ਇਹ ਰਾਜਨੀਤੀ ਚੀਜ ਹੀ ਐਸੀ ਹੈ।
ਅਸੀਂ ਚਾਈਨਾਂ ਦੀਆਂ ਬਣੀਆਂ ਨਿੱਕੀਆਂ-ਨਿੱਕੀਆਂ ਚੀਜਾਂ ਦਾ ਬਾਈਕਾਟ ਕਰਕੇ ਦੇਸ਼ ਭਗਤ ਬਣ ਰਹੇ ਹਾਂ, ਕਦੇ ਟਿਕਟਾਕ ਅਨ-ਇੰਸਟਾਲ ਕਰਕੇ ਕਦੇ ਫੇਸਬੁੱਕ ਤੇ ਨਾਰੇ ਲਾ ਕੇ।
ਸਰਕਾਰ ਖੁਦ ਬਿਜਨਸ ਕਰਵਾ ਰਹੀ ਤੇ ਅਸੀਂ ਐਵੇਂ ਮਰੀ ਜਾਂਦੇ ਆ। ਇੰਡੀਆ ਚ ਨਿੱਤ ਨਵੇਂ ਚਾਈਨੀਜ ਫੋਨ ਦੀ ਅਨਬੌਕਸਿੰਗ, LED TV, Earbuds, Powerbank, Laptops, Smart Watches & Bands Electronics ਚੀਜਾਂ, ਬੜੇ ਬੜੇ ਪ੍ਰੋਜੈਕਟ ਚਲ ਰਹੇ ਨੇ ਤੇ ਸਮਾਰਫੋਨ ਦੇ ਬਰੈਂਡ ਅੰਬੈਸਡਰ ਵੀ ਵੱਡੇ-ਵੱਡੇ ਫਿਲਮੀ ਐਕਟਰ ਨੇ। ਦੂਰ ਕੀ ਜਾਣਾ ਕ੍ਰਿਕਟ ਦੇ ਮੈਚ ਵਿੱਚ ਆਮ ਬੌਂਡਰੀ ਤੇ ਬੈਨਰ ਲੱਗੇ ਦੇਖੇ ਜਾ ਸਕਦੇ ਤੇ ਮਸ਼ਹੂਰੀਆਂ ਵੀ।
ਪਰ ਅਸਲ ਵਿੱਚ ਇਹ ਇੱਕ ਬਹੁਤ ਵੱਡੀ ਗੇਮ ਹੈ। ਚੀਨ ਤੇ ਭਾਰਤ ਦਾ ਅਰਬਾਂ-ਖਰਬਾਂ ਦਾ ਬਿਜਨਸ ਚਲਦਾ ਆ ਰਿਹਾ ਤੇ ਚਲਦਾ ਵੀ ਰਹੇਗਾ। ਜੇ ਚੀਨ ਤੋਂ ਸਮਾਨ ਆ ਰਿਹਾ ਤਾਂ ਕਿਸ ਦੀ ਮੰਜੂਰੀ ਨਾਲ ਸਰਕਾਰ ਦੀ। ਅਸਲ ਗੱਲ ਇਹ ਹੈ ਕਿ ਆਪਸ ਵਿਚ ਇਹਨਾਂ ਦਾ ਗਠਜੋੜ ਹੈ ਸਿਰਫ ਜਨਤਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਦੋਵਾਂ ਪਾਸੇ ਮਾਪਿਆਂ ਦੇ ਪੁੱਤ ਮਾਰੇ ਜਾਂਦੇ ਨੇ।
ਵੋਟਾਂ ਤੇ ਹੋਰ ਕੰਮਾਂ ਨੂੰ ਅੰਜਾਮ ਦੇਣ ਖਾਤਰ ਲੀਡਰ ਕੁਝ ਵੀ ਕਰ ਸਕਦੇ ਨੇ। ਜੇ ਆਪਣੇ ਦੇਸ਼ ਚ ਦੰਗੇ ਕਰਵਾ ਸਕਦੇ ਨੇ ਤਾਂ ਬਾਕੀ ਪਿੱਛੇ ਕਹਿਣ ਨੂੰ ਕੁਝ ਨਹੀਂ ਰਹਿ ਜਾਂਦਾ। ਅਖੇ ਚੀਨ 3 ਕਿਲੋਮੀਟਰ ਭਾਰਤ ਅੰਦਰ ਆ ਗਿਆ। ਜੇ ਆਇਆ ਤਾਂ ਉਹ ਆਪ ਨਹੀਂ ਆਇਆ, ਆਉਣ ਦਿੱਤਾ ਗਿਆ। ਜੇ ਸਰਕਾਰ ਏਅਰਲਾਈਨਸ ਤੇ ਹੋਰ ਵੱਡੀਆਂ ਸਰਕਾਰੀ ਕੰਪਨੀਆਂ ਵੇਚ ਸਕਦੀ ਹੈ ਤਾਂ ਚੀਨ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ