ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਸੀ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਮਹਿਕਮੇਂ ਵੱਲੋਂ ਕਈ ਵੇਰ ਚਾਰਜ ਸ਼ੀਟ (ਦੋਸ਼-ਪੱਤਰ) ਜਾਰੀ ਹੋ ਚੁੱਕੀ ਸੀ..ਜਿਆਦਾਤਰ ਕਾਰਨ ਇਹ ਸੀ ਕੇ ਹਰਾ ਸਿਗਨਲ ਮਿਲਣ ਮਗਰੋਂ ਇੱਕ ਵੇਰ ਟੇਸ਼ਣੋਂ ਤੋਰ ਲਈ ਗੱਡੀ ਅੱਗਿਓਂ ਕਿਸੇ ਭੱਜੀ ਆਉਂਦੀ ਸਵਾਰੀ ਨੂੰ ਵੇਖ ਅਕਸਰ ਹੀ ਰੋਕ ਲਿਆ ਕਰਦਾ ਤੇ ਉਸਨੂੰ ਚੜਾ ਲੈਂਦਾ..ਗੱਡੀ ਦਾ ਗਾਰਡ ਉਪਰਲਿਆਂ ਨੂੰ ਸ਼ਿਕਾਇਤ ਕਰ ਦਿੰਦਾ ਤੇ ਕਾਰਵਾਈ ਪੈ ਜਾਂਦੀ!
ਇੱਕ ਵੇਰ ਪਿਤਾ ਜੀ ਨੇ ਪੁੱਛ ਲਿਆ ਕੇ ਵੱਸਣ ਸਿਆਂ ਤੂੰ ਏਦਾਂ ਕਿਓਂ ਕਰਦਾ..ਕਿਓਂ ਪਾਉਂਦਾ ਏਂ ਆਪਣੀ ਨੌਕਰੀ ਖਤਰੇ ਵਿਚ ਤਾਂ ਆਖਣ ਲੱਗਾ ਸਰਦਾਰ ਜੀ ਜਦੋਂ ਕਿਸੇ ਵਡੇਰੀ ਉਮਰ ਦੀ ਨੂੰ ਤੇ ਜਾਂ ਫੇਰ ਕਿਸੇ ਨਿਆਣਿਆਂ ਦੀ ਮਾਂ ਨੂੰ ਗੱਡੀ ਫੜਨ ਦੌੜੀ ਆਉਂਦੀ ਵੇਖ ਲੈਂਦਾ ਹਾਂ ਤਾਂ ਇੰਝ ਲੱਗਦਾ ਕੋਈ ਆਪਣੀ ਮਾਂ ਭੈਣ ਹੀ ਤੁਰੀ ਆ ਰਹੀ ਹੋਵੇ..ਆਪ-ਮੁਹਾਰੇ ਹੀ ਬ੍ਰੇਕ ਲੱਗ ਜਾਂਦੀ..!
ਫੇਰ ਮਹਿਕਮੇਂ ਵੱਲੋਂ ਜਾਰੀ ਕੀਤਾ ਤਾਜਾ ਚਾਰਜ ਸ਼ੀਟ ਵਾਲਾ ਪੇਪਰ ਪਾੜਦਾ ਹੋਇਆ ਆਖਣ ਲੱਗਾ ਸਰਦਾਰ ਜੀ ਉਸਦੇ ਦਰਬਾਰ ਵਿਚੋਂ ਕੋਈ ਚਾਰਜ ਸ਼ੀਟ ਨਾ ਮਿਲ ਜਾਵੇ ਬਾਕੀ ਮਹਿਕਮੇਂ ਦੇ ਇੰਝ ਦੇ ਕਾਗਜਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ..!
ਸੱਤ ਸਾਲ ਪਹਿਲੋਂ ਬਾਪੂ ਹੁਰਾਂ ਚੜਾਈ ਕੀਤੀ ਤਾਂ ਉਚੇਚਾ ਅਮ੍ਰਿਤਸਰ ਅਫਸੋਸ ਕਰਨ ਆਇਆ..ਅਖ਼ੇ ਸਾਨ ਬੰਦਾ ਸੀ ਤੇਰਾ ਬਾਪ..ਸੱਚ ਖਾਤਿਰ ਕਿੰਨਿਆਂ ਨਾਲ ਕੱਲਾ ਹੀ ਭਿੜ ਜਾਇਆ ਕਰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ