ਕਨੇਡਾ ਤੋਂ ਆਈ ਮੇਰੀ ਮਾਂ ਦੀ ਚਚੇਰੀ ਭੈਣ ਨਾਮ ਦੀ ਨਹੀਂ ਸਗੋਂ ਆਦਤਾਂ ਤੋਂ ਵੀ ਰਾਣੀਆਂ ਵਾਂਙ ਹੀ ਵਿਵਹਾਰ ਕਰਿਆ ਕਰਦੀ..!
ਸ੍ਰੀ ਹਰਗੋਬਿੰਦ ਪੁਰ ਕੋਲ ਵੱਸੇ ਸਾਡੇ ਪਿਛੜੇ ਜਿਹੇ ਪਿੰਡ ਵਿਚ ਭੁਚਾਲ ਆ ਜਾਂਦਾ..ਸਾਰਾ ਪਿੰਡ ਬਹਾਨੇ ਬਹਾਨੇ ਨਾਲ ਵੇਖਣ ਆਉਂਦਾ!
ਫੇਰ ਜਿੰਨੇ ਦਿਨ ਵੀ ਰਹਿੰਦੀ..ਬਸ ਇਹੋ ਝਾਕ ਰਹਿੰਦੀ ਕੇ ਮੈਂ ਜਿਥੇ ਵੀ ਪੱਬ ਧਰਾਂ ਲੋਕ ਓਥੇ ਥੱਲੇ ਆਪਣੀਆਂ ਤਲੀਆਂ ਟਿਕਾਉਂਦੇ ਰਹਿਣ!
ਮੇਰੀ ਮਾਂ ਅਤੇ ਮੈਨੂੰ ਹਮੇਸ਼ ਵੀ ਪਿੱਛੜੇ ਹੋਣ ਦਾ ਇਹਸਾਸ ਕਰਾਉਂਦੀ ਉਹ ਮੈਨੂੰ ਕਦੇ ਵੀ ਚੰਗੀ ਨਾ ਲੱਗਿਆ ਕਰਦੀ..!
ਹੈਰਾਨਗੀ ਇਸ ਗੱਲ ਦੀ ਸੀ ਮੇਰੀ ਮਾਂ ਬੱਸ ਹੱਸਦੀ ਹੀ ਰਹਿੰਦੀ..ਕਦੇ ਗੁੱਸਾ ਨਾ ਕਰਦੀ..!
ਮਾਸੀ ਜਦੋਂ ਵੀ ਬੇਟ ਵਾਲੀ ਬੰਬੀ ਵੱਲ ਜਾਂਦੀ ਤਾਂ ਉਸਦੀ ਨਜਰ ਹਮੇਸ਼ਾ ਹੀ ਦਰਿਆ ਕੰਢੇ ਵਾਲੀ ਪੈਲੀ ਦੀ ਵੱਟ ਕੋਲ ਉੱਗੇ ਇੱਕ ਰੁੱਖ ਹੇਠ ਲਮਕਦੇ ਬੀਜੜੇ ਦੇ ਕਿੰਨੇ ਸਾਰੇ ਆਹਲਣਿਆਂ ਤੇ ਰਹਿੰਦੀ..!
ਅਕਸਰ ਆਖਦੀ ਵੇ ਜੀਤਿਆ ਪੰਜ-ਛੇ ਦਾਤਰੀ ਨਾਲ ਵੱਢ ਕੇ ਮੈਨੂੰ ਦੇ ਦੇ..ਮੈਂ ਕਨੇਡਾ ਲੈ ਕੇ ਜਾਣੇ..ਡਰਾਇੰਗ ਰੂਮ ਵਿਚ ਸਜਾਉਂਣੇ..!
ਮੈਨੂੰ ਵਿਹੁ ਚੜ ਜਾਂਦਾ..ਫੇਰ ਦੱਬੇ ਸ਼ਬਦਾਂ ਵਿਚ ਆਖਦਾ..ਮਾਸੀ ਇਹਨਾਂ ਵਿਚ ਬਿਜੜਿਆਂ ਦੇ ਬੱਚੇ ਵੀ ਨੇ..ਫੇਰ ਉਹ ਕਿੱਧਰ ਜਾਣਗੇ..!
ਅੱਗੋਂ ਆਖਦੀ ਆਪੇ ਕਿਧਰੇ ਹੋਰ ਬਣਾ ਲੈਣਗੇ..ਇਹ ਤੇ ਘਰ ਬਦਲਦੇ ਹੀ ਰਹਿੰਦੇ ਨੇ!
ਇੱਕ ਵੇਰ ਦਰਿਆਓਂ ਪਾਰ ਹਾਜੀਪੁਰ ਸੁਨੇਹਾ ਦੇਣ ਜਾਣਾ ਪੈ ਗਿਆ..ਦੋ ਦਿਨ ਮਗਰੋਂ ਜਦੋਂ ਵਾਪਿਸ ਮੁੜਿਆ ਤਾਂ ਮਾਸੀ ਕਨੇਡਾ ਵਾਪਿਸ ਪਰਤ ਚੁਕੀ ਸੀ..!
ਮੈਨੂੰ ਹੋਰ ਤਾਂ ਕੁਝ ਨਾ ਸੁੱਝਿਆ..ਬੱਸ ਭੱਜਾ-ਭੱਜਾ ਦਰਿਆ ਕੰਢੇ ਵਾਲੀ ਪੈਲੀ ਕੋਲ ਜਾ ਅੱਪੜਿਆ..ਪੰਜ ਛੇ ਆਲ੍ਹਣੇ ਗਾਇਬ ਸਨ..ਮੇਰਾ ਰੋਣ ਨਿੱਕਲ ਗਿਆ..ਆਸੇ ਪਾਸੇ ਲੱਭਿਆ..ਕੋਈ ਹੇਠ ਡਿੱਗਿਆ ਬੋਟ ਹੀ ਲੱਭ ਪਵੇ..ਪਰ ਕੁਝ ਨਾ ਲੱਭਿਆ..!
ਕੋਲ ਖਲੋਤੇ ਚਾਚੇ ਦੇ ਗਲ਼ ਪੈ ਗਿਆ..ਅਖ਼ੇ ਤੂੰ ਪੌੜੀ ਹੀ ਕਿਓਂ ਲਾ ਕੇ ਦਿੱਤੀ..ਆਖਣ ਲੱਗਾ ਭਾਬੀ ਨੇ ਆਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ