ਪੁਰਾਣਾ ਪੰਜਾਬ
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਣੇ।
ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸ਼ੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ।
ਘਰ ਪ੍ਰਾਹੁਣੇ ਆਉਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਆਂਢ-ਗਵਾਂਢ ‘ਚੋਂ ਇਕੱਠੀਆਂ ਕਰਨੀਆਂ।
ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਅ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਾਰਣ ਦੀ ਜ਼ਿੱਦ ਕਰਿਆ ਕਰਦੇ ਸਨ।
ਘਰਾਂ, ਪਿੰਡਾਂ, ਖੇਤਾਂ, ਫਸਲਾਂ, ਪਸ਼ੂਆਂ ਨਾਲ਼ ਪਿਆਰ ਹੁੰਦਾ ਸੀ। ਬਾਗਾਂ, ਫੁਲਕਾਰੀਆਂ, ਚਾਦਰਾਂ, ਝੋਲ਼ਿਆਂ, ਮੇਜ਼ਪੋਸ਼ਾਂ ‘ਤੇ ਚਿੜੀਆਂ-ਜਨੌਰਾਂ, ਫੁੱਲਾਂ, ਬੂਟੀਆਂ ਦੀ ਕੀਤੀ ਕਢਾਈ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ।
ਘਰ ਪਾਲ਼ੇ ਕੱਟੇ, ਵਹਿੜਕੇ, ਮੱਝ ਨੂੰ ਵੇਚਣ ‘ਤੇ ਹਫ਼ਤਾ-ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸਦਾ ਸੁੰਨਾ ਕਿੱਲਾ ਤੇ ਖੁਰਲ਼ੀ ਦੇਖ ਕੇ ਮਨ ਭਰ-ਭਰ ਆਉਣਾ।
ਮਾਸੀ ਜਾਂ ਭੂਆ ਨੇ ਮਿਲਣ ਆਉਣਾ ਤਾਂ ਬੀਬੀ ਹੁਰਾਂ ਦੀਆ ਗੱਲਾਂਂ ਸਾਰੀ-ਸਾਰੀ ਰਾਤ ਨਾ ਮੁੱਕਦੀਆਂ। ਨਾਨਕੇ ਪਿੰਡ ਜਾਣਾ ਤਾਂ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਣਾ ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾਂ ਕਈ-ਕਈ ਦਿਨ ਦਿਲ ਨਾ ਲੱਗਣਾ। ਐਵੇਂ ਅਵਾਜ਼ਾਰ ਜਿਹੇ ਹੋ ਕੇ ਕੰਧਾਂ-ਕੌਲ਼ਿਆਂ ‘ਚ ਵੱਜੀ ਜਾਣਾ।
ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਗੂੜ੍ਹਾਪਣ ਸੱਸ ਦਾ ਪਿਆਰ ਮਾਪਣ ਦਾ ਪੈਮਾਨਾ ਸੀ। ਜਿਸ ਨਾਰ ਵੱਲ਼ ਚੁੱਲ੍ਹੇ ਦਾ ਧੂੰਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ। ਵੱਡੀਆਂ ਭੈਣਾਂ ਜਾਂ ਭਰਾਵਾਂ ਦੇ ਵਿਆਹ ਦੀ ਛੇ-ਛੇ ਮਹੀਨੇ ਪਹਿਲਾਂ ਉਡੀਕ ਸ਼ੁਰੂ ਹੋ ਜਾਣੀ। ਕਿਸੇ ਯਾਰ-ਬੇਲੀ ਦੀ ਜੁੱਤੀ-ਜਾਮਾ ਮੰਗਕੇ ਰਿਸ਼ਤੇਦਾਰੀ ‘ਚ ਵਿਆਹ ਦੇਖ ਲਿਆ ਜਾਂਦਾ ਸੀ। ਸ਼ਾਮੀਂ ਇਕੱਠੇ ਹੋ ਕੇ ਬੇਬੇ ਦੇ ਦੁਆਲ਼ੇ ਡੇਰੇ ਲਾਉਣੇ, ਉਹਦੀਆਂ ਗੱਲਾਂ ਨੇ ਸਭ ਭੀਮਸੇਨ, ਹਨੂੰਮਾਨ, ਪੂਰਨ ਭਗਤ, ਅਲਾਦੀਨ ਵਰਗੇ ਰੂਪਮਾਨ ਕਰ ਦੇਣੇ।
ਧੀ-ਪੁੱਤ...
...
ਦਾ ਐਬ, ਖਾਮੀ ਦੱਸਣ ‘ਤੇ ਲੋਕ ਗੁੱਸਾ ਨਹੀਂ ਕਰਦੇ ਸਨ। ਜਵਾਕ ਆਂਢ-ਗਵਾਂਢ ‘ਚ ਪਿਉ ਤੋਂ ਛੋਟੇ ਨੂੰ ਚਾਚਾ ਅਤੇ ਵੱਡੇ ਨੂੰ ਤਾਇਆ ਆਖ ਬੁਲਾਉਂਦੇ ਸਨ ਅਤੇ ਬਜ਼ੁਰਗ ਨੂੰ ਬਾਬਾ ਕਿਹਾ ਕਰਦੇ ਸਨ।
ਸਬਰ-ਸੰਤੋਖ ਦਾ ਹੋਣਾ ਉਦੋਂ ਸੁਭਾਵਿਕ ਸੀ। ਚੱਕੀ ਦਾ ਪੁੜ ਚੱਲਦਾ, ਲੱਪ-ਲੱਪ ਕਰਕੇ ਆਟੇ ਦੀ ਬੋਰੀ ਪੀਹ ਹੁੰਦੀ ਸੀ। ਇੱਕ-ਇੱਕ ਧਾਰ ਨਾਲ਼ ਦੁੱਧ ਦੀ ਬਾਲਟੀ ਭਰੀ ਜਾਂਦੀ ਸੀ। ਫੂਕਾਂ ਮਾਰ-ਮਾਰਕੇ ਚੁੱਲ੍ਹਿਆਂ ‘ਚ ਅੱਗ ਬਾਲਣੀ ਪੈਂਦੀ ਸੀ। ਸਾਗ ਦੁਪਹਿਰੇ ਧਰਿਆ ਜਾਂਦਾ ਸੀ, ਬਣਨ ‘ਤੇ ਸਾਰੀ ਦਿਹਾੜੀ ਟੱਪ ਜਾਣੀ ਫਿਰ ਜਾ ਕੇ ਰਾਤ ਨੂੰ ਕਿਤੇ ਰੋਟੀ ਖਾਣ ਜੋਗੇ ਹੋਣਾ। ਪੈਦਲ ਚੱਲਕੇ ਕੋਹਾਂ ਦੀਆਂ ਵਾਟਾਂ ਮੁਕਾਈਆਂ ਜਾਂਦੀਆਂ ਸਨ। ਹੱਥੀਂ ਪੱਠੇ ਕੁਤਰਣੇ, ਬਲਦਾਂ ਪਿੱਛੇ ਹਲ਼ ਜੋੜਕੇ ਕਿੱਲਿਆਂ ਦੇ ਕਿੱਲੇ ਵਾਹ ਦੇਣੇ।
ਖੇਸ, ਦਰੀਆਂ ਬੁਣਨ ‘ਤੇ ਕਈ ਦਿਨ ਲੱਗ ਜਾਂਦੇ ਸਨ। ਮੰਜਾ ਬੁਣਨਾ ਤਾਂ ਮੇਲਾ ਲੱਗ ਜਾਂਦਾ ਸੀ। ਖੇਸਾਂ ਦੇ ਬੰਬਲ ਵੱਟਣੇ ਅਤੇ ਖੋਆ ਮਾਰਨਾ ਲੰਬਾ ਸਮਾਂ ਲੈ ਲੈਂਦਾ ਸੀ।
ਚਿੱਠੀ ਲਿਖਣ ਵਾਲ਼ੇ ਦਿਨ ਤੋਂ ਜਵਾਬ ਦੀ ਉਡੀਕ ਸ਼ੁਰੂ ਹੋ ਜਾਣੀ। ਮਹੀਨੇ ਬਾਅਦ ਬਾਰ ‘ਚ ਡਾਕੀਏ ਦੇ ਸੈਕਲ ਦੀ ਟੱਲੀ ਵੱਜਣੀ, ਚਾਅ ਸਾਂਭਿਆ ਨਾ ਜਾਣਾ। ਚਿੱਠੀ ਕਈ-ਕਈ ਵਾਰ ਪੜ੍ਹਣੀ, ਹਰ ਵਾਰ ਪੜ੍ਹਦਿਆਂ ਲਿਖਣ ਵਾਲ਼ੇ ਨਾਲ਼ ਮਿਲਣੀ ਹੋਈ ਮਹਿਸੂਸ ਹੋਣੀ।
ਕੋਈ ਵੀ ਕਾਹਲ ਨਹੀਂ ਸੀ। ਸਾਦਗੀ ਸੀ, ਰਿਸ਼ਤਿਆਂ-ਨਾਤਿਆਂ ਦੀ ਕਦਰ ਸੀ।
ਪਿੰਡਾਂ ਵਿੱਚ ਰਾਜਨੀਤੀ ਨਹੀਂ ਵੜੀ ਸੀ। ਧਰਮ ਤੇ ਦਾਨ-ਪੁੰਨ ਦਿਖਾਵਾ ਨਹੀਂ ਸੀ। ਸੈਕੂਲਰਤਾ ਅਤੇ ਸਾਂਝੀਵਾਲਤਾ ਦਾ ਬੋਲ-ਬਾਲਾ ਸੀ।
ਜ਼ਿੰਦਗੀ ਨੂੰ ਅਜੇ ਬਜ਼ਾਰ ਨੇ ਆਪਣੀ ਚਪੇਟ ਵਿੱਚ ਨਹੀਂ ਲਿਆ ਸੀ।
ਲੱਗਦਾ ਏ ਤਕਨੀਕ ਅਤੇ ਆਧੁਨਿਕਤਾ ਨੇ ਸਾਡੇ ‘ਚ ਉਡੀਕ ਦਾ ਮਾਦਾ ਮਾਰ ਮੁਕਾਇਆ ਹੈ।
ਬਲਜੀਤ ਖ਼ਾਨ…
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਸੰਨ ਉੱਨੀ ਸੌ ਇਕਾਨਵੇਂ ਦੀ ਜਨਵਰੀ ਦਾ ਮਹੀਨਾ..ਅਹਿਮਦੀਆਂ ਜਮਾਤ ਦੇ ਸਥਾਪਨਾ ਸਮਾਰੋਹ ਕਾਦੀਆਂ ਵਿਚ ਚੱਲ ਰਹੇ ਸਨ..ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ ਸਮਾਗਮ ਕਵਰ ਕਰਨ ਲਈ ਤੜਕੇ ਅੰਮ੍ਰਿਤਸਰੋਂ ਤੁਰ ਪਏ..ਅਜੇ ਬਟਾਲੇ ਤੋਂ ਕੁਝ ਕਿਲੋਮੀਟਰ ਦੂਰ ਹੀ ਸਨ ਕੇ ਸੜਕ ਤੋਂ ਹਟਵੇਂ ਪਿੰਡ ਕਾਲੀਆਂ-ਬਾਹਮਣੀਆਂ ਵਲੋਂ ਭਾਰੀ ਫਾਇਰਿੰਗ ਦੀ ਆਵਾਜ਼ ਆਈ..! ਗੱਡੀ ਓਸੇ Continue Reading »
ਆਉਣ ਵਾਲੇ 10-15 ਸਾਲਾਂ ‘ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ… ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ। ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ… ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ ‘ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ Continue Reading »
ਉਸ ਦਿਨ ਸਾਫ ਸਾਫ ਆਖ ਦਿੱਤਾ ਸੀ.. ਜੇ ਮੋਟਰ ਸਾਈਕਲ ਲੈ ਕੇ ਨਾ ਦਿੱਤਾ ਤਾਂ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਗੱਡੀ ਹੇਠਾਂ ਸਿਰ ਦੇ ਦੇਣਾ! ਨਿੱਕੀ ਰੋਣ ਲੱਗ ਪਈ..ਮਾਂ ਨੂੰ ਦਿਸੰਬਰ ਮਹੀਨੇ ਵਿਚ ਤਰੇਲੀਆਂ ਆ ਗਈਆਂ.. ਉਸ ਗਲ਼ ਚੋ ਚੁੰਨੀ ਲਾਹ ਹੱਥ ਵਿਚ ਫੜ ਲਈ ਤੇ ਦੋਵੇਂ ਹੱਥ ਮੱਥੇ ਤੇ Continue Reading »
ਅੱਜ ਇਕ ਪੱਤਰਕਾਰ ਰਮਨ ਤੂਰ ਪੰਜਾਬੀ ਫਿਲਮ ਤੁਣਕਾ ਤੁਣਕਾ ਦੇ ਕਹਾਣੀ ਲੇਖਕ ਦੀ ਇੰਟਰਵਿਊ ਲੈ ਰਹੀ ਸੀ, ਜੋ ਕਿ ਇਕ ਕਬਾੜੀਆ ਹੈ| ਪੱਤਰਕਾਰ ਉਸਦੇ ਕਬਾੜਖਾਨੇ ਨੂੰ ਇਸ ਤਰਾਂ ਪੇਸ਼ ਕਰ ਰਹੀ ਸੀ ਜਿਵੇਂ ਇਹ ਕੰਮ ਬਹੁਤ ਹੀ ਘਟੀਆ ਹੋਵੇ| ਅਸੀਂ ਵੀ ਆਮ ਹੀ ਇਸ ਤਰਾਂ ਸੋਚਦੇ ਹਾਂ ਜਿਵੇਂ ਕਿ “ਵਿਚਾਰਾ Continue Reading »
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ Continue Reading »
ਰਵੱਈਆ ਅਸੀਂ ਜ਼ਿੰਦਗੀ ਨੂੰ ਕਿਵੇਂ ਲੈਂਦੇ ਹਾਂ । ਇਹੀ ਨਿਰਧਾਰਿਤ ਕਰਦਾ ਹੈ ਕਿ ਜ਼ਿੰਦਗੀ ਕਿਵੇਂ ਲਗਦੀ ਹੈ ਜਾਂ ਚਲਦੀ ਹੈ । ਬੱਸ ਸੋਚਣ ਅਤੇ ਸਮਝਣ ਦਾ ਹੀ ਫਰਕ ਹੈ । ਨਤੀਜੇ ਪੂਰੀ ਤਰਾਂ ਬਦਲ ਜਾਂਦੇ ਹਨ । ਬੈਂਕ ਦੀ ਨੋਕਰੀ ਦੋਰਾਨ ਬਹੁਤਾ ਕੰਮ ਦਸਤਖ਼ਤ ਨਾਲ ਹੀ ਹੂੰਦਾ ਹੈ । ਜਾਂ Continue Reading »
ਤੁਹਾਡਾ ਬੜਾ ਜਿਆਦਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। 😘😘😘🤗🤗🤗🤗🤗🤗 ਕੁਝ ਦਿਨ ਐਵੇਂ ਈ ਲੰਘ ਗਏ। ਫੇਰ ਓਹਨੇ ਮੈਨੂੰ ਪੁੱਛਿਆ ਏਨਾ ਗੁੱਸਾ ਕਰਨ ਵੱਲ ਕਿ ਗੱਲ ਸੀ । ਓਹਨੇ ਮੇਰੀ ਸਹੇਲੀ ਨੂੰ ਫੋਨ ਕੀਤਾ ਓਹਨੇ ਮੈਨੂੰ ਘਰਵਾਲੇ ਫੋਨ ਤੇ ਕੀਤਾ ਸੀ । ਤੇ ਮੈਨੂੰ ਪੁੱਛ Continue Reading »
ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ, ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ, ਫਿਰ ਉਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)