ਅਜੇ ਕਨੇਡਾ ਵਿੱਚ ਸਾਲ ਤੋਂ ਥੋੜ੍ਹਾ ਸਮਾਂ ਉਪਰ ਹੋਇਆ ਅਤੇ ਜਿੱਤੇ ਦੀ ਪੜ੍ਹਾਈ ਨੂੰ ਪੂਰੀ ਹੋਣ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਸੀ | ਜਿਸ ਤੋਂ ਬਾਅਦ ਵਿੱਚ ਵਰਕ-ਪਰਮਿਟ ਅਤੇ ਸਾਲ ਦੋ ਸਾਲ ਤੱਕ ਕਨੇਡਾ ਦੀ ਪੀ.ਆਰ ਲੈਣ ਲਈ ਉਸਨੇ ਸੋਚ ਰੱਖਿਆ ਸੀ | ਇਸ ਉਪਰੋਕਤ ਜਿੱਤਾ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਰਹਿੰਦਾ ਸੀ ਤਾਂ ਕਿ ਉਹ ਪੈਸਿਆਂ ਨੂੰ ਇਕੱਠੇ ਕਰ ਅੱਗੇ ਹੋਣ ਵਾਲੇ ਖਰਚਿਆਂ ਵਿੱਚ ਉਸਨੂੰ ਕਿਸੇ ਤਰਾਂ ਦੀ ਝੰਝਟ ਨਾ ਮਹਿਸੂਸ ਹੋਵੇ |
ਕਰੋਨਾ ਦੇ ਰਾਜ ਵਿੱਚ ਰਹਿੰਦਿਆਂ ਜਿੱਤੇ ਦੀ ਰੋਜ ਵਾਂਗੂ ਇਹੀ ਰੁਟੀਨ ਚਲਦੀ ਰਹਿੰਦੀ | ਕੱਲ ਦੀ ਹੀ ਗੱਲ ਹੈ ਜਿੱਤੇ ਨੇ ਸਵੇਰਿਓਂ ਕੰਮ ਤੇ ਜਾਣ ਤੋਂ ਪਹਿਲਾਂ ਖਬਰ ਪੜੀ ਜੋ ਕਿ ਅੱਗ ਦੀ ਲਾਟ ਵਾਂਗੂ ਸੋਸ਼ਲ-ਮੀਡਿਆ ਉੱਤੇ ਮੱਚ ਰਹੀ ਸੀ | ਜਿਸ ਵਿੱਚ ਦਸਿਆ ਗਿਆ ਕਿ ਕਨੇਡਾ ਨੇ 90,000 ਤੋਂ ਵੱਧ ਜ਼ਰੂਰੀ ਕਾਮਿਆਂ ਅਤੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਸਥਾਈ ਨਿਵਾਸ ਲਈ ਨਵੇਂ ਰਸਤੇ ਐਲਾਨ ਕੀਤੇ ਹਨ ਜੋ ਕਨੇਡਾ ਦੀ ਆਰਥਿਕਤਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ | ਇਹ ਉਹ ਲੋਕ ਹਨ ਜੋ ਪਹਿਲਾਂ ਹੀ ਦੇਸ਼ ਦੇ ਅੰਦਰ ਹਨ, ਜੋ ਵਧੇਰੇ ਲਾਭ ਲੈਣ ਲਈ ਖੜੇ ਹੋਣਗੇ | ਇਸ ਦਾ ਯੋਗ ਬਣਨ ਲਈ, ਵਰਕ-ਪਰਮਿਟ ਅਤੇ ਇੰਟਰਨੈਸ਼ਨਲ ਵਿਦਿਆਰਥੀ ਕੋਲ ਪੇਸ਼ੇ ਵਿੱਚ ਘੱਟੋ-ਘੱਟ ਇੱਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ | ਇਹ ਵੀ ਦਸਿਆ ਗਿਆ ਕਨੇਡਾ ਦਾ IRCC ਸਪਸ਼ਟ ਕਰਦਾ ਹੈ ਕਿ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੇ ਪਿਛਲੇ ਚਾਰ ਸਾਲਾਂ ਦੇ ਅੰਦਰ-ਅੰਦਰ ਇੱਕ ਕੈਨੇਡੀਅਨ ਪੋਸਟ-ਸੈਕੰਡਰੀ ਪ੍ਰੋਗਰਾਮ ਜਨਵਰੀ 2017 ਤੋਂ ਪਹਿਲਾਂ ਪੂਰਾ ਕੀਤਾ ਜਰੂਰ ਹੋਣਾ ਚਾਹੀਦਾ ਹੈ | ਇਸ ਦੇ ਬਾਵਜੂਦ ਆਉਣ ਵਾਲੀ 6 ਮਈ, 2021 ਤੋਂ ਪ੍ਰਭਾਵਸ਼ਾਲੀ, ਇਮੀਗ੍ਰੇਸ਼ਨ ਏਜੰਸੀ ਹੇਠ ਲਿਖੀਆਂ 3 ਧਾਰਾਵਾਂ ਅਧੀਨ ਅਰਜ਼ੀਆਂ ਸਵੀਕਾਰਨਾ ਅਰੰਭ ਕਰੇਗੀ: 20,000 ਅਰਜ਼ੀਆਂ ਸਿਹਤ ਸੰਭਾਲ ਵਿੱਚ ਅਸਥਾਈ ਕਰਮਚਾਰੀਆਂ ਲਈ., 30,000 ਅਰਜ਼ੀਆਂ ਅਸਥਾਈ ਕਰਮਚਾਰੀਆਂ ਲਈ ਅਤੇ 40,000 ਅਰਜ਼ੀਆਂ ਕੈਨੇਡੀਅਨ ਕਾਲਜਾਂ ਤੋਂ ਗ੍ਰੈਜੂਏਟ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਨਜੂਰ ਕੀਤੀਆਂ ਜਾਵਣਗੀਆਂ |
ਇਹ ਖਬਰਾਂ ਨੂੰ ਪੜ੍ਹ ਸੁਣ ਕੇ ਜਿੱਤੇ ਦਾ ਮੰਨ ਖੁਸ਼ ਹੋਇਆ ਅਤੇ ਮੰਨ ਬਣਾ ਲਿਆ ਕਿ ਅੱਜ ਕੰਮ ਤੇ ਛੁੱਟੀ ਕਰ ਲੈਂਦਾ ਹਾਂ ਅਤੇ ਮੈਸਜ ਕਰ ਦਿਨਾਂ ਕਿ ਅੱਜ ਕੰਮ ਤੇ ਨਹੀਂ ਆ ਪਾਵਾਂਗਾ ਕਿਓਂਕਿ ਰਾਈਡ ਨਹੀਂ ਮਿਲੀ | ਇਹ ਸਬ ਕਰਕੇ ਉਹ ਫੇਰ ਦੁਬਾਰਾ ਸੋਂ ਗਿਆ ਤੇ ਕਹਿੰਦਾ ਬਾਅਦ ਵਿੱਚ ਪੇਪਰ ਬੁੱਕ ਕਰਲੈਂਦਾ ਹਾਂ | ਤਕਰੀਬਨ ਸਵੇਰ ਦੇ ਦੱਸ ਕੁ ਵੱਜੇ ਜਿੱਤਾ ਉਠਿਆ ਤੇ ਸਬ ਤੋਂ ਪਹਿਲਾਂ ਬ੍ਰਿਟਿਸ਼-ਕਾਉਂਸਿਲ ਅਤੇ ਆਈ.ਡੀ.ਪੀ ਦੀ ਸਾਈਟ ਖੋਲੀ ਤੇ ਪੇਪਰ ਬੁਕ ਕਰਨ ਲਗਿਆ ਤੇ ਜਦੋਂ ਬ੍ਰਾਮਪਟਨ ਤੇ ਮਿਸੀਸਾਗਾ ਸ਼ਹਿਰ ਦਾ ਅਪ੍ਰੈਲ-ਮਈ ਦਾ ਮਹੀਨਾ ਚੁਣਿਆ ਤਾਂ ਵੇਖਿਆ ਕਿ ਜਨਰਲ-ਟ੍ਰੇਨਿੰਗ ਵਾਲੇ ਪੇਪਰਾਂ ਦੀ ਸਾਰੀ ਤਰੀਕਾਂ ਬੁੱਕ, ਫੇਰ ਜੂਨ-ਜੁਲਾਈ ਉਹ ਵੀ ਸਾਰਾ ਬੁੱਕ, ਫੇਰ ਅਗਸਤ-ਸਪਤੇਮਬਰ ਤੋਂ ਦਸੰਬਰ ਤੱਕ ਸਾਰੀਆਂ ਸੀਟਾਂ ਬੁਕ ਹੋ ਚੁਕੀਆਂ ਸਨ | ਉਸ ਨੇ ਫੇਰ ਦੁਬਾਰਾ ਕੋਸ਼ਿਸ਼ ਕੀਤੀ ਅਤੇ ਹੁਣ ਕੋਈ ਹੋਰ ਥਾਂ ਦੀ ਵੇਖੀ ਉਹ ਵੀ ਸਾਰੀਆਂ ਹੁਣ ਤੱਕ ਬੁਕ ਹੋ ਚੁਕੀਆਂ ਸੀ | ਇਹ ਕਰਦੇ ਕਰਦੇ ਜਿੱਤੇ ਨੇ ਸੋਚਿਆ ਨਾ ਹੀ ਉਹ ਸੌਂਦਾ ਕਾਸ਼ ਸਵੇਰੇ ਤੜਕੇ ਹੀ ਹੋ ਜਾਂਦਾ ਪੇਪਰ ਬੁੱਕ | ਉਹ ਮੰਨ ਨੂੰ ਇਹ ਕਹਿ ਕੇ ਸ਼ਾਂਤੀ ਦਵਾਉਂਦਾ ਕਿ ਕੋਈ ਗੱਲ ਨਹੀਂ ਜਦੋਂ ਮਾਲਕ ਨੇ ਦਾਣਾ-ਪਾਣੀ ਇਥੇ ਦਾ ਲਿੱਖ ਦਿੱਤਾ ਅਤੇ ਪੀ.ਆਰ ਲੈਣੀ ਕੋਈ ਔਖੀ ਗੱਲ ਨਹੀਂ | ਅੱਜ ਨਹੀਂ ਕੱਲ ਤਾਂ ਸਿਟੀਜ਼ਨਸ਼ਿਪ ਮਿਲਜਾਵੇਗੀ | ਇਹ ਕਹਿੰਦਿਆਂ ਹੀ ਜਿੱਤੇ ਨੂੰ ਖਿਆਲ ਆਇਆ ਕਿ ਕਿਉਂ ਨਾ ਮਨੀ ਨੂੰ ਫੋਨ ਕਰਕੇ ਪੁੱਛਿਆ ਜਾਵੇ ? ਆਲਾ-ਦੁਆਲਾ ਵੇਖਦਿਆਂ ਜਿੱਤੇ ਨੇ ਫੋਨ ਚੁਕਿਆ ਤੇ ਮਨੀ ਨੂੰ ਲਗਾਇਆ |
ਜਿੱਤਾ : ਕਿ ਹਾਲ ਨੇ ਮਨੀ ?
ਮਨੀ : ਵਧਿਆ ਮੇਰੇ ਯਾਰਾ ਤੂੰ ਦਸ ?
ਜਿੱਤਾ : ਯਾਰ ਮੈਂ ਪੇਪਰ ਬੁੱਕ ਕਰ ਰਿਹਾ ਸੀ ielts ਵਾਲਾ, ਮੈਂ ਲੇਟ ਹੋਗਿਆ ਤੇ ਹੁਣ ਕੋਈ ਸੀਟ ਨਹੀਂ ਰਹੀ ਬੁੱਕ ਕਰਨ ਲਈ | ਮੈਂ ਪੁੱਛਣਾ ਸੀ ਕੋਈ ਹੋਰ ਰਾਸਤਾ ਹੈ ਪੇਪਰ ਬੁੱਕ ਕਰਨ ਲਈ ?
ਮਨੀ : ਕਾਹਤੋਂ ਫਿਕਰ ਕਰਦਾ ਏ ਮੇਰੇ ਵੀਰ | ਮੈਂ ਨੰਬਰ ਪੇਜਦਾ ਏ ਉਸ ਉੱਤੇ ਕਾਲ ਕਰਕੇ ਪੇਪਰ ਬੁੱਕ ਕਰਵਾ ਲੈ | ਸੋਨੀਆ ਨਾਮ ਦੀ ਮੈਡਮ ਹੈ ਪਰ ਥੋੜੀ ਜੇਬ ਢਿੱਲੀ ਕਰਨੀ ਪਵੇਗੀ |
ਜਿੱਤਾ : ਕੋਈ ਚੱਕਰ ਨਹੀਂ ਮੈਂ ਕਰਦੇਵੇਂਗਾ ਮੈਨੂੰ ਨੰਬਰ ਭੇਜ ਦੇਵੀ ਮਨੀ | ਹੁਣ ਮੈਂ ਰੱਖਦਾ ਫੋਨ ਫੇਰ ਕਰਦਾ ਗੱਲ |
ਮਨੀ : ਉਕੇ ਬਾਈ ਜਿੱਤੇ ਚੰਗਾ ਵੀਰ |
ਦੋ ਕੁ ਮਿੰਟ ਬਾਅਦ ਵਿੱਚ ਜਿੱਤੇ ਦੇ ਫੋਨ ਉੱਤੇ ਮੈਸਜ ਵਜਿਆ ਸੋਨੀਆ ਮੈਡਮ ਦੇ ਨੰਬਰ ਦਾ | ਅੱਜ ਦਾ ਦਿਨ ਤੇ ਸਮੇਂ ਨੂੰ ਵੇਖ ਕੇ ਫੋਨ ਨੰਬਰ ਮਿਲਾਇਆ ਤੇ ਤੀਜੀ ਘੰਟੀ ਉੱਤੇ ਮੈਡਮ ਨੇ ਫੋਨ ਚੁੱਕ ਲਿਆ |
ਜਿੱਤਾ : ਹੈਲੋ, ਗੁਡ ਮੋਰਨਿੰਗ ਹਾਉ ਆਰ ਯੂ ? ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
RKaur
bot sohna likhea tsi👌👌👌👌.it’s reality