ਮਾਂ ਅਕਸਰ ਹੀ ਏਨੀ ਗੱਲ ਦੱਸਦੀ ਰੋ ਪਿਆ ਕਰਦੀ ਕੇ ਮੇਰੇ ਡੈਡੀ ਨੇ ਵਿਆਹ ਤੱਕ ਸ਼ਰਾਬ ਨੂੰ ਹੱਥ ਤੱਕ ਵੀ ਨਹੀਂ ਸੀ ਲਾਇਆ..ਫੇਰ ਮੇਰਾ ਵੱਡਾ ਮਾਸੜ..ਦੋ ਧਾਰੀ ਮਿੱਠੀ ਛੁਰੀ..ਵਿਆਹ ਤੋਂ ਪਹਿਲਾਂ ਮੇਰੀ ਮਾਂ ਦੇ ਸਹੁਰੇ ਜਾ ਕੇ ਭਾਨੀ ਮਾਰ ਆਇਆ..ਤੇ ਮਗਰੋਂ ਮੇਰੇ ਡੈਡ ਨੂੰ ਵੀ ਸ਼ਰਾਬ ਪੀਣ ਵੀ ਲਾ ਦਿੱਤਾ!
ਅੱਠਵੀਂ ਤੱਕ ਮੈਨੂੰ ਦੁਨੀਆ ਦਾਰੀ ਦੀ ਸਮਝ ਆਉਣ ਲੱਗ ਪਈ..!
ਦਿਨ ਢਲਦਿਆਂ ਹੀ ਡੈਡ ਨੂੰ ਬਾਹਰੋਂ ਵਾਜਾਂ ਪੈਣ ਲੱਗ ਜਾਂਦੀਆਂ..ਮਾਂ ਵਾਸਤੇ ਪਾਉਂਦੀ ਹੀ ਰਹਿ ਜਾਂਦੀ..ਕਦੇ ਜੁਆਨ ਧੀ ਦਾ ਤੇ ਕਦੀ ਉਸਦੀ ਸਿਹਤ ਦਾ..ਪਰ ਉਹ ਨਾ ਟਲਦਾ..ਸਪੇਰੇ ਦੀ ਬੀਨ ਵਾਂਙ ਕੀਲਿਆਂ ਹੋਇਆ ਬੱਸ ਬਾਹਰ ਨੂੰ ਖਿਚਿਆ ਤੁਰਿਆ ਜਾਂਦਾ..ਫਿਰ ਦੇਰ ਰਾਤ ਕੁਝ ਬੰਦੇ ਉਸਨੂੰ ਗੇਟ ਕੋਲ ਛੱਡ ਜਾਇਆ ਕਰਦੇ..ਉਸ ਕੋਲੋਂ ਤੁਰਿਆ ਵੀ ਨਾ ਜਾਇਆ ਕਰਦਾ..ਡਿਗਦਾ ਢਹਿੰਦਾ ਕੰਧਾਂ ਨੂੰ ਹੱਥ ਪਾਉਂਦਾ ਅੰਦਰ ਆਉਂਦਾ ਤੇ ਫੇਰ ਮੇਰੀ ਮਾਂ ਕੋਲੋਂ ਮੁਆਫ਼ੀਆਂ ਮੰਗਣ ਲੱਗ ਜਾਂਦਾ..!
ਅਗਲੇ ਦਿਨ ਫੇਰ ਓਹੀ ਕੁਝ ਫੇਰ ਵਾਪਰਦਾ..ਫੇਰ ਇੱਕ ਦਿਨ ਮਾਂ ਨੇ ਪੇਕਿਆਂ ਨਾਲ ਸਲਾਹ ਕੀਤੀ..!
ਮੈਥੋਂ ਇੱਕ ਚਿੱਠੀ ਲਿਖਵਾ ਸੁੱਤੇ ਪਏ ਦੇ ਸਿਰਹਾਣੇ ਰੱਖ ਦਿੱਤੀ..ਵਿਚ ਲਿਖਿਆ ਸੀ..ਮੈਂ ਘਰ ਛੱਡ ਕੇ ਜਾ ਰਹੀ ਹਾਂ..ਹਮੇਸ਼ਾਂ ਲਈ..ਮੈਥੋਂ ਤੇਰੀ ਹਾਲਤ ਨਹੀਂ ਦੇਖੀ ਜਾਂਦੀ..ਹੁਣ ਮੈਂ ਓਦੋਂ ਹੀ ਵਾਪਿਸ ਆਊਂ ਜਦੋਂ ਤੂੰ ਇਸ ਬੋਤਲ ਦਾ ਸਾਥ ਸਦਾ ਲਈ ਛੱਡ ਜਾਵੇਂਗਾ..!
ਫੇਰ ਦਿਨ ਚੜਨ ਤੋਂ ਪਹਿਲਾਂ ਮੈਂ ਮਾਮੇ ਨਾਲ ਨਾਨਕੇ ਪਿੰਡ ਆ ਗਈ..!
ਡੈਡੀ ਉਠਿਆ..ਮਾਂ ਨੇ ਆਖਿਆ ਨਿੱਕੀ ਨਹੀਂ ਲੱਭਦੀ..ਚੜੀ ਹੋਈ ਇਕਦਮ ਉੱਤਰ ਗਈ..!ਉਹ ਕਮਲਿਆਂ ਵਾਂਙ ਬਾਹਰ ਨੂੰ ਭੱਜ ਗਿਆ..ਫਿਰ ਮਾਂ ਨੇ ਮਗਰੋਂ ਵਾਜ ਮਾਰ ਚਿੱਠੀ ਫੜਾ ਦਿੱਤੀ..ਪਾਗਲ ਹੋਏ ਨੇ ਅਗਲੇ ਚਾਰ ਦਿਨ ਕੋਈ ਸਕੀਰੀ ਰਿਸ਼ਤੇਦਾਰੀ ਕੋਈ ਸਾਕ ਬਰਾਦਰੀ ਨਾ ਛੱਡੀ..ਨਾਨਕੇ ਵੀ ਗਿਆ ਪਰ ਉਹ ਮੁੱਕਰ ਗਏ..ਚਹੁੰ ਦਿੰਨਾ ਵਿਚ ਹੀ ਮਰਨ ਵਾਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
vhut vdhia story.