ਗੱਲ ਹੈ ਪਿੰਡ ਕੋਠੇ ਕਲਾ ਦੀ ਜਿਥੇ ਰਾਣੋ ,ਰਾਣੋ ਦਾ ਭਰਾ ਬੱਬੂ ਤੇ ਰਾਣੋ ਦੀ ਮਾਂ ਪਰਿਵਾਰ ਵਿਚ ਤਿੰਨ ਜਣੇ ਰਹਿੰਦੇ ਸਨ।ਰਾਣੋ ਦਾ ਪਿਉ ਦਸ ਸਾਲ ਪਹਿਲਾ ਇੱਕ ਭਿਆਨਕ ਬਿਮਾਰੀ ਨਾਲ ਲੜਦਾ ਮਰ ਗਿਆ ਸੀ। ਬੱਬੂ ਉਦੋ ਦਸਵੀ ਵਿਚ ਪੜਦਾ ਸੀ ਤੇ ਅੱਗੇ ਨਾ ਪੜ ਸਕਿਆ ਅਤੇ ਘਰ ਚਲਾਉਣ ਲਈ ਕਿਸੇ ਦੁੱਧ ਵਾਲੀ ਡੇਅਰੀ ਤੇ ਨੋਕਰੀ ਕਰਨ ਲੱਗਾ ।ਸਾਉਣ ਦਾ ਮਹੀਨਾ ਸੀ ੩ ਅਗਸਤ ਨੂੰ ਰੱਖੜੀ ਸੀ ।ਇੱਕ ਦਿਨ ਪਹਿਲਾ ਬੱਬੂ ਤੇ ਰਾਣੋ ਸਹਿਰੋ ਰੱਖੜੀ ਤੇ ਲੱਡੂਆ ਦਾ ਡੱਬਾ ਲੈ ਆਏ ਸਨ। ਬੱਬੂ ਨੂੰ ਲੋਕਾ ਦੇ ਘਰਾ ਵਿਚ ਦੁੱਧ ਪਾਣ ਜਾਣਾ ਪੈਦਾ ਸੀ ਇਸ ਕਰਕੇ ਉਸਨੂੰ ਡੇਅਰੀ ਤੇ ਸਵੇਰੇ ਛੇ ਵਜੇ ਜਾਣਾ ਪੈਦਾ ਸੀ। ਰੱਖੜੀ ਵਾਲੇ ਦਿਨ ਬੱਬੂ ਸਵੇਰੇ ਉਠਿਆ ਤੇ ਚਾਹ ਦਾ ਘੁੱਟ ਪੀ ਕੇ ਰਾਣੋ ਨੂੰ ਆਖਣ ਲੱਗਾ ਮੈ ਦੁੱਧ ਵਾਲਾ ਕੰਮ ਨਬੇੜ ਆਵਾ ਦਸ ਕੁ ਵੱਜ ਹੀ ਜਾਣਗੇ।ਫੇਰ ਆਕੇ ਨਹਾ ਧੋ ਲਵਾਗਾ ਤੇ ਤੂੰ ਰੱਖੜੀ ਬੰਨਦੀ ਮੇਰੇ।ਬੱਬੂ ਨੇ ਆਪਣਾ ਸਾਇਕਲ ਚੁਕਿਆ ਤੇ ਤੁਰਨ ਲੱਗਾ ਆਵਾਜ ਮਾਰਕੇ ਰਾਣੋ ਭੈਣ ਸਹਿਰੋ ਕੁੱਝ ਲੇਕੇ ਆਉਣਾ ਹੋਰ , ਰਾਣੋ ਨਹੀ ਵੀਰੇ ਬਸ ਤੂੰ ਜਲਦੀ ਆ ਜਾਵੀ, ਚੰਗਾ ਆਉਨਾ ਮੈ ਬਸ ਕਹਿ ਕੇ ਤੁਰ ਪਿਆ। ਦੁੱਧ ਵਾਲੀ ਡੇਅਰੀ ਪਿੰਡ ਤੋ ਪੰਜ ਕਿਲੋਮੀਟਰ ਦੂਰ ਸੀ ਜਾਂਦੇ ਜਾਂਦੇ ਬੱਬੂ ਦਾ ਸਾਇਕਲ ਪੈਚਰ ਹੋ ਗਿਆ ਦੋ ਕਿਲੋ ਮੀਟਰ ਤੁਰਨ ਪਿਛੋ ਪੈਚਰ ਲਵਾਕੇ ਡੇਅਰੀ ਤੇ ਪਹੁਚਿਆ। ਮਾਲਕ ਦੁਕਾਨ ਦਾ ਜੰਦਰਾ ਖੋਲ ਕੇ ਉਡੀਕਣ ਦਿਆ ਸੀ। ਬੱਬੂ ਨੂੰ ਵੇਖ ਕੇ ਆਖਣ ਲੱਗਾ ਤੈਨੂੰ ਪਤਾ ਨਹੀ ਅੱਜ ਰੱਖੜੀ ਏ ਕੰਮ ਨਬੇੜ ਕੇ ਜਲਦੀ ਜਾਣਾ ਸੀ , ਕੱਲ ਆਖਕੇ ਤੋਰਿਆ ਸੀ ਤੈਨੂੰ ਸਵੇਰੇ ਛੇਤੀ ਆਜੀ ।ਬੱਬੂ ਡਰਦਾ ਡਰਦਾ ਆਖਣ ਲੱਗਾ ਮੇਰਾ ਸਾਇਕਲ ਪੈਚਰ ਹੋ ਗਿਆ ਸੀ ਤਾ ਲੇਟ ਹੋਗਿਆ , ਚਲ ਚੰਗਾ ਹੁਣ ਜੀਪ ਚੋ ਦੁੱਧ ਵਾਲੀਆ ਕੇਨੀਆ ਲਾਹ ਤੇ ਦੁੱਧ ਪਾਕੇ ਆਜਾ ਘਰ ਛੇਤੀ ਜਾਣਾ ਅੱਜ ,ਰਾਹ ਚ ਬਹੁਤੀ ਭਕਾਈ ਨਾ ਮਾਰਨ ਲੱਗ ਜੀ ਕਿਸੇ ਨਾਲ ਏ ਸੁਣ ਕੇ ਬੱਬੂ ਚਾਲੀ ਲੀਟਰ ਦੁੱਧ ਮਿਣਕੇ ਕੇਨੀਆ ਚੇ ਪਾਕੇ ਨਿਕਲ ਗਿਆ। ਸਾਢੇ ਨੋ ਵਜੇ ਤੱਕ ਸਾਰੇ ਘਰਾ ਵਿੱਚ ਦੁੱਧ ਪਾ ਕੇ ਵਾਪਸ ਦੁਕਾਨ ਤੇ ਆ ਗਿਆ ਤੇ ਕੇਨੀਆ ਧੋ ਕੇ ਦੁਕਾਨ ਧੋਂਦੇ – ਧੋਂਦੇ ਸਵਾ-ਦਸ ਵੱਜ ਗਏ ਸਨ।
ਰਾਣੋ ਵੀ ਉਡੀਕ ਰਹੀ ਸੀ,ਨਾ ਤਾ ਬੱਬੂ ਕੋਲ ਮੋਬਾਈਲ ਸੀ ਕਿ ਫੋਨ ਕਰਕੇ ਪੁੱਛਲੇ ਕਿਨਾ ਟਾਇਮ ਲੱਗਣਾ ਹੋਰ ।ਰਾਣੋ ਨੇ ਦੋ ਤਿੰਨ ਵਾਰ ਬੂਹੇ ਵੱਲ ਵੇਖਿਆ ਜਾਕੇ ,ਰਾਣੋ ਦੀ ਮਾ ਕੋਈ ਨਹੀ ਪੁੱਤ ਆਉਦਾ ਹੀ ਹੋਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
dhanwad ji
Beant
😭😭
sukh singh
ਧੰਨਵਾਦ ਜੀ ਕਹਾਣੀ ਪੜਨ ਲਈ
jass
😥😥😢
sarbjit singh
ਵਾਹਿਗੁਰੂ ਵਾਹਿਗੁਰੂ