‘ਪ੍ਰਾਹੁਣਾ ਸਾਬ੍ਹ’ !
‘ਮੀਤਾ’, ਓਹ ਹੋ ਮਾਫ ਕਰਨਾ, ‘ਪ੍ਰਾਹੁਣਾ ਸਾਬ੍ਹ’, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ ਨਾਮ ਏ, ਮੀਤੇ ਦਾ। ਅੱਠਮੀਂ ਫੇਲ ਮੀਤੇ ਨੂੰ ਪਿੰਡ ‘ਚ ਤਾਂ ਭਾਵੇਂ ਕੋਈ ਬੇਰਾਂ ਵੱਟੇ ਨੀਂ ਪੁੱਛਦਾ ਪਰ ਜਦੋਂ ਸਹੁਰੇ ਪਿੰਡ ‘ਬੋਹੜਵਾਲੇ’ ਆਲੀ ਗੱਡੀ ਚੜਦਾ ਏ ਤਾਂ ਉਹਦੀ ਤੋਰ, ਟੋਹਰ ਤੇ ਤੋਰ ਤਰੀਕੇ ਈ ਬਦਲ ਜਾਂਦੇ ਨੇ। ਹਾਲਾਂਕਿ ਉਹਨੇ ਵੀ ਕਈ ਵਾਰ ਕੋਸ਼ਿਸ਼ ਕੀਤੀ, ਸਕੂਟਰ ਸਿੱਖਣ ਦੀ ਪਰ ਡਮਾਕ ਸੋਲ਼ਾਂ ਦੂਣੀ ਅੱਠ ਸੀ ਮੀਤੇ ਦਾ, ਤਿੰਨ ਵਾਰ ਗੋਡੇ ਛਿਲਾ, ਦੋ ਵਾਰ ਗਿੱਟੇ ਤੁੜਵਾ ਤੇ ਚਾਰ ਪਜ਼ਾਮੇ ਕੁਰਬਾਨ ਕਰਨ ਤੋਂ ਬਾਅਦ ਵੀ ਨਾਂ ਸਿੱਖ ਸਕਿਆ। ਤਿੰਨ ਭੈਣਾਂ ‘ਚੋਂ ਸਭ ਤੋਂ ਛੋਟੀ ਸੋਹਣੀ-ਸੁਨੱਖੀ ‘ਜੀਤੋ’ ਦੀ ਕਿਸਮਤ ਬਾਪੂ ਨੇ, ਨਿਆਈ ਆਲੇ 14 ਕਿਲਿਆਂ ਦਾ ਟੱਕ ਦੇਖ ਮੀਤੇ ਨਾਲ ਲਿਖਤੀ ਸੀ।
ਮੀਤੇ ਦਾ ਸਹੁਰੇ ਜਾ ਕੇ ਰੁੱਸਣ ਚ ਪ੍ਰਦਰਸ਼ਨ, ‘ਸਹਿਵਾਗ’ ਵਾਂਗੂ ਧੂੰਆਂਧਾਰ ਹੀ ਚੱਲਦਾ ਆ ਰਿਹਾ ਹੈ। ਬਿਨਾਂ ਰੁੱਸੇ ਮੀਤਾ ਕਦੇ ਨੀਂ ਆਇਆ ਤੇ ਜੀਤੋ ਨੂੰ ਹਮੇਸ਼ਾ ਬਾਅਦ ਚ ਭਰਾ ਹੀ ਛੱਡ ਕੇ ਜਾਂਦੇ।ਅਸਲ ਚ ਪੁਆੜੇ ਦੀ ਜੜ੍ਹ ਰਾਤ ਆਲੀ ਰੇਲਗੱਡੀ ਵੀ ਸੀ, ਜੋ ਸਿੱਧੀ ਮੀਤੇ ਦੇ ਪਿੰਡ ਜਾਂਦੀ ਸੀ, ਜਿਸ ਕਾਰਨ ਰੁੱਸਣ ਤੋਂ ਬਾਅਦ, ਆਪ ਜੀ ਨੂੰ ਕਦੇ ਔਖਾ ਨਹੀਂ ਹੋਣਾ ਪਿਆ। ਕੁੜਤਾ ਪਜ਼ਾਮਾ ਪਾਉਣ ਆਲਾ ਮੀਤਾ, ‘ਅਰਿਸਟੋਕਰੈਟ’ ਦਾ ਖਾਸ ਟੈਚੀਕੇਸ, ਸਸਤੇ ‘ਕੋਬਰਾ ਸੈਂਟ’, ਰੁਮਾਲ, ਟਾਈ, ਬੈਲਟ ਨਾਲ ਲੈਸ ਕਰਕੇ, ਜਦੋਂ ਸਹੁਰੇ ਕੂਚ ਕਰਦਾ ਤਾਂ ਪਿੰਡ ਬੋਹੜਆਲੇ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ।
ਮੀਤੇ ਦੇ ਰੁਸਣ ਦੇ ਕਿੱਸੇ ਬਹੁਤ ਲੰਮੇ ਨੇ ਪਰ ਕੁਝ ਖਾਸ ਮੌਕਿਆਂ ਦਾ ਹੀ ਜਿਕਰ ਕਰਾਂਗੇ। ਕਦੇ ਸਬਜ਼ੀ ਤੋਂ, ਕਦੇ ਫੌਕੀ ਸਤਿ ਸ੍ਰੀ ਅਕਾਲ ਤੋਂ, ਕਦੇ ‘ਬਕਰੇ-ਕੁੱਕੜ’ ਦੇ ਮੀਟ ਤੋਂ, ਕਦੇ ਦਾਰੂ ਤੋਂ, ਕਦੇ ਤੋਲੀਏ ਤੋਂ, ਬਸ ਆਪ ਜੀ ਬਹਾਨਾ ਈ ਭਾਲਦੇ ਸਨ। ਇਕ ਵਾਰ ਤਾਂ, ਆਪ ਜੀ ਇਸ ਕਰਕੇ ਰੁਸਣ ਚ ਕਾਮਯਾਬ ਰਹੇ, ਕਿਉਂਕਿ ਆਪ ਜੀ ਨੂੰ ਸਲਾਦ ਚ ਗੰਢੇ ‘ਚੋਰਸ’ ਕੱਟ ਕੇ ਦੇ ਦਿੱਤੇ ਗਏ ਪਰ ਆਪ ਜੀ ਦਾ ਮੰਨਣਾ ਸੀ ਕਿ ਪ੍ਰਾਹੁਣਾ ਸਾਬ੍ਹ ਲਈ ਗੋਲ ਪਿਆਜ਼ ਹੀ ਕੱਟਣੇ ਚਾਹੀਦੇ ਹਨ। ਇਕ ਵਾਰੀ ਆਪ ਜੀ ਨੇ ਦੇਸੀ ਦੀ ਥਾਂ ਅੰਗਰੇਜ਼ੀ ਸ਼ਰਾਬ ਦੀ ਮੰਗ ਕੀਤੀ ਤੇ ਸਾਲੇ ਵੱਲੋਂ ਬੋਤਲ ਨਾਂ ਮਿਲਣ ਤੇ, ਦੋ ਅਧੀਏ ਲੈ ਆਉਣ ਤੇ ਆਪ ਜੀ ਰੁੱਸ ਗਏ ਕਿਉਂਕਿ ਆਪ ਦਾ ਮੰਨਣਾ ਸੀ ਕਿ ਪ੍ਰਾਹੁਣਾ ਹਮੇਸ਼ਾਂ ਬੋਤਲ ਚੋਂ ਈ ਪੈਗ ਲਾਉਂਦਾ ਏ। ਕਈ ਵਾਰ ਆਪ ਜੀ, ਪਿੰਡੋ ਚਾਰ ‘ਲੰਗੋੜ’ ਵੀ ਨਾਲ ਸਹੁਰੇ ਲੈ ਜਾਂਦੇ ਤੇ ਉਹਨਾਂ ਸਾਹਮਣੇ ਰੋਹਬ ਦਿਖਾਉਣ ਹਿਤ ਵੀ ਰੁਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ