ਮੈ ਹਰ ਰੋਜ਼ ਕੰਮ ਤੇ ਜਾਣ ਤੋ 30 ਜਾ 40 ਮਿੰਟ ਪਹਿਲਾਂ ਹੀ ਉੱਠਦਾ ਹੁੰਦਾਂ ਪਰ ਅੱਜ ਦਾ ਦਿਨ ਬਹੁਤ ਖਾਸ ਹੁੰਦਾ ਮੇਰੇ ਲਈ ਸਾਲ ਬਾਅਦ ਇਹ ਭਾਗਾਂ ਵਾਲਾ ਦਿਨ ਆਉਂਦਾ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵਾਲਾ ਦਿਨ, ਹਰ ਸਾਲ ਦੀ ਤਰਾਂ ਅੱਜ ਵੀ ਮੈ ਜਲਦੀ ਉੱਠਿਆ, ਨਹਾ ਧੋ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੰਮ ਤੇ ਚਲਾ ਗਿਆ, ਮਨ ਉਦਾਸ ਸੀ ਥੋੜਾ ਕਿਉਂਕਿ ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਬਹੁਤ ਪਾਬੰਦੀਆਂ ਲਗਾਈਆਂ ਸਨ। ਇੱਥੇ ਵਿਦੇਸ਼ ਵਿੱਚ ਗੁਰੂ ਘਰ ਵੀ ਬੰਦ ਸਨ, ਇਸ ਦਿਨ ਮੈ ਕਿਸੇ ਵੀ ਜਗਾ ਤੇ ਹੋਵਾਂ ਗੁਰੂ ਘਰ ਜਰੂਰ ਜਾਦਾਂ ਹੁੰਦਾ, ਖੈਰ ਮਨ ਚ ਇੱਕ ਉਦਾਸੀ ਲਈ ਚਲਾ ਗਿਆ , ਮੈ ਕੰਮ ਤੇ, ਜਦੋ ਮੈ ਆਪਣੀ ਸਾਈਟ (ਕੰਮ ਵਾਲੀ ਜਗਾਂ) ਤੇ ਪਹੁੰਚਿਆ ਤਾਂ ਉੱਥੇ ਇੱਕ ਪੰਜਾਬੀ ਮੁੰਡਾ ਸਕਿਉਰਿਟੀ ਦੀ ਜੋਬ ਕਰਦਾ ਸੀ ਗੁਰਪੁਰਬ ਦੀ ਵਧਾਈ ਅਤੇ ਫਤਿਹ ਬੁਲਾਉਣ ਮਗਰੋ ਉਸਨੇ ਮੈਨੂੰ ਕਿਹਾ ਭਾਜ਼ੀ ਅੱਜ ਮੈਨੂੰ 7 ਵਜ਼ੇ ਸ਼ਾਮ ਨੂੰ ਗੁਰੂ ਘਰ ਛੱਡ ਦਿਉ ਮੈ ਦਰਸ਼ਨ ਕਰਨ ਜਾਣਾ!! ਮੈ ਉਸ ਨੂੰ ਕਿਹਾ ਵੀਰ ਗੁਰੂਘਰ ਤਾਂ ਬੰਦ ਹੈ। ਤਾਂ ਉਸਨੇ ਮੈਨੂੰ ਕਿਹਾ ਨਹੀ,ਭਾਜ਼ੀ ਗੁਰੂਘਰ ਖੁੱਲਾ ਹੈ ਅਤੇ ਕਰੋਨਾਂ ਦੀਆਂ ਪਾਂਬੰਦੀਆਂ ਕਰਕੇ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਖੁੱਲਦਾ ਹੈ ਅਤੇ ਸਾਡੀ ਸਾਈਟ ਤੋ ਤਕਰੀਬਨ 5 ਕਿ•ਮੀ ਉੱਤੇ ਹੀ ਗੁਰੂਘਰ ਹੈ। ਮੈ ਇਹ ਸੁਣ ਕੇ ਬਹੁਤ ਖੁਸ਼ ਹੋਇਆ , ਮੈ ਉਸ ਵੀਰ ਨੂੰ ਧੰਨਵਾਦ ਕਿਹਾ ਅਤੇ ਸ਼ਾਮ ਨੂੰ ਉਸਨੂੰ ਗੁਰੂਘਰ ਛੱਡਣ ਦਾ ਪੱਕਾ ਵਾਅਦਾ ਕਰਕੇ ਉਥੋਂ ਨਿਕਲ ਗਿਆ :- ਗੁਰੂਘਰ ਵਾਸਤੇ। ਜਦੋ ਮੈ ਗੁਰੂਘਰ ਪੁੱਜਾ ਮੇਰੀ ਰੂਹ ਨੂੰ ਬਹੁਤ ਸਕੂਨ ਮਹਿਸੂਸ ਹੋਇਆ । ਕਾਫੀ ਦੇਰ ਬਾਅਦ ਮੈ ਅੱਜ ਗੁਰੂਘਰ ਦਰਸ਼ਨ ਕਰਨ ਆਇਆ । ਮੈ ਜਿਦਾਂ ਹੀ ਦਰਬਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ