ਅੱਜ ਸਕੂਲ ਦਾ ਪਹਿਲਾਂ ਦਿਨ ਸੀ ।ਪਤਾ ਨਹੀਂ ਚਾਅ ਸੀ ਜਾਂ ਫਿਕਰ ਕਿ ਮੈਂ ਪੌਣਾਂ ਘੰਟਾ ਪਹਿਲਾਂ ਈ ਸਕੂਲ ਪਹੁੰਚ ਗਈ । ਆਂਟੀ ਸਕੂਲ ਦੀ ਸਫ਼ਾਈ ਕਰ ਰਹੇ ਸੀ ।ਉਹਨਾਂ ਨੂੰ ਦੇਖਿਆ ਤਾਂ ਬਹੁਤ ਕਮਜ਼ੋਰ ਹੋਏ ਮਹਿਸੂਸ ਹੋਏ ।ਰੰਗ ਵੀ ਪੀਲਾ ਪਿਆ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ ,” ਰਾਣੀ ਭੈਣ ਜੀ ਕੀ ਹੋ ਗਿਆ ਤੁਹਾਨੂੰ ?
ਉਹ ਬੋਲੇ,” ਮੈਡਮ ਜੀ ਤੁਸੀਂ ਬੈਠੋ ,ਪਾਣੀ ਪੀਓ ,ਮੈਂ ਕੰਮ ਨਬੇੜ ਕੇ ਤੁਹਾਡੇ ਨਾਲ ਗੱਲ ਕਰਦੀ ।
ਮੈਂ ਅੰਦਰ ਚਲੀ ਗਈ ।ਸੋਚਿਆ ਸਮਾਂ ਹੈ ਕੁੱਝ ਲਿਖ ਲੈਂਦੀ ਹਾਂ ।ਇੱਕਦਮ ਮਨ ਵਿੱਚ ਆਇਆ ਪੰਜਾਬ ਦੀ ਖੁਸ਼ਹਾਲੀ ਬਾਰੇ ਲਿਖਦੀ ਹਾਂ ਅੱਜ ਕੁੱਝ।
ਅਜੇ ਲਿਖਣ ਲਈ ਪੈੱਨ ਚੁੱਕਿਆ ਈ ਸੀ ਕਿ ਆਂਟੀ ਅੰਦਰ ਆ ਗਏ ।ਇੱਕ ਦਮ ਹੌਂਕੇ ਲੈ ਰੋਣ ਲੱਗ ਗਏ ।ਮੈਂ ਘਬਰਾ ਕਿ ਉਹਨਾਂ ਨੂੰ ਸੰਭਾਲਦੇ ਹੋਏ ਪੁੱਛਿਆ ,” ਕੀ ਹੋ ਗਿਆ ਰਾਣੀ ਭੈਣ ।ਕਿਉਂ ਇੰਝ ਰੋ ਰਹੀ ਏ।ਅਰਾਮ ਨਾਲ ਬੈਠ ਕੇ ਮੈਨੂੰ ਦੱਸੋ ।
ਉਸਦੇ ਅੱਥਰੂ ਰੋਕਿਆ ਨਾ ਰੁਕਦੇ । ਉਹ ਬੋਲੀ,” ਮੈਡਮ ਜੀ ਮੈਂ ਜਦੋਂ ਤਿੰਨ ਪੁੱਤਾਂ ਦੀ ਮਾਂ ਬਣੀ ਸੀ ਤਾਂ ਜ਼ਮੀਨ ‘ਤੇ ਪੈਰ ਨਹੀਂ ਸੀ ਲੱਗਦਾ ।ਸਾਰੇ ਸ਼ਰੀਕੇ ਵਿੱਚ ਮੇਰੀ ਚੜ੍ਹਤ ਸੀ ਪਰ ਮੈਡਮ ਜੀ ਕਿੱਥੇ ਸੋਚਿਆ ਸੀ ਇੰਝ ਦੇ ਦਿਨ ਵੀ ਆਉਣਗੇ । 6 -6 ਫੁੱਟ ਜਵਾਨ ਪੁੱਤ ਮੇਰੇ ਇਹਨਾਂ ਨਸ਼ਿਆਂ ਨੇ ਖਾ ਲਏ ਮੈਡਮ ਜੀ ।ਘਰ ਦੀ ਇੱਕ ਇੱਕ ਚੀਜ਼ ਵੇਚ ਦਿੱਤੀ ਏਨਾਂ ਚੰਦਰਿਆਂ ਨੇ ।ਕੀ ਦੱਸਾਂ ਮੈਡਮ ਜੀ ਆਪਣਾ ਝੱਗਾ ਚੁੱਕਦੀ ਹਾਂ ਤਾਂ ਢਿੱਡ ਆਪਣਾ ਈ ਨੰਗਾ ਹੁੰਦਾ । ਇਹਨਾਂ ਨੇ ਤਾਂ ਹੁਣ ਹੱਦ ਕਰ ਦਿੱਤੀ ਮੇਰੇ ਸੂਟ ਟਰੰਕਾਂ ਵਿੱਚੋਂ ਕੱਢ ਵੇਚ ਆਏ ਮੈਡਮ ਜੀ ,”।
ਉਸਦੀਆਂ ਧਾਹਾਂ ਨੇ ਮੈਨੂੰ ਅੰਦਰ ਤੱਕ ਹਲੂਣ ਦਿੱਤਾ ਮੈਂ ਉਸਨੂੰ ਕੀ ਹੌਂਸਲਾ ਦੇਣਾ ਸੀ ਮੇਰੇ ਤਾਂ ਆਪਣੇ ਅੱਥਰੂ ਨਹੀਂ ਰੁੱਕ ਰਹੇ ਸੀ । ਫਿਰ ਨਾ ਉਹ ਕੁੱਝ ਬੋਲੀ ਤੇ ਨਾ ਮੈਂ । ਹੌਲੀ ਹੌਲੀ ਸਭ ਆ ਗਏ ਅਸੀਂ ਦੋਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ