ਮੈਨੂੰ ਨਹੀ ਪਤਾ, ਬਸ ਮੇਰੀ ਬੇਬੇ ਮੇਰਾ ਬੜਾ ਫ਼ਿਕਰ ਤੇ ਮੋਹ ਕਰਦੀ ਆ ਜੇ ਇਹਨੂੰ ਪਿਆਰ ਆਖਦੇ ਆ ਤਾ ਫਿਰ ਇਕ ਹੋਰ ਕਮਲੀ ਜਿਹੀ ਵੀ ਆ ਮੇਰੀ ਜਿੰਦਗੀ ‘ਚ ਜੋ ਮੈਨੂੰ ਜਮਾ ਮੇਰੀ ਬੇਬੇ ਅਰਗੀ ਲੱਗਦੀ ਆ, ਬੇਬੇ ਨਾਲ ਤਾਂ ਮੇਰਾ ਲਹੂ ਦਾ ਰਿਸ਼ਤਾ ਏ ਪਰ ਉਹਦੇ ਨਾਲ ਰੂਹ ਦਾ।
ਇੰਟਰਨੈੱਟ ਦਾ ਜ਼ਮਾਨਾ ਤਾਂ ਨਹੀ ਸੀ ਉਦੋ ਪਰ ਕਾਲਜ ਜਾਣ ਦਾ ਜਰੂਰ ਸੀ, ਉਹ ਮੈਨੂੰ ਉੱਥੇ ਹੀ ਮਿਲੀ…..ਉਹ ਸ਼ਹਿਰਨ ਸੀ ਤੇ ਮੈਂ ਮਾਹਤੜ ਨਿਰਾ ਪੈਂਡੂ ! ਦੋਸਤੀ ਹੋਈ ਕਿਉਕਿ ਸੁਭਾਅ ਤੇ ਵਿਚਾਰ ਮਿਲਦੇ ਸੀ, ਗੱਲਾਂ ਕਰਦਿਆਂ ਮੈਂ ਹਾਲੇ ਕੁਝ ਆਖਣਾ ਹੀ ਹੁੰਦਾ ਉਹ ਪਹਿਲਾ ਆਖ ਦਿੰਦੀ ਤੇ ਕਦੇ-ਕਦੇ ਇਦਾ ਹੀ ਉਹਦੇ ਨਾਲ ਵੀ ਹੁੰਦਾ। ਮੇਰੇ ਅਰਗੇ ਤਾਂ ਕਾਲਜ ਵੀ ਮੱਕੀ ਦੀ ਰੋਟੀ ਲੈ ਜਾਦੇ ਸੀ ਕਿਉਕਿ ਉਹਨੂੰ ਪਸੰਦ ਸੀ, ਕਦੇ-ਕਦਾਈ ਉਹਨੇ ਆਖਣਾ ਕੋਈ ਗੱਲ ਹੀ ਸੁਣਾਂਦੇ ਤੇ ਫਿਰ ਮੈਂ ਜਿਉ ਲੱਗਣਾ ਪਿੰਡ, ਪਾਥੀਆਂ, ਗਹੀਰਿਆ, ਸੱਥਾਂ ਤੇ ਮੇਲਿਆਂ ਦੀਆ ਗੱਲਾ ਸੁਣਾਉਣ ਤਾ ਉਹਨੇ ਬੜੀ ਰੀਝ ਨਾਲ ਸੁਣਨਾ ਜਿਦਾ ਮੈਂ ਉਸਨੂੰ ਪਰੀ ਕਥਾਵਾਂ ਸੁਣਾਉਣ ਲੱਗਾ ਹੋਵਾ।
ਉਹਨੇ ਇੱਕ ਦਿਨ ਆਖਿਆ ਕਿ ਮੈਨੂੰ ਆਦਤ ਪੈ ਗਈ ਤੇਰੀ….ਤੇਰੇ ਬਿਨ੍ਹਾ ਖੋਹ ਜਿਹੀ ਪੈਦੀ ਏ, ਜਦ ਤੂੰ ਦੂਰ ਜਾਦਾ ਏ ਤਾ ਇੰਞ ਲੱਗਦਾ ਜਿਦਾ ਬਚਪਨ ‘ਚ ਮੇਰਾ ਪਿਆਰਾ ਖਿਡੋਣਾ ਦੂਰ ਕਿਤੇ ਗੁੰਮ ਗਿਆ ਹੋਵੇ, ਮੈਂ ਬਥੇਰਾ ਸਮਝਾਇਆ ਕਿ ਕਮਲੀਏ ਤੇਰਾ-ਮੇਰਾ ਕੀ ਮੇਲ ਆ ਭਲ਼ਾ ??
ਤੇਰੇ ਫ਼ਰਾਕ ਸੂਟ ਤੇ ਜੀਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ