ਮੇਰਾ ਨਾਮ ਰੀਤ (ਕਾਲਪਨਿਕ ਨਾਮ) ਹੈ। ਇਸ ਪਿਆਰ ਦੇ ਤਜੁਬਰਬੇ ਨੇ ਮੈਨੂੰ ਬਹੁਤ ਕੁੱਝ ਸਿੱਖਾ ਦਿੱਤਾ।
ਮੈਂ ਨਾਲ਼ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਮੈਂ ਅੱਠਵੀਂ ਵਿੱਚ ਹੋਈ ਇਹ ਗੱਲ ਉਸ ਸਮੇਂ ਦੀ ਹੈ। ਉਥੇ ਦੀਪ ਨਾਮ ਦਾ ਮੁੰਡਾ ਦਸਵੀਂ ਵਿੱਚ ਪੜਦਾ ਸੀ। ਉਹ ਦੇਖਣ ਨੂੰ ਬਹੁਤ ਸੋਹਣਾ ਸੀ। ਸਕੂਲ ਦੀ ਹਰ ਕੁੜੀ ਉਹਦੇ ਨਾਲ ਗੱਲ ਕਰਨਾ ਚਾਹੁੰਦੀ ਸੀ। ਸ਼ਾਇਦ ਮੈਂ ਵੀ ਉਹਨਾਂ ਵਿੱਚ ਹੀ ਸੀ। ਜੇ ਕਿੱਧਰੇ ਉਹ ਤੁਰਦਾ ਜਾਂਦਾ, ਮੇਰੇ ਵੱਲ ਦੇਖ ਲੈਂਦਾ ਤਾਂ ਮੈਂ ਚਾਅ ਜਿਹਾ ਚੜ੍ਹ ਜਾਂਦਾ ਸੀ। ਸਾਡੇ ਸਕੂਲ ਸਲਾਨਾ ਪਾਠ ਹੁੰਦਾ ਸੀ। ਜਿਹਦੇ ਵਿੱਚ ਅੱਠਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਕੰਮ ਕਰਦੇ। ਮੇਰੀ ਤੇ ਦੀਪ ਦੀ ਸੇਵਾ ਬਰਤਨ ਸਾਫ਼ ਕਰਨ ਵਿੱਚ ਸੀ। ਮੈਂ ਬਹੁਤ ਚਾਅ ਸੀ ਇਸ ਗੱਲ ਦਾ, ਘਰੇ ਆਕੇ ਮੈਨੂੰ ਨੀਂਦ ਨਹੀਂ ਆਈ। ਅਗਲੇ ਦਿਨ ਜਦੋਂ ਅਸੀਂ ਆਪਣੀ ਆਪਣੀ ਤੈਅ ਕੀਤੀ ਸੇਵਾ ਤੇ ਪੁੱਜੇ। ਸਾਰੇ ਬੱਚੇ ਭੱਜ ਭੱਜ ਕੰਮ ਕਰਵਾ ਰਹੇ ਸਨ। ਪਾਠ ਹੋ ਗਿਆ, ਸਭ ਨੇ ਪ੍ਰਸ਼ਾਦਾ ਛਕ ਲਿਆ ਤੇ ਅਸੀਂ ਨਾਲੋਂ ਨਾਲ ਬਰਤਨ ਸਾਫ਼ ਕਰ ਰਹੇ ਸੀ। ਆਖਿਰ ਵਿੱਚ ਸਭ ਥੱਕ ਗਏ। ਮੈਂ ਤੇ ਦੀਪ ਕੰਮ ਲੱਗੇ ਰਹੇ। ਦੀਪ ਨੇ ਲੰਗਰ ਛਕ ਲਿਆ ਸੀ ਪਰ ਮੈਂ ਨਹੀਂ ਸੀ ਛਕਿਆ। ਦੀਪ ਮੇਰੇ ਲਈ ਲੰਗਰ ਲੈ ਕੇ ਆਇਆ ਤੇ ਕਹਿੰਦਾ ਰੀਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
sari likh dya kro khani ave part vala chakar pa rakhde j
tejinder dhindsa
yr sare part krdo …ik trsa rahe ho
rvndr
ਯਰ ਆਹ ਅੱਠਵੀਂ ਦਸਵੀਂ ਵਿੱਚ ਪਿਆਰ ਵੀ ਹੁੰਦਾ ਸੀ….ਸਾਡੀ ਤਾਂ ਉਦੋਂ ਨਲੀ ਵੀ ਸਾਡੀ ਮਾਂ ਸਾਫ ਕਰਦੀ ਸੀ..ਪਿਆਰ ਵਰਗੀ ਸ਼ੈ ਵੀ ਹੁੰਦੀ ਸੀ ਉਦੋਂ…ਕੋਈ ਪਤਾ ਹੀ ਨਹੀਂ ਸੀ…ਨਵੀਂ ਪਨੀਰੀ ਬੜੀ ਤੇਜ ਆ ਯਰ
Maninder Singh Sandhu
😍😍😍😍👍👍
aman
plzz next part jaldi