ਦਸਵੀਂ ਮਗਰੋਂ ਕਾਲਜ ਗਿਆ ਤਾਂ ਸਪਸ਼ਟ ਆਖ ਦਿੱਤਾ ਕਿ ਸਾਇਕਲ ਤੇ ਸੰਗ ਆਉਂਦੀ ਏ..ਬਾਪੂ ਜੀ ਨੇ ਪੀ.ਐੱਫ. ‘ਚੋਂ ਰਕਮ ਕਢਵਾ ਕੇ ਹੀਰੋ-ਹਾਂਡਾ ਲੈ ਆਂਦਾ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਇੱਕ ਅਸੂਲ ਸੀ..ਪਾਟੀ ਬੁਨੈਣ ਅਤੇ ਜੁਰਾਬ ਕਦੀ ਵੀ ਨਹੀਂ ਸੀ ਪਾਉਣ ਦਿੰਦੇ..ਆਖਿਆ ਕਰਦੇ ਕਿ ਇਹ ਚੀਜਾਂ ਬਦਕਿਸਮਤੀ ਦੀ ਨਿਸ਼ਾਨੀ ਹੁੰਦੀਆਂ..
ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਹੇਮਕੁੰਟ ਸਾਬ ਜਾਣ ਦਾ ਪ੍ਰੋਗਰਾਮ ਬਣ ਗਿਆ..
ਹਰੇਕ ਦੇ ਹਿੱਸੇ ਪੰਜ-ਪੰਜ ਹਜਾਰ ਆਏ..।
ਘਰੇ ਆ ਕੇ ਗੱਲ ਕੀਤੀ…ਬਾਪੂ ਹੂਰੀ ਸੋਚੀ ਪੈ ਗਏ…ਦੋ ਮਹੀਨੇ ਮਗਰੋਂ ਭੈਣ ਦਾ ਵਿਆਹ ਜੋ ਧਰਿਆ ਗਿਆ ਸੀ।
ਓਹਨਾ ਬੈਠੇ ਬੈਠੇ ਹੀ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਬਾਹਰ ਨੂੰ ਤੁਰ ਗਏ..।
ਪਤਾ ਨੀ ਉਸ ਦਿਨ ਦਿਮਾਗ ਵਿਚ ਕੀ ਆਇਆ…ਬਾਪੂ ਦੇ ਬੂਟਾਂ ਅੰਦਰੋਂ ਜੁਰਾਬਾਂ ਕੱਢੀਆਂ ਤਾਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਪਾਟੀਆਂ ਪਾਈਆਂ ਸਨ…
ਨਾਲ ਲੱਗਦੇ ਅਲਮਾਰੀ ਵਿਚ ਪਈਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ…ਥਾਂ ਥਾਂ ਤੇ ਮੋਰੀਆਂ ਸਨ..ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ...
programme cancel