ਹਰਕੰਵਰ ਲੁਧਿਆਣੇ ਇੱਕ ਵਿਆਹ ਤੇ ਗਿਆ ਸੀ..
ਵਿਆਹ ਵਿੱਚ ਵਾਹਵਾ ਰੌਣਕ ਲੱਗੀ ਸੀ..ਪਰਵਾਸੀ ਪੰਜਾਬੀ ਮਿੱਤਰ ਦੀ ਭੈਣ ਦਾ ਵਿਆਹ ਸੀ ਬਹੁਤੇ ਰਿਸ਼ਤੇਦਾਰ ਵੀ ਕਨੇਡਾ ਵਾਲੇ ਹੀ ਸੀ …..
ਹਰਕੰਵਰ ਪੰਜਾਬੀ ਦਾ ਨਾਮਵਾਰ ਗੀਤਕਾਰ ਸੀ …ਕੋਈ ਨਾ ਕੋਈ ਪਛਾਣ ਕੇ ਫਤਿਹ ਬੁਲਾ ਕੋਲ ਬੈਠ ਜਾਂਦਾ ਸੀ ….ਕੋਈ ਕੋਈ ਫੋਨ ਕੱਢ ਫੋਟੋ ਵੀ ਕਰ ਲੈ ਜਾਂਦਾ ਸੀ..
ਏਨੇ ਨੂੰ ਇੱਕ ਜਾਣਿਆ ਪਛਾਣਿਆ ਖੂਬਸੂਰਤ ਚਿਹਰਾ ਕੋਲ ਆ ਬੈਠਦਾ … ਹਰਕੰਵਰ ਉਹਨੂੰ ਦੇਖ ਧੁਰ ਅੰਦਰੋੰ ਹਿੱਲ ਜਾਂਦਾ ਪਰ ਬਾਹਰੋਂ ਕੁਝ ਵੀ ਪ੍ਰਗਟ ਨਹੀ ਹੋਣ ਦਿੰਦਾ …. ਸਾਹਮਣੇ ਗੁਰਜੋਤ ਬੈਠੀ ਸੀ .. ਕਹਿੰਦੀ ਪਛਾਣਿਆ ਨਹੀ ਮੈਨੂੰ..
ਹਰਕੰਵਰ 20 ਸਾਲ ਪਿੱਛੇ ਯੂਨੀਵਰਸਿਟੀ ਦੀਆਂ ਯਾਦਾਂ ਵਿੱਚ ਖੋਅ ਜਾਂਦਾ …
ਦੋਨਾਂ ਵਿੱਚ ਬੇਹੱਦ ਨੇੜਤਾ ਸੀ ….ਹਰਕੰਵਰ ਪੜ੍ਹਨ ਨੂੰ ਹੁਸ਼ਿਆਰ ,ਘੱਟ ਜਮੀਨ ਵਾਲੇ ਜੱਟਾਂ ਦਾ ਮੁੰਡਾ ਸੀ…ਸਾਹਿਤਿਕ ਰੁਚੀਆਂ ਵਾਲਾ ਵੀ ਸੀ ..ਉਹਦੇ ਲਿਖੇ ਗੀਤ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛੱਪਦੇ ਰਹਿੰਦੇ ਸੀ….ਦੂਜੇ ਪਾਸੇ ਗੁਰਜੋਤ ਅਮੀਰ ਅਫ਼ਸਰ ਬਾਪ ਦੀ ਧੀ ਸੀ…ਨਵੀਂ ਜਿੰਦਗੀ ਸੁਰੂ ਕਰਨ ਦੇ ਸੁਪਨੇ ਦੇਖੇ ਜਾ ਰਹੇ ਸੀ ਕਿ ਅਚਾਨਕ ਇੱਕ ਦਿਨ ਗੁਰਜੋਤ ਆ ਕੇ ਕਹਿੰਦੀ ਮੇਰਾ ਰਿਸ਼ਤਾ ਘਰ ਦਿਆ ਨੇ ਕਨੇਡਾ ਤੈਅ ਕਰ ਦਿੱਤਾ ਹੈ ..ਤੂੰ ਪਲੀਜ਼ ਮੈਨੂੰ ਭੁੱਲ ਜਾਅ ……. ਆਪਣੇ ਲਈ ਕੋਈ ਹੋਰ ਲੱਭ ਲਈ .. ਮੈਨੂੰ ਭੁੱਲ ਜਾਈ….ਇਹ ਉਹਨਾਂ ਦੀ ਆਖਰੀ ਮੁਲਾਕਾਤ ਸੀ …
ਹਰਕੰਵਰ ਨੂੰ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਜਾਂਦੀ ਹੈ ..ਉਹਦੀ ਲੇਖਣੀ ਵਿੱਚ ਹੋਰ ਨਿਖਾਰ ਆਉਣਾ ਸੁਰੂ ਹੋ ਜਾਂਦਾ.. ਉਹਦੇ ਗੀਤ ਲੋਕਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ