ਦੋ ਕੂ ਵਰੇ ਪਹਿਲਾਂ ਇੱਕ ਗੋਰੇ ਨੂੰ ਮਿਲਣ ਉਸਦੇ ਘਰ ਗਿਆ
ਗੱਲਾਂ ਗੱਲਾਂ ਵਿਚ ਹੀ ਵਿਚ ਛੱਤ ਤੋਂ ਥੱਲੇ ਵੱਲ ਨੂੰ ਲਮਕਦੀ ਹੋਈ ਇੱਕ “ਪੋਟਲੀ” ਬਾਰੇ ਪੁੱਛ ਬੈਠਾ!
ਆਖਣ ਲੱਗਾ ਕੇ ਇਸ ਵਿਚ ਉਸਦੀ ਨਿੱਕੀ ਧੀ ਦੇ “ਫ਼ੁੱਲ” ਹਨ…ਤਕਰੀਬਨ ਪੰਝੀ ਸਾਲ ਪਹਿਲਾਂ ਉਹ ਪੰਜ ਸਾਲ ਦੀ ਨੂੰ ਕੈਂਸਰ ਹੋ ਗਿਆ ਸੀ ! ਡਾਕਟਰਾਂ ਬੜਾ ਜ਼ੋਰ ਲਾਇਆ ਪਰ ਬਚ ਨਾ ਸਕੀ ! ਕਹਿੰਦਾ ਜਦੋਂ ਮੇਰਾ ਟਾਈਮ ਆਊ ਤਾਂ ਇਹ ਪੋਟਲੀ ਵੀ ਮੇਰੇ ਨਾਲ ਹੀ ਦਫਨਾਈ ਜਾਵੇਗੀ!
ਆਖਣ ਲੱਗਾ ਕੇ ਜਦੋਂ ਉਸਦੀ ਮਾਂ ਨਿੱਕੀ ਜਿਹੀ ਨੂੰ ਛੱਡ ਆਪਣੇ ਬੋਵਾਏ ਫ੍ਰੇਂਡ ਨਾਲ ਚਲੀ ਗਈ ਸੀ ਤਾਂ ਕਿੰਨੀ ਵਾਰ ਸੋਚਿਆ ਕੇ ਉਸਨੂੰ ਚਾਈਲਡ ਐਂਡ ਫੈਮਲੀ ਵਾਲਿਆਂ ਕੋਲ ਛੱਡ ਆਵਾਂ ਪਰ ਜਦੋਂ ਵੀ ਸੁੱਤੀ ਪਈ ਦਾ ਚੇਹਰਾ ਦੇਖਦਾ ਤਾਂ ਹੌਂਸਲਾ ਜਿਹਾ ਨਾ ਪੈਂਦਾ..ਤੇ ਫੇਰ ਇੱਕ ਦਿਨ ਪੱਕਾ ਫੈਸਲਾ ਕਰ ਲਿਆ ਕੇ ਸਦਾ ਲਈ ਮੇਰੇ ਕੋਲ ਹੀ ਰਹੂ..ਭਾਵੇਂ ਜੋ ਮਰਜੀ ਹੋ ਜਾਵੇ!
ਫੇਰ ਨਿੱਕੀ ਜਿਹੀ ਨੂੰ ਪਤਾ ਨੀ ਕਿੱਦਾਂ ਮੇਰੀ ਉਂਗਲ ਚੂਸਣ ਦੀ ਆਦਤ ਪੈ ਗਈ ਤੇ ਫਿਰ ਸਾਰਾ ਸਾਰਾ ਦਿਨ ਮੇਰੇ ਨਾਲ ਲੱਗ ਸੁੱਤੀ ਰਿਹਾ ਕਰਦੀ ਸੀ..ਜਦੋਂ ਵੀ ਆਪਣੀ ਉਂਗਲ ਉਸਦੇ ਮੂੰਹ ਚੋਂ ਕੱਢਦਾ ਤਾਂ ਜਾਗ ਜਾਂਦੀ !
ਜਦੋ ਜਿਆਦਾ ਖਹਿੜਾ ਕਰਨ ਲੱਗੀ ਤਾਂ ਕੰਮ ਛੱਡਣਾ ਪਿਆ ! ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht pyari story g..