ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ!
ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ ਪੈਸੇ ਦੇ ਕੇ ਬੱਚਾ ਮੋੜ ਲਿਆਉਂਦੇ..ਪਰ ਓਹਨਾ ਦੂਜਾ ਰਾਹ ਚੁਣਿਆ..ਕਿਓੰਕੇ ਚੰਗੀ ਤਰਾਂ ਜਾਣਦੇ ਸਨ ਕੇ ਬਦਮਾਸ਼ ਓਦੋਂ ਤੱਕ ਹੀ ਬਦਮਾਸ਼ ਏ ਜਦੋਂ ਤੱਕ ਉਹ ਸ਼ਰੀਫ..ਸੋ ਬੰਦੂਕਾਂ ਨਾਲ ਲੈਸ ਹੋ ਕੇ ਦੱਸੀ ਥਾਂ ਅੱਪੜ ਗਏ..ਲਲਕਾਰਿਆ..ਇੱਕ ਦੋ ਫਾਇਰ ਵੀ ਕੱਢੇ..!
ਅਗਲੇ ਘੰਟੇ ਵਿਚ ਹੀ ਬੱਚਾ ਮੋੜ ਗਏ ਤੇ ਨਾਲ ਏਨੀ ਗੱਲ ਵੀ ਆਖ ਗਏ ਕੇ ਅੱਗੇ ਤੋਂ ਏਧਰ ਮੂੰਹ ਨਹੀਂ ਕਰਦੇ..!
ਅੱਜ ਏਨੇ ਦਹਾਕੇ ਲੰਘ ਗਏ ਮਜਾਲ ਏ ਇਨਸਾਨ ਤੇ ਕੀ ਜਾਨਵਰ ਵੀ ਓਧਰ ਮੂੰਹ ਕਰ ਸਕੇ ਹੋਣ..!
ਅਖੀਂ ਵੇਖੀ ਸਾਂਝੀ ਕਰਦਾ..ਅੰਮ੍ਰਿਤਸਰੋਂ ਬਟਾਲੇ ਨੂੰ ਆਖਰੀ ਬੱਸ ਅਜੇ ਕੱਥੂਨੰਗਲ ਹੀ ਪਹੁੰਚੀ ਸੀ ਕੇ ਇੱਕ ਅਮ੍ਰਿਤਧਾਰੀ ਮੁੰਡਾ ਉੱਠ ਖਲੋਤਾ..ਆਖਣ ਲੱਗਾ ਕੇ ਬੱਸ ਨਹਿਰ ਕੰਢੇ ਲਿੰਕ ਰੋਡ ਨੂੰ ਪਾ ਲਈ ਜਾਵੇ..!
ਕੋਲ ਬੈਠਾ ਇੱਕ ਹਿੰਦੂ ਮੁੰਡਾ..ਆਖਣ ਲੱਗਾ ਮੇਰੇ ਵੱਲੋਂ ਆਖ ਦੇਵੀਂ ਮੇਰਾ ਭਰਾ ਏ ਤੇ ਵਾਲ ਉਂਝ ਹੀ ਕਟਵਾਏ ਨੇ..ਪਰ ਸਿੰਘ ਨੇ ਬੱਸ ਪਾਸੇ ਜਿਹੇ ਲਵਾ ਲਈ ਤੇ ਚੱਲਦੇ ਸੰਘਰਸ਼ ਤੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ..ਕੁਝ ਪੈਂਫਲਿਟ ਵੰਡੇ ਤੇ ਮੁੜ ਏਨੀ ਗੱਲ ਆਖ ਹਨੇਰੇ ਵਿਚ ਗਵਾਚ ਗਿਆ ਕੇ ਮੀਡਿਆ ਵਿਚ ਸਾਡਾ ਨੁਕਤਾ-ਏ-ਨਜਰ ਛਾਪਿਆ ਹੀ ਨਹੀਂ ਜਾਂਦਾ..ਸੋ ਅਸਾਂ ਫੈਸਲਾ ਕੀਤਾ ਕੇ ਜਦੋਂ ਜਿਥੇ ਮੌਕਾ ਮਿਲਿਆ ਇੰਝ ਹੀ ਆਪਣੀ ਗੱਲ ਸਮਝਾਇਆ ਕਰਾਂਗੇ!
ਦੋਸਤੋ ਹਰ ਮੁਸ਼ਕਿਲ ਦਾ ਹੱਲ ਏ..ਬੱਸ ਉਂਗਲ ਥੋੜੀ ਟੇਢੀ ਕਰਨੀ ਪੈਂਦੀ ਏ..!
ਅਜੋਕਾ ਘਟਨਾ ਕਰਮ..ਬੁਲੰਦੀਆਂ ਛੋਹ ਰਹੀ ਕੌਂਮ ਪਤਾ ਨੀ ਕਿੱਧਰ ਨੂੰ ਤੋਰ ਦਿੱਤੀ..ਅਖ਼ੇ ਸ਼ਿਵਾ ਨਾਮ ਸੀ ਉਸਦਾ..ਜਰੂਰ ਕਿਸੇ ਅਨੰਦ ਨੇ ਭੇਜਿਆ ਹੋਣਾ..ਅਨੰਦ ਨੂੰ ਕਿਸੇ ਸੰਧੂ ਨੇ ਪੈਸੇ ਦਿੱਤੇ ਹੋਣੇ..ਨਾ ਮੁੱਕਣ ਵਾਲੀ ਲੜੀ..!
ਗੁਰਬਤ ਮਾਰਿਆ ਮੁਲਖ..ਅਗਲਾ ਸ਼ਿਵਾ ਸ਼ਾਇਦ ਇਹ ਵੀ ਨੀ ਜਾਣਦਾ ਹੋਵੇ ਕੇ ਪਹਿਲੇ ਦਾ ਕੀ ਹਸ਼ਰ ਕੀਤਾ..!
ਡਿਸ੍ਕਵਰੀ ਚੈਨਲ..ਕਿੰਨੇ ਸਾਰੇ ਜੰਗਲੀ ਕੁੱਤਿਆਂ ਵਿਚ ਘਿਰਿਆ ਹੋਇਆ ਸ਼ੇਰ..ਕੋਈ ਏਧਰੋਂ ਵੱਢਦਾ ਕੋਈ ਓਧਰੋਂ..ਸਮਝ ਨਹੀਂ ਪੈਂਦੀ ਹੁਣ ਕੀ ਕਰੇ..ਅਚਾਨਕ ਬਾਕੀ ਦੇ ਯਾਰ ਬੇਲੀ ਆਪਣੇ ਓਥੇ ਅੱਪੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ