ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ
ਕਾਫੀ ਚਿਰ ਪਹਿਲਾਂ ਸ਼ਿਮਲਾ ਹਾਈ ਕੋਰਟ ਵਿੱਚ ਇੱਕ ਸਰਦਾਰ ਪੀ੍ਤਮ ਸਿੰਘ ਜੱਜ ਲੱਗਿਆ ਹੋਇਆ ਸੀ | ਉਹ ਇਕੱਲਾ ਹੀ ਮਾਲ ਰੋਡ ‘ਤੇ ਸਰਕਾਰੀ ਕੋਠੀ ਵਿੱਚ ਰਹਿੰਦਾ ਸੀ ਤੇ ਇੱਕ ਨੌਕਰ ਸੀ ਜੋ ਉਸਦਾ ਰੋਟੀ ਟੁੱਕ ਤੇ ਚਾਹ ਪਾਣੀ ਬਣਾ ਦਿੰਦਾ ਸੀ |
ਇੱਕ ਦਿਨ ਜੱਜ ਸਾਬ ਜਦ ਕਚਹਿਰੀ ਤੋੰ ਛੁੱਟੀ ਹੋਣ ਉਪਰੰਤ ਘਰ ਆਏ ਤਾਂ ਨੌਕਰ ਨੂੰ ਕਹਿੰਦੇ “ਬਣਾ ਬਈ ਚਾਹ ਦੀ ਘੁੱਟ ?” ਅੱਗੋਂ ਨੌਕਰ ਕਹਿੰਦਾ “ਜੀ ਚਾਹ ਕਾਹਦੇ ਨਾਲ ਬਣਾਵਾਂ ਸਾਰੇ ਭਾਂਡੇ ਤਾਂ ਕੋਈ ਚੁੱਕ ਕੇ ਲੈ ਗਿਆ !” ਜੱਜ ਸਾਬ ਕਹਿੰਦੇ “ਤੂੰ ਕਿੱਥੇ ਸੀ ?” ਨੌਕਰ ਕਹਿੰਦਾ “ਜੀ ਮੈਂ ਦੁਪਹਿਰੇ ਜਿਹੇ ਕੁਸ ਲੈਣ ਵਾਸਤੇ ਬਜ਼ਾਰ ਚਲਿਆ ਗਿਆ ਸੀ ਤੇ ਜਦ ਆ ਕੇ ਦੇਖਿਆ ਤਾਂ ਕਿਚਨ ਚੋਂ ਸਾਰੇ ਭਾਂਡੇ ਗਾਇਬ ਸੀ !” ਜੱਜ ਸਾਬ ਕਹਿੰਦੇ “ਐਨਾ ਲਾਅ ਐਂਡ ਆਰਡਰ ਖ਼ਰਾਬ ਸਰਕਾਰੀ ਕੋਠੀ ਦੀ ਵੀ ਪਰਵਾਹ ਨੀ ਕਰੀ ਚੋਰਾਂ ਨੇ ਉਹ ਵੀ ਜੱਜ ਦੀ ਆਮ ਲੋਕਾਂ ਨੂੰ ਤਾਂ ਇਹ ਜਿਊਣਾ ਮੁਹਾਲ ਕਰ ਦੇਣਗੇ !” ਜੱਜ ਸਾਬ ਨੇ ਨੌਕਰ ਨੂੰ ਨਵੇਂ ਭਾਂਡੇ ਲਿਆਉਣ ਲਈ ਕਹਿ ਦਿੱਤਾ |
ਆਪ ਜੱਜ ਸਾਬ ਨੇ ਕੋਰਟ ਵਾਲੇ ਕੱਪੜੇ ਉਤਾਰ ਕੇ ਕੁੜਤਾ ਪਜਾਮਾ ਪਹਿਨ ਲਿਆ ਤੇ ਸਿਰ ਤੇ ਖੱਦਰ ਦਾ ਦੁਪੱਟਾ ਬੰਨ ਲਿਆ ਆਮ ਵਾਂਗੂੰ ਤੇ ਸ਼ੈਰ ਲਈ ਨਿਕਲ ਗਏ ।
ਜੱਜ ਸਾਬ ਨੇ ਸੋਚਿਆ ਕਿ ਕਿਉਂ ਨਾ ਏਸ ਦੀ ਥਾਣੇ ਇਤਲਾਹ ਦਿੱਤੀ ਜਾਵੇ । ਉਨ੍ਹਾਂ ਨੇ ਸ਼ੈਰ ਕਰਨ ਗਿਆਂ ਨੇ ਰਸਤਾ ਵੀ ਥਾਣੇ ਵਾਲੇ ਪਾਸੇ ਵਾਲਾ ਹੀ ਅਪਣਾ ਲਿਆ । ਮੁੜਦੇ ਹੋਏ ਸਾਢੇ ਕੁ ਛੇ ਵਜੇ ਜੱਜ ਸਾਬ ਥਾਣੇ ਚਲੇ ਗਏ ਤੇ ਮੁਣਸੀ ਨੂੰ ਇਤਲਾਹ ਲਿਖਣ ਲਈ ਕਿਹਾ | ਅੱਗੋਂ ਮੁਣਸੀ ਕਹਿੰਦਾ “ਆਹ ਕੋਈ ਟਾਇਮ ਆ ਇਤਲਾਹ ਦਾ ! ਆ ਜਾਨੇ ਓ ਮੂੰਹ ਚੁੱਕ ਕੇ ਜਾ ਵਗਜਾ ਹੁਣ ਸਵੇਰੇ ਆਈਂ ! ਆਪ ਤਾਂ ਸੈਰਾਂ ਕਰਦੇ ਫਿਰਦੇ ਓ ਮੌਜ ਨਾਲ ਹੁਣ ਥੋਡੇ ਘਰਾਂ ਦੀ ਰਾਖੀ ਪੁਲਿਸ ਕਰੇ !”
ਜੱਜ ਸਾਬ ਬਾਹਰ ਆ ਗਏ ਤੇ ਸੰਤਰੀ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ | ਗੱਲਾਂ ਕਰਦਿਆਂ ਗਿਆਰਾਂ ਕੁ ਵੱਜ ਗਏ ਤਾਂ ਜੱਜ ਸਾਬ ਨੇ ਸੋਚਿਆ ਕਿ ਪੰਜ ਛੇ ਘੰਟੇ ਤੱਕ ਤਾਂ ਦਿਨ ਚੜ੍ ਹੀ ਜਾਣਾ ਹੈ ਕਿਉਂ ਨਾ ਇਨਾਂ ਦਾ ਅੰਤ ਵਾਰਾ ਹੀ ਲਿਆ ਜਾਵੇ ਹੁਣ ਇਤਲਾਹ ਲਿਖਾ ਕੇ ਹੀ ਮੁੜਾਂਗਾ ! ਜਦ ਦਿਨ ਚੜ੍ ਗਿਆ ਤਾਂ ਜੱਜ ਸਾਬ ਉਦੋਂ ਥਾਣੇ ਦੇ ਅੰਦਰ ਗਏ ਜਦ ਹੋਰ ਕੰਮਾ ਕਾਰਾਂ ਵਾਲੇ ਲੋਕ ਆਉਣ ਲੱਗ ਪਏ | ਜਾ ਕੇ ਮੁਣਸੀ ਨੂੰ ਕਿਹਾ “ਲਿਖੋ ਜੀ ਇਤਲਾਹ !” ਮੁਣਸੀ ਕਹਿੰਦਾ “ਆ ਗਿਆ ਤੂੰ ਸਾਜ਼ਰੇ ਈ ! ਲਿਆ ਕੱਢ ਦਸ ਰੁਪੈ ਹੁਣ ਲਿਖੀਏ ਤੇਰੀ ਇਤਲਾਹ !” ਜੱਜ ਸਾਬ ਕਹਿੰਦੇ “ਮੇਰੇ ਕੋਲ ਤਾਂ ਏਸ ਵੇਲੇ ਪੰਜ ਰੁਪੈ ਹੀ ਹਨ !” ਏਨੇ ਨੂੰ ਐੱਸ ਐੱਚ ਓ ਵੀ ਉੱਥੇ ਆ ਗਿਆ ਤੇ ” ਮੁਣਸ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ