ਪ੍ਰੋਮੋਸ਼ਨ
ਸ਼ਾਇਦ ਅਠਾਸੀ-ਉਣੰਨਵੇਂ ਦੀ ਗੱਲ ਏ..
ਜਸਬੀਰ ਸਿੰਘ ਉਰਫ ਪਿੰਕਾ ਮੁਹਾਲੀ ਨਾਮ ਦਾ ਬਿੱਲੀਆਂ ਅੱਖਾਂ ਵਾਲਾ ਇੱਕ ਗੱਭਰੂ ਰੁਟੀਨ ਚੈਕ-ਅੱਪ ਦੇ ਦੌਰਾਨ ਲੁਧਿਆਣਾ ਪੁਲਸ ਵੱਲੋਂ ਚੁੱਕ ਲਿਆ ਗਿਆ..!
ਸੁਮੇਧ ਸੈਣੀ ਉਸ ਵੇਲੇ ਲੁਧਿਆਣੇ ਦਾ ਐੱਸ.ਐੱਸ.ਪੀ ਹੋਇਆ ਕਰਦਾ ਸੀ..
ਉਸ ਵੇਲੇ ਦੇ ਦਸਤੂਰ ਮੁਤਾਬਿਕ ਸੀ ਆਈ ਏ ਸਟਾਫ ਦਾ ਅੰਨਾ ਤਸ਼ੱਦਤ ਸ਼ੁਰੂ ਹੋ ਗਿਆ..
ਡਾਂਗ,ਘੋਟਣੇ,ਸਿਕੰਜਾ..ਅਤੇ ਹੋਰ ਵੀ ਕਿੰਨੇ ਸਾਰੇ ਥਰਡ-ਡਿਗਰੀ..ਕੋਈ ਖਾਸ ਜਾਣਕਾਰੀ ਨਾ ਕਢਵਾ ਸਕੇ..!
ਅਖੀਰ ਕਮਾਨ ਸੈਣੀ ਨੇ ਖੁਦ ਆਪਣੇ ਹੱਥਾਂ ਵਿਚ ਲੈ ਲਈ..
ਜਦੋਂ ਪੂਰੀ ਵਾਹ ਲਾ ਕੇ ਵੀ ਗੱਲ ਨਾ ਬਣਦੀ ਦਿੱਸੀ ਤਾਂ ਸੈਣੀ ਨੇ ਖਿਝ ਕੇ ਸਾਈਨਾਈਡ (ਜਹਿਰ) ਦਾ ਕੈਪਸੂਲ ਉਸਦੇ ਮੂੰਹ ਵਿਚ ਤੁੰਨ ਦਿੱਤਾ..
ਕੈਪਸੂਲ ਗਿੱਲਾ ਹੋਣ ਕਰਕੇ ਅਸਰ ਨਾ ਵਿਖਾ ਸਕਿਆ..
ਫੇਰ ਫਸਲਾਂ ਤੇ ਛਿੜਕੀ ਜਾਣ ਵਾਲੀ ਕੀੜੇ ਮਾਰ ਦਵਾਈ ਦਾ ਡੱਬਾ ਮੰਗਵਾਇਆ..
ਅੱਧਮੋਏ ਹੋਏ ਨੂੰ ਜਬਰਦਸਤੀ ਅੱਧਾ ਡੱਬਾ ਪਿਆ ਦਿੱਤਾ..
ਇਸ ਵਾਰ ਵੀ ਜਿੰਦਗੀ ਮੌਤ ਤੇ ਭਾਰੂ ਰਹੀ..ਉਹ ਫੇਰ ਬਚ ਗਿਆ..!
ਪਰ ਜਾਨਵਰ ਬਿਰਤੀ ਵਾਲੇ ਬੇਰਹਿਮ ਇਨਸਾਨ ਏਨਾ ਚਿਰ ਕਿਥੇ ਉਡੀਕ ਕਰਦੇ..
ਸੈਣੀ ਨੇ ਇੱਕੋ ਦਮ ਨਾਲਦੇ ਦਾ ਸਰਵਿਸ ਰਿਵਾਲਵਰ ਫੜਿਆ ਤੇ ਮੁੰਡੇ ਦੀ ਪੁੜਪੁੜੀ ਤੇ ਰੱਖ ਘੋੜਾ ਦੱਬ ਦਿੱਤਾ..
ਸਿਰ ਉਚਾਈ ਤੋਂ ਡਿੱਗੇ ਹਦਵਾਣੇ ਵਾਂਙ ਖੱਖੜੀ-ਖੱਖੜੀ ਹੋ ਗਿਆ..!
ਚਾਰੇ ਪਾਸੇ ਚੁੱਪ ਛਾ ਗਈ..
ਦੱਸਦੇ ਉਸ ਵੇਲੇ ਮੌਕੇ ਤੇ ਕੋਲ ਖਲੋਤੇ ਸੈਣੀ ਦੇ ਇੱਕ ਚਹੇਤੇ ਨੇ ਦੱਬੀ ਅਵਾਜ ਵਿਚ ਅੱਖ ਦਿੱਤਾ ਕੇ ਸਾਬ ਜੀ ਲੱਗਦੇ ਹੱਥ ਮੇਰੀ ਪ੍ਰਮੋਸ਼ਨ ਦਾ ਨੰਬਰ ਲੁਆ ਦਿਓ..!
ਦੱਸਦੇ ਸੈਣੀ ਦੇ ਸਿਰ ਤੇ ਉਸ ਵੇਲੇ ਖੂਨ ਸਵਾਰ ਸੀ..
ਆਖਣ ਲੱਗਾ ਪ੍ਰੋਮੋਸ਼ਨ ਚਾਹੀਦੀ..ਇੰਝ ਕਰ ਆਹ ਜਿਹੜਾ ਦਵਾਈ ਵਾਲਾ ਅੱਧਾ ਕੈਨ ਬਚਿਆ..ਇਹ ਪੀ ਜਾ..ਹੁਣੇ ਨੰਬਰ ਆਡਰ ਕਰ ਦਿੰਨਾ..
ਸੈਣੀ ਦੇ ਆਖਣ ਦੇ ਲਹਿਜੇ ਤੋਂ ਉਹ ਮਤਾਹਿਤ ਬੇਹੱਦ ਡਰ...
...
ਗਿਆ ਕੇ ਕਿਧਰੇ ਸੱਚੀ ਹੀ ਨਾ ਪਿਆ ਦੇਵੇ..
ਮਗਰੋਂ ਉਸ ਨੇ ਛੇਤੀ ਨਾਲ ਓਥੋਂ ਖਿਸਕਣ ਵਿਚ ਹੀ ਭਲਾਈ ਸਮਝੀ!
ਇਹ ਘਟਨਾ ਦਾ ਵੇਰਵਾ ਉਸ ਵੇਲੇ ਦੇ ਕੋਲ ਖਲੋਤੇ ਮੌਕੇ ਦੇ ਚਸ਼ਮਦੀਦ ਗਵਾਹ ਪਿੰਕੀ ਕੈਟ ਨੇ ਖੁਦ ਚੈਨਲ ਤੇ ਆ ਕੇ ਦੱਸੀ..
ਇਹ ਉਸ ਵੇਲੇ ਦੇ ਦੌਰ ਦਾ ਆਮ ਜਿਹਾ ਵਰਤਾਰਾ ਹੋਇਆ ਕਰਦਾ ਸੀ..
ਜੋ ਜਿਆਦਾ ਉੱਚੇ ਢੇਰ ਲਾਇਆ ਕਰਦਾ..ਦਿਨਾਂ ਵਿਚ ਹੀ ਤਰੱਕੀ ਕਰ ਟੀਸੀ ਤੇ ਅੱਪੜ ਜਾਇਆ ਕਰਦਾ..!
ਦੱਸਦੇ ਜਦੋ ਸਤਾਨਵੇਂ ਵਿਚ ਪੰਥਕ ਸਰਕਾਰ ਬਣਨ ਤੇ ਬੀਬੀ ਪਰਮਜੀਤ ਕੌਰ ਖਾਲੜਾ ਪੰਥ ਰਤਨ ਕੋਲ ਪੇਸ਼ ਹੋਈ ਕੇ ਹੁਣ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਫਾਹੇ ਟੰਗਿਆ ਜਾਵੇ ਤਾਂ ਅੱਗੋਂ ਹੱਸਦਾ ਹੋਇਆ ਆਖਣ ਲੱਗਾ ਬੀਬੀ ਜੀ ਛੱਡੋ ਪਰਾਂ..ਹੁਣ ਤੇ ਗੱਲ ਪੂਰਾਣੀ ਹੋ ਗਈ..ਜੇ ਕੋਈ ਚੇਅਰਮੈਨੀ ਤੇ ਜਾ ਫੇਰ ਬਲਾਕ ਸੰਮਤੀ ਦੀ ਪ੍ਰਧਾਨਗੀ ਚਾਹੀਦੀ ਤਾਂ ਦੱਸੋ..ਹੁਣੇ ਆਡਰ ਕਰ ਦਿੰਨਾ ਹਾਂ..!
ਬੀਬੀ ਖਾਲੜਾ ਨੂੰ ਤੇ ਜਮੀਨੀ ਹਕੀਕਤ ਓਸੇ ਦਿਨ ਹੀ ਸਮਝ ਆ ਗਈ ਸੀ ਪਰ ਜਿਆਦਤਰ ਬੁਧੀਜੀਵੀ ਵਰਗ ਅਜੇ ਵੀ ਭੁਲੇਖੇ ਵਿਚ ਤੁਰਿਆ ਫਿਰਦਾ ਏ..!
ਦੱਸਦੇ ਇੱਕ ਵਾਰ ਭੇਡਾਂ ਦੇ ਵੱਗ ਨੂੰ ਇੱਕ ਖੁਸ਼ਖਬਰੀ ਸੁਣਾਈ ਗਈ ਕੇ ਤੁਹਾਨੂੰ ਛੇਤੀ ਹੀ ਗਰਮ ਕੰਬਲ ਵੰਡੇ ਜਾਣਗੇ..
ਏਨੀ ਗੱਲ ਸੁਣਦੇ ਸਾਰ ਸਾਰੀਆਂ ਭੇਡਾਂ ਖੁਸ਼ੀ ਵਿਚ ਨੱਚਣ ਲੱਗ ਪਈਆਂ..ਬਗੈਰ ਇਸ ਗੱਲ ਤੇ ਗੌਰ ਕੀਤੇ ਕੇ ਕੰਬਲ ਬਣਾਉਣ ਵੇਲੇ ਜਿਹੜੀ ਉੱਨ ਵਰਤੀ ਜਾਣੀ ਏ..ਉਹ ਖੁਦ ਓਹਨਾ ਦੀ ਹੀ ਚਮੜੀ ਤੋਂ ਮੁੰਨ ਕੇ ਲਾਹੀ ਜਾਣੀ ਏ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉਸ ਦਿਨ ਅਸੀਂ ਸਭ ਕੁੜੀਆਂ ਮੈਡਮ ਜੀ ਦੇ ਖਹਿੜੇ ਪੈ ਗਈਆਂ..ਤੁਸਾਂ ਵਿਆਹ ਕਿਓਂ ਨਹੀਂ ਕਰਵਾਇਆ..ਅੱਜ ਜਰੂਰ ਦੱਸੋ..! ਅੱਗੇ ਜਦੋਂ ਵੀ ਪੁੱਛਦੇ ਤਾਂ ਅੱਗਿਓਂ ਟਾਲ ਦਿਆ ਕਰਦੇ..ਪਰ ਉਸ ਦਿਨ ਸੌਖਿਆਂ ਹੀ ਦੱਸਣਾ ਸ਼ੁਰੂ ਕੀਤਾ..ਅਖ਼ੇ ਪਹਿਲੋਂ ਇੱਕ ਕਹਾਣੀ ਸੁਣ ਲਵੋਂ..ਵਿਆਹ ਬਾਰੇ ਬਾਅਦ ਵਿਚ ਦੱਸਾਂਗੀ..ਸਾਡੇ ਪਿੰਡ ਇੱਕ ਬੰਦਾ ਸੀ..ਤਿੰਨ ਧੀਆਂ ਦਾ ਪਿਓ..ਵਹੁਟੀ ਫੇਰ Continue Reading »
ਟੈਸਟਾਂ ਮਗਰੋਂ ਪੈਨਲ ਨੇ ਫੈਸਲਾ ਸੁਣਾਇਆ ਕੇ ਦਿਲ ਦੀ ਬਾਈ ਪਾਸ ਸਰਜਰੀ ਕਰਨੀ ਪੈਣੀ..ਹੋਰ ਕੋਈ ਚਾਰਾ ਨਹੀਂ! ਇਹ ਸਰਜਰੀ..ਓਹਨੀਂ ਦਿੰਨੀ ਢਾਈ ਲੱਖ ਵਿਚ ਹੋਇਆ ਕਰਦੀ ਸੀ..! ਇਮਾਨਦਾਰੀ ਦੀ ਨੌਕਰੀ ਤੇ ਸਰਫ਼ੇ ਦੀ ਤਨਖਾਹ..ਹੋਣ ਵਾਲਾ ਖਰਚਾ ਥੋੜਾ ਜਿਆਦਾ ਜਾਪਿਆ ਪਰ ਨਾਲਦੀ ਆਖਣ ਲੱਗੀ ਸਿਹਤ ਨਾਲੋਂ ਕੀ ਚੰਗਾ ਏ..! ਫੇਰ ਛੋਟੇ ਛੋਟੇ Continue Reading »
ਕੰਮ ਵਾਲੀ ਨੂੰ ਜਨਮ ਦਿਨ ਤੇ ਗੈਸ ਵਾਲਾ ਚੁੱਲ੍ਹਾ ਤੋਹਫੇ ਵੱਜੋਂ ਲੈ ਕੇ ਦੇਣ ਦੀ ਗੱਲ ਤੋਰੀ ਤਾਂ ਇਹਨਾਂ ਅੱਗੋਂ ਝੱਟਪੱਟ ਹੀ ਆਖ ਦਿੱਤਾ “ਬਹੁਤਾ ਸਿਰੇ ਨਹੀਂ ਚੜ੍ਹਾਈਦਾ ਇਹਨਾਂ ਲੋਕਾਂ ਨੂੰ..ਚੁੱਪ ਕਰਕੇ ਪੰਜ ਸੌ ਦਾ ਨੋਟ ਫੜਾ ਦੇਵੀਂ ਤੇ ਬਸ”! ਅਜੇ ਆਖੀ ਹੋਈ ਗੱਲ ਦੇ ਹੱਕ ਵਿਚ ਇੱਕ ਹੋਰ ਦਲੀਲ Continue Reading »
ਜੰਗਲ਼ ਦੇ ਜਾਨਵਰਾਂ ਨੇ ਧਰਮਰਾਜ ਕੋਲ਼ ਕੀਤੀ ਫ਼ਰਿਆਦ ਆਦਮਜ਼ਾਤ ਸਾਨੂੰ ਬਦਨਾਮ ਕਰਕੇ ਕਰ ਰਹੀ ਐ ਬਰਬਾਦ ” ਅੱਜ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ । “ਰੁੱਤਾਂ ਵਿੱਚ ਹੋ ਗਿਆ ਵਾਧਾ, ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤਾ ਨਵਾਂ ਕਨੂੰਨ” । ਹੁਣ ਤੱਕ ਸਰਿਸ਼ਟੀ ਦੇ ਸਾਜਣ ਹਾਰ ਨੇ ਜਿੰਨੀਆਂ ਵੀ ਰੁੱਤਾਂ ਬਣਾਕੇ ਭੇਜੀਆਂ Continue Reading »
ਜਦੋਂ ਆਪਣਾ ਫੈਸਲਾ ਸੁਣਾਇਆਂ ਤਾਂ ਜਿਆਦਾਤਰ ਸਾਕ ਸਬੰਦੀਆਂ ਅਤੇ ਦੋਸਤਾਂ ਮਿੱਤਰਾਂ ਬੜਾ ਮੌਜੂ ਬਣਾਇਆ ਆਖਣ ਲੱਗੇ ਹਰਦੀਪ ਸਿਹਾਂ ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਹਾਲ ਅਤੇ ਮੈਰਿਜ ਪੈਲੇਸ.. ਆਹ ਪੁੱਤ ਦੇ ਵਿਆਹ ਵਾਲਾ ਕਾਰਜ ਪਿੰਡ ਵਿਚ ਕਰਨ ਵਾਲਾ ਤੇਰਾ ਫੈਸਲਾ ਸਾਡੀੇ ਸਮਝ ਵਿਚ ਤਾਂ ਬਿਲਕੁਲ ਵੀ ਨੀ ਆਇਆ.. ਸੌ ਮੀਂਹ ਕਣੀ Continue Reading »
ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..! ਜਿਹੜਾ ਸਟੈੱਪ ਵੀ ਸਿਖਾਉਂਦਾ..ਸਭ ਤੋਂ ਪਹਿਲਾਂ ਓਸੇ ਨੂੰ ਸਮਝ ਆਇਆ ਕਰਦਾ..! ਹੈਰਾਨ ਸਾਂ ਕੇ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਂਦੀ ਪਰ ਏਡੇ ਔਖੇ ਐਕਸ਼ਨ ਕਿੱਦਾਂ ਸਿੱਖ ਜਾਂਦਾ..! ਅਕਸਰ ਆਪਣੀ ਮਾਂ ਨਾਲ ਆਇਆ ਕਰਦਾ..ਪੰਘੂੜੇ ਵਿਚ ਪਈ Continue Reading »
ਮਿੰਨੀ ਕਹਾਣੀ ਮਹਿਲਨੁਮਾ ਕੋਠੀ ਵਿਵੇਕ ਬੱਚਿਆਂ ਨੂੰ ਅਗਵਾ ਕਰਕੇ ਅਮੀਰ ਲੋਕਾਂ ਨੂੰ ਉੱਚੀਆਂ ਕੀਮਤਾਂ ਤੇ ਵੇਚ ਦਿੰਦਾ। ਕਾਫੀ ਦੇਰ ਤਾਂ ਉਹ ਇਹ ਧੰਦਾ ਕਰਦਾ ਰਿਹਾ। ਪਰ ਉਹ ਆਪਣੀ ਇਸ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ। ਉਹ ਤਾਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਸੀ। ਇਸੇ ਚਾਹਤ ‘ਚ ਉਸਨੇ ਨਵਾਂ Continue Reading »
ਚੇਤਾਵਨੀ – ਇਹ ਇੱਕ ਡਰਾਵਣੀ ਕਹਾਣੀ ਹੈ, ਕਮਜ਼ੋਰ ਦਿਲ ਵਾਲੇ ਨਾ ਪੜ੍ਹਨ .. ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਇੱਕ ਪੜੀ ਲਿਖੀ ਕੁੜੀ ਨਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨਮਰਤਾ ਦਿੱਲੀ ਚ ਹੀ ਪਲੀ ਸੀ ।ਸੈਂਟਰ ਦੀ ਨੌਕਰੀ ਹੋਣ ਕਰਕੇ ਉਸਦਾ ਤਬਾਦਲਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)