ਗੱਲਾਂ ਕਰਦੀ ਮੇਰੀ ਮਾਂ ਬੀਤੇ ਵਰ੍ਹਿਆਂ ਦੀਆਂ ਪਰਤਾਂ ਫਰੋਲਦੀ ਤੀਹ-ਪੈਂਤੀ ਵਰੇ ਪਿੱਛੇ ਜਾ ਅੱਪੜੀ!
ਦੱਸਣ ਲੱਗੀ ਕੇ ਇੱਕ ਵਾਰ ਕਿਸੇ ਲੰਘਦੇ ਆਉਂਦੇ ਹੱਥ ਸੁਨੇਹਾ ਮਿਲਿਆ ਕੇ ਤੇਰੀ ਨਾਨੀ ਬਹੁਤ ਢਿੱਲੀ ਹੈ..ਲੰਗੀ ਰਾਤ ਸੁਫਨਾ ਵੀ ਚੰਗਾ ਨਹੀਂ ਸੀ ਆਇਆ!
ਸੁਨੇਹਾ ਮਿਲਦਿਆਂ ਹੀ ਰੇਲ ਗੱਡੀ ਚੜ ਵੱਡੇ ਮਾਮੇ ਦੇ ਸ਼ਹਿਰ ਉਸਦੀ ਕੋਠੀ ਅੱਪੜ ਗਈ!
ਓਹਨੀ ਦਿਨੀ ਨਾਨੀ ਨਾਲ ਚੰਗਾ ਸਲੂਕ ਨਹੀਂ ਸੀ ਹੋਇਆ ਕਰਦਾ..!
ਵੱਡੀ ਸਾਰੀ ਕੋਠੀ ਦੀ ਨੁੱਕਰ ਵਿਚ ਬਣੇ ਡੰਗਰਾਂ ਦੇ ਢਾਹਰੇ ਕੋਲ ਨਿੱਕਾ ਜਿਹਾ ਰੈਣ ਬਸੇਰਾ ਸੀ ਨਾਨੀ ਦਾ!
ਮਾਮੇ ਲਈ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਮਾਮੀਂ ਵੱਲ ਦੇਖ ਉਸਦੀ ਇਸ਼ਾਰੇ ਨਾਲ ਚੁੱਪ ਚੁਪੀਤੀ ਪ੍ਰਵਾਨਗੀ ਲੈਣੀ ਜਰੂਰੀ ਹੁੰਦੀ ਸੀ..!
ਖੈਰ ਉਸ ਦਿਨ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਦੇਖ ਸੋਚਣ ਲੱਗੀ ਕੇ ਬੀਜੀ ਗਈ ਤੇ ਗਈ ਕਿਥੇ ਹੋਵੇਗੀ?
ਬਾਹਰ ਨਿੱਕਲ ਆਏ..ਗੁਆਂਢੀ ਦੱਸਣ ਲਗੇ ਕੇ ਅੱਜ ਸੁਵੇਰੇ ਹੀ ਮਸੋਸੀ ਜਿਹੀ ਕੱਲੀ ਕਾਰੀ ਤੁਰੀ ਜਾਂਦੀ ਨੂੰ ਦੇਖਿਆ!
ਇਹ ਸੋਚ ਹਾਉਕਾ ਨਿੱਕਲ ਗਿਆ ਕੇ ਬੁਖਾਰ ਤੇ ਏਨੀ ਗਰਮੀਂ ਵਿਚ ਕੱਲੀ ਕਾਰੀ ਪਤਾ ਨੀ ਕਿਥੇ-ਕਿਥੇ ਠੇਡੇ ਖਾਦੀ ਹੋਊ..ਓਸੇ ਵੇਲੇ ਰਿਕਸ਼ਾ ਫੜ ਬੱਸ ਅੱਡੇ ਨੂੰ ਹੋ ਤੁਰੀ!
ਰਾਹ ਵਿਚ ਖਲੋ ਖਲੋ ਵਾਕਿਫ ਰੇਹੜੀਆਂ ਤੋਂ ਪੁੱਛਦੀ ਜਾਵਾਂ ਕੇ ਵੱਡੀ ਕੋਠੀ ਵਾਲ਼ਿਆਂ ਦੀ ਮਾਤਾ ਤੇ ਨੀ ਦੇਖੀ ਤੁਰੀ ਜਾਂਦੀ?
ਅੱਡੇ ਤੇ ਪਹੁੰਚ ਇੱਕ ਇੱਕ ਨੁੱਕਰ ਫਰੋਲੀ..ਕੋਈ ਸੁਰਾਗ ਨਾ ਮਿਲਿਆ ਤਾਂ ਹਾਰ ਕੇ ਨਿੱਕੇ ਮਾਮੇ ਦੇ ਪਿੰਡ ਨੂੰ ਜਾਣ ਵਾਲੀ ਬੱਸ ਵਿਚ ਜਾ ਬੈਠੀ!
ਮਸੋਸਿਆ ਚੇਹਰਾ ਦੇਖ ਨਾਲਦੀ ਸੀਟ ਤੇ ਬੈਠਾ ਬਜ਼ੁਰਗ ਸਿਰ ਤੇ ਹੱਥ ਰੱਖ ਪੁੱਛਣ ਲੱਗਾ ਧੀਏ ਸਭ ਸੁੱਖ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ