ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀ ਜਿਹਾ ਨਾ ਲੱਗਿਆ ਕਰੇ..
ਅਖੀਰ ਇੱਕ ਦਿਨ ਫੈਸਲਾ ਕਰ ਹੀ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਹੀ ਔਖੇ ਨੇ..!
ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ!
ਨਿੱਕੀ ਵੀ ਕਨੇਡਾ ਮੰਗੀ ਗਈ..ਵਿਆਹ ਮਗਰੋਂ ਫੇਰ ਛੇ ਮਹੀਨੇ ਕੋਲ ਰਹੀ!
ਹਰ ਵੇਲੇ ਬੱਸ ਇਸਦੇ ਤੁਰ ਜਾਣ ਦਾ ਧੁੜਕੂ ਹੀ ਲੱਗਿਆ ਰਿਹਾ ਕਰਦਾ..ਸੋਚਾਂ ਦੇ ਵਾ-ਵਰੋਲੇ ਅੱਧੀ ਰਾਤ ਉਠਾ ਦੀਆ ਕਰਦੇ ਤੇ ਫੇਰ ਕਿੰਨਾ ਕਿੰਨਾ ਚਿਰ ਨੀਂਦਰ ਨਾ ਪਿਆ ਕਰਦੀ..!
ਇੱਕ ਦਿਨ ਡਾਕੀਏ ਨੇ ਲੱਗੇ ਵੀਜੇ ਵਾਲਾ ਕਾਗਜ ਆਣ ਫੜਾਇਆ..
ਬਾਹਰੋਂ ਬਾਹਰ ਤਾਂ ਖੁਸ਼ੀ ਜਾਹਿਰ ਕੀਤੀ ਪਰ ਅੰਦਰੋਂ ਮਨ ਬੁੱਝ ਜਿਹਾ ਗਿਆ..!
ਚੌਦਾਂ ਦਿਨ ਬਾਅਦ ਫਲਾਈਟ ਸੀ..
ਵੇਹੜਾ ਸੁੰਨਾ ਹੋ ਜਾਣਾ ਸੀ..ਇਹੋ ਸੋਚ ਸੋਚ ਅੱਧੀ ਮੁੱਕ ਗਈ ਕੇ ਫੇਰ ਕਿਹਨੂੰ ਮਿਲਿਆ ਕਰੂੰਗੀ..ਕਿਸਨੂੰ ਵੇਖਿਆ ਕਰੂੰ..ਕਿਸਦੇ ਨਾਲ ਦੁੱਖ-ਸੁਖ ਫਰੋਲਿਆ ਕਰੂੰ..?
ਵਰ੍ਹਿਆਂ ਬਾਅਦ ਸਬੱਬੀਂ ਮੇਲੇ ਹੋਇਆ ਕਰਨਗੇ..
ਪਤਾ ਨਹੀਂ ਉਸ ਵੇਲੇ ਤੱਕ ਜਿਉਂਦੇ ਵੀ ਰਹਿਣਾ ਕਿ ਨਹੀਂ..
ਲੋਕ ਸਹੀ ਆਖਿਆ ਕਰਦੇ ਸਨ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manjinder Singh
nyc