ਪੰਜਾਬੀ ਤਾਂ ਪੰਜਾਬੀ ਹੀ ਨੇ
ਸਾਡੇ ਪੰਜਾਬੀਆਂ ਬਾਰੇ ਕੁਝ ਹਾਸੇ ਠੱਠੇ ਵਾਲੀਆਂ ਗੱਲਾਂ ਜੋ ਚੁਟਕਲਿਆਂ ਦੇ ਰੂਪ ਵਿੱਚ ਮਸ਼ਹੂਰ ਨੇ ਜਵਾਂ ਸੱਚੀਆਂ ਨੇ ।ਅਸੀ ਅਕਸਰ ਜਗਾਂ ਤੇ ਬੰਦਿਆਂ ਦੇ ਅਸਲ ਜਾਂ ਅਗਲੇ ਨਾਂ ਭੁੱਲ ਜਾਨੇ ਆ ਤੇ ਮਿਲਦੇ-ਜੁਲਦੇ ਜਾਂ ਮਗਰਲੇ ਨਾਂ ਸਾਡੇ ਯਾਦ ਰਹਿ ਜਾਂਦੇ ਨੇ ।
ਕੁਝ ਦਿਨ ਪਹਿਲਾਂ ਅਸੀ ਕੁਝ ਯਾਰ ਦੋਸਤ ਬੈਠੇ ਸੀ ਤਾਂ ਜੰਮੂ ਕਸ਼ਮੀਰ ਦੇ ਪੁਰਾਣੇ ਟੂਰ ਦੀਆਂ ਗੱਲਾਂ ਚੱਲ ਪਈਆਂ ….ਕੁਝ ਥਾਵਾਂ ਦੀ ਚਰਚਾ ਹੋਣ ਲੱਗੀ ਕਿ ਉੱਥੇ ਰਹੇ ਸੀ ਆਪਾਂ ….ਤਾਂ ਇੱਕ ਮਿੱਤਰ ਸਰਪੰਚ ਬਾਈ ਕਹਿੰਦਾ ਹਾਂ ਕਿ ਯਾਰ ਉੱਥੇ ਤਾਂ ਕੱਲ ਹੀ ਬਾਰਸ਼ ਕਾਰਨ ਸੜਕ ਬੈਠ ਗਈ ਸਾਰੀ …ਅਸੀਂ ਕਿਹਾ ਕਿੱਥੇ ਤਾਂ ਕਹਿੰਦਾ ਯਾਰ ਜਿਸਦਾ “ਤੀਰ ਕਮਾਨ “ਵਰਗਾ ਨਾਉਂ ਆ ।ਅਸੀਂ ਕਿਹਾ ਬਾਈ ਕਿਹੜਾ “ਤੀਰ ਕਮਾਨ” ਵਰਗਾ ਸ਼ਹਿਰ ਆ …ਕਹਿੰਦਾ ਹੈਗਾ ਯਾਰ .. ਤੁਸੀ ਯਾਦ ਕਰੋ ਮਾੜਾ ਜਿਹਾ ..ਇਹੋ ਜਿਹਾ ਹੀ ਨਾਉਂ ਆ …ਅਸੀ ਕਿਹਾ ਇਹੋ ਜਿਹਾ ਕੋਈ ਸ਼ਹਿਰ ਨਹੀ ਹੈਗਾ ਰਸਤੇ ਵਿੱਚ …ਖਾਸਾ ਚਿਰ ਰੌਲਾ-ਰੂਲਾ ਪੈਣ ਤੋਂ ਬਾਦ ਇੱਕ ਮਿੱਤਰ ਸਹਿਜ ਸੁਭਾਵਕ ਹੀ ਕਹਿੰਦਾ ਕਿਤੇ “ਰਾਮ ਬਾਣ “ ਬਾਰੇ ਤਾਂ ਨੀ ਕਹਿੰਦਾ ਬਾਈ ….ਤਾਂ ਕਹਿੰਦਾ ਹਾਂ ਹਾਂ ਇਹਦੇ ਬਾਰੇ ਹੀ ਕਹਿੰਦਾ ਸੀ …ਅਸੀ “ਤੀਰ ਕਮਾਨ “ ਤੇ “ਰਾਮ ਬਾਣ” ਕਹਿ ਕਹਿ ਹੱਸ ਹੱਸ ਦੂਹਰੇ ਹੋ ਗਏ ।
ਫੇਰ ਸਰਪੰਚ ਬਾਈ ਨੇ ਆਪਣੀਆਂ ਹੋਰ ਇੱਦਾਂ ਦੀਆਂ ਕਈ ਗੱਲਾਂ ਸੁਣਾਈਆਂ …ਬਾਈ ਕਹਿੰਦਾ ਇੱਕ ਵਾਰ ਸਾਡੇ ਦਫ਼ਤਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ