ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ!
ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ ਮਾਸ ਤੇ ਹੰਢਾਈ..ਤਾਂ ਕੀ ਹੋਇਆ ਜੇ ਉਸ ਵੇਲੇ ਅੰਦਰ ਨਹੀਂ ਸਾਂ ਤੇ..ਪਰ ਤੀਹ ਕਿਲੋਮੀਟਰ ਦੂਰ ਕੋਠੇ ਤੇ ਸੁੱਤਿਆਂ ਵੀ ਅਵਾਜ ਤੇ ਪੂਰੀ ਆਉਂਦੀ ਹੀ ਸੀ..ਜਿੰਨਾ ਉਚੀ ਖੜਾਕ..ਓਨੀ ਉੱਚੀ ਹੀ ਕਲਪਨਾ..ਪਤਾ ਨੀ ਕਿਹੜਾ ਕਿੱਥੇ ਕਿੱਥੇ ਕੀ ਕੀ ਕਰ ਰਿਹਾ ਹੋਵੇਗਾ!
ਭਾਈ ਮਨੀ ਸਿੰਘ..ਬੰਦ ਬੰਦ ਕੱਟਣ ਦਾ ਹੁਕਮ..ਜੱਲਾਦ ਬਠਲ ਤੇ ਗੁੱਟ ਰੱਖ ਦਾਤਰ ਚਲਾਉਣ ਲੱਗਾ..ਭਾਈ ਸਾਬ ਨੇ ਉਂਗਲ ਦਾ ਪੋਟਾ ਅੱਗੇ ਕਰ ਦਿੱਤਾ..ਅਖ਼ੇ ਸਿਂਖ ਦਾ ਬੰਦ ਬੰਦ ਇਥੋਂ ਸ਼ੁਰੂ ਹੁੰਦਾ ਨਾ ਕੇ ਗੁੱਟ ਤੋਂ..!
ਗੁੱਟ ਤੋਂ ਚੇਤੇ ਆ ਗਈ ਇੱਕ ਹੋਰ ਕਹਾਣੀ..
ਸ੍ਰੀ ਤਖ਼ਤ ਸਾਬ ਦੀ ਦੱਖਣੀ ਬਾਹੀ..ਭਾਈ ਕਰਤਾਰ ਸਿੰਘ ਭੱਠਲ ਅਤੇ ਸਾਬਕ ਫੌਜੀ ਬਾਪ..!
ਛੇ ਜੂਨ ਸੁਵੇਰੇ ਟੈਂਕ ਦੇ ਗੋਲਿਆਂ ਮੀਂਹ ਵਰਾ ਦਿੱਤਾ..ਸਭ ਕੁਝ ਹਿੱਲ ਗਿਆ..ਸਭ ਕੁਝ ਸਿਰਾਂ ਤੇ ਰੱਖ ਓਥੋਂ ਨਿੱਕਲ ਤੁਰੇ..ਇੱਕ ਅਣਜਾਣ ਉੱਚੇ ਚੁਬਾਰੇ ਮੋਰਚਾ ਬਣਾ ਲਿਆ..!
ਬਾਪ ਆਖਣ ਲੱਗਾ ਤੁਸੀਂ ਨਿੱਕਲ ਜਾਵੋ..ਮੈਂ ਕੱਲਾ ਇਥੇ ਰਹਿੰਦਾ ਹਾਂ..ਨਾਲ ਹੀ ਗੁੱਟ ਤੋਂ ਆਪਣੀ ਘੜੀ ਲਾਹ ਫੜਾ ਦਿੱਤੀ..ਸ਼ਾਇਦ ਨਿਸ਼ਾਨੀ ਵੱਜੋਂ..!
ਅਣਜਾਣ ਗਲੀਆਂ ਵਿਚ ਦੀ ਤੁਰੇ ਜਾਂਦੇ ਅਗਿਓਂ ਕਾਬੂ ਕਰ ਲਏ..ਫੇਰ ਭੁੱਖ ਉਨੀਂਦਰਾ ਤਸ਼ੱਦਤ ਬੇਇੱਜਤੀ ਅਤੇ ਨਹੁੰ ਮਾਸ ਦੇ ਰਿਸ਼ਤੇ ਵੱਲੋਂ ਪਾਏ ਖੁਸ਼ੀ ਦੇ ਭੰਗੜੇ,ਕੜਾਹ ਪੂੜੀਆਂ,ਭੱਦੇ ਇਸ਼ਾਰੇ ਅਤੇ ਹੋਰ ਵੀ ਕਿੰਨਾ ਕੁਝ ਜਮੀਰ ਤੇ ਝੱਲਿਆ..!
ਉਸ ਚੁਬਾਰੇ ਵਾਲੇ ਪਾਸਿਓਂ ਹੀ ਆਏ ਇੱਕ ਹੋਰ ਸਿੰਘ ਤੋਂ ਪੁੱਛਿਆ..ਆਖਣ ਲੱਗਾ ਸਭ ਕੁਝ ਰੜਾ ਮੈਦਾਨ ਕਰ ਦਿੱਤਾ ਗਿਆ..ਉਹ ਉੱਚਾ ਚੁਬਾਰਾ ਵੀ..ਫੇਰ ਅੱਗਿਓਂ ਬਾਪ ਬਾਰੇ ਪੁੱਛਣ ਦੀ ਹਿੰਮਤ ਹੀ ਨਾ ਪਈ..!
ਏਨੇ ਨੂੰ ਇੱਕ ਫੌਜੀ ਦੀ ਘੜੀ ਤੇ ਨਜਰ ਪੈ ਗਈ..ਆਖਣ ਲੱਗਾ ਲਾਹ ਦੇ..ਅੱਗਿਓਂ ਆਖਿਆ ਮੇਰੇ ਬਾਪ ਦੀ ਨਿਸ਼ਾਨੀ ਏ..ਨਹੀਂ ਦੇ ਸਕਦਾ..ਭਾਵੇਂ ਗੋਲੀ ਮਾਰ ਦੇ..ਆਪਣਿਆਂ ਦੀ ਆਖਰੀ ਨਿਸ਼ਾਨੀ ਥੋੜੀ ਕੀਤਿਆਂ ਕਿੱਥੇ ਦਿੱਤੀ ਜਾਂਦੀ..!
ਪਰ ਵਾਰੇ ਜਾਈਏ ਪੰਥ-ਰਤਨਾਂ ਦੇ..ਸਭ ਕੁਝ ਮਲੀਆ-ਮੇਟ ਕਰਵਾ ਕਰਵਾ ਮੁੱਲ ਵੀ ਵੱਟ ਲਿਆ ਤੇ ਮਗਰੋਂ ਕੋਈ ਨਿਸ਼ਾਨੀ ਵੀ ਨਹੀਂ ਰਹਿਣ ਦਿੱਤੀ..ਅਖ਼ੇ ਕੌਂਮ ਦੇ ਜਜਬਾਤ ਅਤੇ ਭਾਵਨਾਵਾਂ ਬੇਵਜਹ ਹੀ ਭਟਕਦੀਆਂ ਨੇ!
ਭਾਈ ਪਰਮਾਤਮਾ ਸਿੰਘ..
ਲੌਂਗੋਵਾਲ ਦਾ ਗੰਨਮੈਨ ਅਤੇ ਡਰਾਈਵਰ..ਹੱਥ ਖੜੇ ਕਰਕੇ ਸੌਖਿਆਂ ਨਿੱਕਲ ਸਕਦਾ ਸੀ..ਪਰ ਮਨ ਨੇ ਝੰਜੋੜਿਆ..ਨਾਨਕ ਨਿਵਾਸ ਮੋਰਚੇ ਵਿਚ ਲੜਦਾ ਹੋਇਆ ਸ਼ਹੀਦੀ ਪਾ ਗਿਆ..ਸ਼ਾਇਦ ਸਮਝ ਪੈ ਗਈ ਸੀ ਕੇ ਜੇ ਅੱਜ ਬਚ ਵੀ ਗਿਆ ਤਾਂ ਵੀ ਰਹਿੰਦੀ ਸਾਰੀ ਜਿੰਦਗੀ ਜਮੀਰ ਨੇ ਅਤੇ ਮੁੱਕ ਗਿਆ ਮਗਰੋਂ ਇਤਿਹਾਸ ਨੇ ਨਿੱਤ ਦਿਹਾੜੇ ਜਿੱਲਤ ਭਰੀ ਮੌਤ ਮਾਰਿਆ ਕਰਨਾ!
ਪੰਜਾਬ ਪੁਲਸ ਦੇ ਡੀ.ਐੱਸ.ਪੀ ਅਪਾਰ ਸਿੰਘ ਬਾਜਵਾ..ਬਾਲਟੀ ਨਾਲ ਖੁਦ ਕਿੰਨਿਆਂ ਦੀ ਤ੍ਰੇਹ ਬੁਝਾਈ..ਮੌਤ ਦੇ ਪਰਛਾਵੇਂ ਹੇਠ..ਦੋ ਵਾਰ ਮਿਲਿਆ..ਜਦੋਂ ਵੀ ਪੁੱਛਿਆ ਅੱਗੋਂ ਹੱਸ ਕੇ ਟਾਲ ਦਿੱਤਾ..ਵਰਤਮਾਨ ਦੇ ਦੀਵਾਨ ਟੋਡਰ ਮੱਲ!
ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ..ਛੇ ਜੂਨ ਪਰਿਕਰਮਾ ਦੀ ਦੱਖਣੀ ਬਾਹੀ ਤੇ ਦੂਜੀ ਮੰਜਿਲ..ਬਾਹਰ ਨੂੰ ਤੁਰਨ ਲੱਗੇ ਤਾਂ ਕਮਰੇ ਦੇ ਬਾਹਰ ਬੈਠੇ ਦੋ ਸਿੰਘ..ਪੁੱਛਿਆ ਤੁਸਾਂ ਨੀ ਜਾਣਾ..ਆਖਣ ਲੱਗੇ ਥੋੜੇ ਜਿਹੇ ਛੋਲੇ,ਗੁੜ ਦੀ ਪੇਸੀ ਅਤੇ ਪਾਣੀ ਰੱਖ ਜਾਵੋ..ਅਸੀਂ ਇਥੇ ਹੀ ਰਹਿਣਾ..ਅਕਸਰ ਆਖਦੇ ਦੋਹਾਂ ਦੇ ਨਾਮ ਨਾ ਪੁੱਛ ਸਕਿਆ ਬੱਸ ਇਹੀ ਝੋਰਾ ਰਹੂ..ਜਿੰਦਗੀ ਨੂੰ ਵੀ ਗਿਲਾ ਰਿਹਾ ਹੋਊ..ਏਨੀ ਤੁੱਛ ਜਿਹੀ ਕੀਮਤ ਪਾਈ ਮੇਰੀ..ਗੁੜ,ਛੋਲੇ ਅਤੇ ਪਾਣੀ ਦੇ ਕੁਝ ਘੁੱਟ!
ਚੜਦੀ ਉਮਰੇ ਵੀ ਮੌਤ ਦਾ ਕੋਈ ਡਰ ਭੈ ਨਹੀਂ..ਓਹੀ ਮੌਤ ਜਿਸਦਾ ਜਿਕਰ ਆਉਂਦਿਆਂ ਸਰੀਰਕ ਪੀੜ ਨਾਲੋਂ ਏਨੀ ਗੱਲ ਜਿਆਦਾ ਸਤਾਉਂਦੀ ਏ ਕੇ ਸਾਰੇ ਰੰਗ ਤਮਾਸ਼ੇ ਛੱਡ ਪਤਾ ਨੀ ਅੱਗਿਓਂ ਕਿਹੜੀ ਦੁਨੀਆ ਨਸੀਬ ਹੋਣੀ..ਆਪਣਿਆਂ ਨਾਲ ਮੁੜ ਕਦੀ ਮਿਲ ਵੀ ਸਕਣਾ ਕੇ ਨਹੀਂ..ਪਰ ਬਾਰਾਂ ਬਾਰਾਂ ਘੰਟੇ ਬਾਣੀ ਪੜਦੀਆਂ ਰੂਹਾਂ..ਮੌਤ ਇੰਝ ਉਡੀਕਦੀਆਂ ਜਿੱਦਾਂ ਲੰਮੇ ਪੈਂਡੇ ਦਾ ਰਾਹੀ ਕੋਈ ਸਵਾਰੀ..ਛੇ ਜੂਨ ਸੁਵੇਰੇ ਪਹਿਲੋਂ ਸੱਤ ਵਜੇ ਸ਼ਹੀਦੀ..ਫੇਰ ਮੌਤ ਦੇ ਫਰਿਸ਼ਤੇ ਨੂੰ ਦੁਤਕਾਰ ਦਿੱਤਾ..ਅਜੇ ਨਹੀਂ ਨੌਂ ਵਜੇ ਆਵੀਂ!
ਜਰਨਲ ਸੁਬੇਗ ਸਿੰਘ..
ਇੰਦਰਾ ਦਾ ਹੁਕਮ ਜੈ ਪ੍ਰਕਾਸ਼ ਨਰਾਇਣ ਗ੍ਰਿਫਤਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ