ਉਹ ਤਿੰਨ ਜਿਠਾਣੀਆਂ ਦੀ ਨਿੱਕੀ ਦਰਾਣੀ..
ਸੱਸ ਦੀ ਨਿੱਕੀ ਨੂੰਹ..ਵੱਡੀ ਜੇਠਾਣੀ ਨੇ ਆਪਣੀ ਮਾਸੀ ਦੀਆਂ ਦੋ ਕੁੜੀਆਂ ਦੇ ਰਿਸ਼ਤੇ ਆਪਣੇ ਦੋ ਨਿੱਕੇ ਦਿਓਰਾਂ ਵੱਲ ਕਰਵਾਏ!
ਵੱਡੀ ਧਿਰ ਬਣਾ ਕੇ ਨਿੱਕੀ ਕੱਲੀ ਕੋਲੋਂ ਦਬੱਲ ਕੇ ਕੰਮ ਲਿਆ ਜਾਂਦਾ..!
ਉਸ ਨਾਲ ਸਬੰਧਿਤ ਫੈਸਲੇ ਉਸਦੇ ਸਲਾਹ ਤੋਂ ਬਗੈਰ ਕਰ ਉਸ ਉੱਤੇ ਥੋਪੇ ਜਾਂਦੇ..!
ਸਭ ਤੋਂ ਪਹਿਲਾਂ ਉੱਠਦੀ ਤੇ ਸਭ ਤੋਂ ਮਗਰੋਂ ਸੋਇਆਂ ਕਰਦੀ..!
ਚੰਗੇ ਕੰਮ ਦੀ ਹਲਕੀ ਜਿਹੀ ਸਿਫਤ ਅਤੇ ਹਲਕੀ ਜਿਹੀ ਗਲਤੀ ਦੀ ਮੋਟੀ ਬੇਇੱਜਤੀ ਕੀਤੀ ਜਾਂਦੀ!
ਹਰ ਮਸਲੇ ਤੇ ਬਾਕੀ ਸਾਰੇ ਘਰ ਦਾ ਏੱਕਾ ਹੋ ਜਾਂਦਾ ਤੇ ਉਹ ਕੱਲੀ ਰਹਿ ਜਾਂਦੀ..!
ਰਿਸ਼ਤੇਦਾਰ ਸਾਕ ਬਰਾਦਰੀ ਵੀ ਤਕੜੀ ਧਿਰ ਵੱਲ ਹੁੰਦੀ..ਇੱਕ ਅੱਧਾ ਜੇ ਹਮਦਰਦੀ ਕਰਦਾ ਵੀ ਤਾਂ ਲੁਕ-ਚਿੱਪ ਕੇ!
ਫੇਰ ਉਹ ਮਜਬੂਰ ਹੋ ਮਾਪਿਆਂ ਅੱਗੇ ਦੁੱਖੜੇ ਫਰੋਲਦੀ..
ਉਹ ਅਗਲੇ ਹੀ ਦਿਨ ਮੁਜਰਿਮਾਂ ਵਾਂਙ ਪੱਲਾ ਫੜ ਹਾਜਿਰ ਹੁੰਦੇ..ਹਰੇਕ ਕੋਲ ਜਾਂਦੇ..
ਫੇਰ ਆਖਦੇ ਉਹ ਅੰਜਾਣੀ ਏ..ਤਜੁਰਬਾ ਘੱਟ ਏ..ਮਾੜੀ ਮੋਟੀ ਗਲਤੀ ਹੋ ਜਾਵੇ ਤਾਂ ਮੁਆਫ ਕਰ ਦੀਆ ਕਰੋ..!
ਵੱਡੀ ਧਿਰ ਅੰਦਰੋਂ-ਅੰਦਰ ਹੱਸਦੀ..ਫੇਰ ਬੇਪਰਵਾਹੀ ਜਿਹੀ ਨਾਲ ਆਖਦੀ..ਅੱਛਾ ਵਿਚਾਰ ਕਰਾਂਗੇ..
ਘੜੀ ਕੂ ਮਗਰੋਂ ਫੇਰ ਓਹੀ ਕੰਮ ਫੇਰ ਸ਼ੁਰੂ ਹੋ ਜਾਂਦਾ!
ਫੇਰ ਬੱਚੇ ਹੋਏ..
ਉਹ ਵੀ ਇਸੇ ਮਾਹੌਲ ਵਿਚ ਹੀ ਵੱਡੇ ਹੋਏ..
ਉਹ ਗੱਲ ਗੱਲ ਤੇ ਮਾਂ ਦੀ ਹੁੰਦੀ ਬੇਇੱਜਤੀ ਅਤੇ ਨਾਇਨਸਾਫੀ ਵੇਖਦੇ ਹੋਏ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੇ..!
ਨਿੱਕੇ ਹੁੰਦਿਆਂ ਸਭ ਕੁਝ ਸਹੀ ਗਏ ਪਰ ਵੱਡੇ ਹੋ ਕੇ ਮਾਂ ਦੀ ਹੱਕ ਦੀ ਗੱਲ ਕਰਨ ਲੱਗੇ..
ਫੇਰ ਤਾਏ ਤਾਈਆਂ ਗੁਸਤਾਖ ਬੱਚਿਆਂ ਦਾ ਲੇਬਲ ਲਾ ਦਿੱਤਾ!
ਫੇਰ ਇੱਕ ਦਿਨ ਅਕਸਰ ਹੀ ਘਰ ਦੀਆਂ ਕੰਧਾਂ ਅੰਦਰ ਕੈਦ ਹੋ ਕੇ ਰਹਿ ਜਾਂਦੇ ਹੌਕੇ ਹਾਵੇ ਬਾਕੀ ਪਿੰਡ ਤੱਕ ਵੀ ਜਾ ਅੱਪੜੇ..
ਤੇ ਫੇਰ ਨਿੱਕੀ ਨੂੰਹ ਦੇ ਹੱਕ ਵਿਚ ਇੱਕ ਲਹਿਰ ਜਿਹੀ ਬਣ ਗਈ..!
ਫੇਰ ਮਗਰੋਂ ਘਰ ਦੀ ਇੱਜਤ ਆਬਰੂ ਅਤੇ ਰੀਤੀ ਰਵਾਇਤਾਂ ਦੇ ਪਿੰਜਰੇ ਅੰਦਰ ਕੈਦ ਇਨਸਾਫ ਨਾਮ ਦਾ ਪੰਛੀ ਇੱਕ ਦਿਨ ਅਜਾਦ ਹੋਇਆ ਤੇ ਨਿੱਕੀ ਨੂੰਹ ਨੇ ਪਹਿਲੀ ਵਾਰ ਖੁੱਲੀ ਹਵਾ ਵਿਚ ਪਰਵਾਜ਼ ਭਰੀ!
ਆਪਣੇ ਪੰਜਾਬ ਸਿੰਘ ਦੀ ਕਹਾਣੀ ਵੀ ਨਿੱਕੀ ਨੂੰਹ ਨਾਲ ਮੇਲ ਖਾਂਦੀ ਏ..!
ਸਦੀਆਂ ਤੋਂ ਹੁੰਦੇ ਧੱਕਿਆ ਤਸ਼ੱਦਤਾਂ ਬੇਇਨਸਾਫੀਆਂ ਦੀ ਕਹਾਣੀ..ਅਸੀਂ ਸੰਘ ਪਾੜ ਪਾੜ ਆਖਦੇ ਰਹੇ ਅਜਾਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ