“ਰੱਬ”
ਭਾਗ – 1
ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ) +1(716)908-3631
ਲਉ ਬਈ ਦੋਸਤੋ ਅੱਜ ਫਿਰ ਮਿਲਦੇ ਆਂ ਸੱਪ,ਖੋਤੇ ਤੇ ਕੁੱਤੇ ਨੂੰ। ਸੱਪ ਮੈਨੂੰ ਬੈਠਦੇ ਸਾਰ ਹੀ ਪੁੱਛਣ ਲੱਗਾ, ਚੀਮੇਂ ਬਈ ਰੱਬ ਬਾਰੇ ਤੇਰਾ ਕੀ ਖ਼ਿਆਲ ਆ, ਹੈਗਾ ਕਿ ਨਹੀਂ ?
ਇਹ ਸੁਣਕੇ ਖੋਤਾ ਵੀ ਹੀਂਗਣ ਲੱਗ ਪਿਆ ਤੇ ਕੁੱਤੇ ਨੇ ਵੀ ਤਿੰਨ ਵਾਰ ਬਹੂੰ ਬਹੂੰ ਕਰਕੇ ਹਾਮੀ ਭਰ ਦਿੱਤੀ। ਤਿੰਨੇ ਮੇਰੇ ਦੋਸਤ ਹੋ, ਇਸ ਲਈ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਂਦਾ ਹਾਂ। ਤਿੰਨੇ ਜਣੇ ਮੇਰੀਆਂ ਗੱਲ ਧਿਆਨ ਨਾਲ ਸੁਣਨ ਲੱਗੇ। ਮੈਂ ਕਿਹਾ ਖੋਤਿਆ ਜਦੋਂ ਕਿਸੇ ਦੇ ਰੱਬ ਦੀ ਲਾਠੀ ਵੱਜਦੀ ਹੈ ਤਾਂ ਫੇਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਹੈ ਜਾਂ ਨਹੀਂ। ਜਿਸ ਬੰਦੇ ਨੇ ਤਾਂ ਹਰਾਮ ਦੀ ਕਮਾਈ ਖਾਣੀ ਆਂ,ਭੈਣ ਭਰਾਵਾਂ ਨਾਲ ਠੱਗੀਆਂ ਮਾਰਨੀਆਂ, ਕਿਸੇ ਤੋਂ ਉਧਾਰੇ ਪੈਸੇ ਲੈ ਕੇ ਨਹੀਂ ਮੋੜਨੇ, ਹਰ ਵੇਲੇ ਸ਼ੈਤਾਨੀਆਂ ਕਰਨੀਆਂ। ਉਨ੍ਹਾਂ ਸ਼ੈਤਾਨਾਂ ਲਈ ਤਾਂ ਰੱਬ ਹੈ ਨਹੀਂ। ਪਰ ਜਿਹੜੇ ਲੋਕ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਂਦੇ ਆਂ, ਕਿਸੇ ਦਾ ਹੱਕ ਨਹੀਂ ਮਾਰਦੇ, ਉਨ੍ਹਾਂ ਲਈ ਰੱਬ ਹੈਗਾ। ਸੱਪ ਤੇ ਕੁੱਤਾ ਫਿਰ ਪੁੱਛਣ ਲੱਗੇ ਕਿ ਕੋਈ ਮਿਸਾਲ ਪੇਸ਼ ਕਰ ਯਾਰ, ਐਵੇਂ ਜੱਭਲੀਆਂ ਨਾ ਮਾਰ। ਮੈਂ ਕਿਹਾ ਖੋਤਿਆ ਮੈਂ ਉਦੋਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਮੇਰਾ ਸਭ ਤੋਂ ਵੱਡਾ ਭਰਾ ਪ੍ਰਚੂਨ ਵਿੱਚ ਅਫ਼ੀਮ ਵੇਚਦਾ ਹੁੰਦਾ ਸੀ। ਉਹ ਹਫ਼ਤੇ ਕੁ ਬਾਦ ਪਿੰਡ ਗੰਡੀਵਿੰਡ, ਨੇੜੇ ਝਬਾਲ ਤੋਂ 5-6 ਕਿੱਲੋ ਅਫ਼ੀਮ ਲੈ ਆਉਂਦਾ ਸੀ ਤੇ ਹਫ਼ਤੇ ਵਿੱਚ ਵਿੱਕ ਜਾਂਦੀ ਸੀ। ਜਿਸ ਦਿਨ ਉਹ ਮਾਲ ਲੈਣ ਜਾਂਦਾ ਸੀ ਤਾਂ ਵੇਚਣ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੰਦਾ ਸੀ।
ਮੈਨੂੰ ਉਹਨੇ 20 ਰੁਪਏ ਦਿਹਾੜੀ ਦੇ
ਦੇ ਦੇਣੇ ਤੇ ਮੇਰਾ ਖਰਚਾ ਖੁੱਲ੍ਹਾ ਚੱਲਣ ਲੱਗ ਪਿਆ। ਮੈਂ ਹਫ਼ਤੇ ਦਾ ਕਿੱਲੋ ਘਿਉ ਖਾ ਜਾਇਆ ਕਰਦਾ ਸੀ। ਬੜੀਆਂ ਡੰਡ ਬੈਠਕਾਂ ਮਾਰਨੀਆਂ, ਦੌੜਾਂ ਲਾਉਣੀਆਂ, ਘੋਲ ਕਰਨੇ ਸਾਥੀਆਂ ਨਾਲ ਤੇ ਹਫ਼ਤੇ ਵਿੱਚ ਇੱਕ ਵਾਰੀ ਸੋਢਲ ਮੰਦਰ ਜਲੰਧਰ ਵਿੱਚ ਜਾਣਾ। ਉੱਥੇ ਹਰ ਐਤਵਾਰ ਨੂੰ ਘੋਲ਼ ਕਰਾਏ ਜਾਂਦੇ ਸਨ। ਪ੍ਰਬੰਧਕਾਂ ਵਲੋਂ ਢਾਉਣ ਵਾਲੇ ਨੂੰ 10 ਰੁਪਏ ਤੇ ਢਹਿਣ ਵਾਲੇ ਨੂੰ ਪੰਜ ਰੁਪਏ ਦਿੱਤੇ ਜਾਂਦੇ ਸਨ। ਉਦੋਂ ਕਰਤਾਰਪੁਰ ਤੋਂ ਜਲੰਧਰ ਦਾ ਕਿਰਾਇਆ 25 ਪੈਸੇ ਹੁੰਦਾ ਸੀ। ਬੜੀ ਮੌਜ ਲੱਗੀ ਰਹਿਣੀ। ਭਰਾ ਮੈਨੂੰ ਫੀਮ ਤੋਲਕੇ ਦੇ ਜਾਂਦਾ ਸੀ ਤੇ ਨਾਲ ਤੋਲਣ ਲਈ ਕੰਡੀ (ਛੋਟੀ ਤੱਕੜੀ) ਦੇ ਜਾਂਦਾ ਸੀ। ਹੌਲੀ ਹੌਲੀ ਮੈਨੂੰ ਲਾਲਚ ਹੋ ਗਿਆ। ਮੈਂ ਕੁੱਝ ਗੁੜ ਸਾੜਕੇ ਵਿੱਚ ਆਟਾ ਮਿਲਾ ਦੇਣਾ ਤੇ ਸਰ੍ਹੋਂ ਦੇ ਤੇਲ ਨਾਲ ਅਫ਼ੀਮ ਗੁੰਨ੍ਹ ਲੈਣੀ। ਕੋਈ ਪੰਜ ਕੁ-ਤੋਲੇ ਭਾਰ ਵਧ ਜਾਂਦਾ ਸੀ। ਉਦੋਂ ਅਫ਼ੀਮ ਅੱਠ ਰੁਪਏ ਤੋਲਾ ਹੁੰਦੀ ਸੀ। ਚਾਲੀ ਰੁਪਏ ਫ਼ੀਮ ਦੀ ਕਮਾਈ +20 ਰੁਪਏ ਭਰਾ ਤੋਂ ਤੇ ਪੰਜ ਜਾਂ 10 ਰੁਪਏ ਸੋਢਲ ਮੰਦਰ ਤੋਂ। ਪੈਂਠ,ਸੱਤਰ ਰੁਪਏ ਮਹੀਨੇ ਚੇ ਹਫ਼ਤੇ ਦੇ ਬਣ ਜਾਣੇ। ਇਸ ਤਰ੍ਹਾਂ ਵਧੀਆ ਕੰਮ ਚੱਲਦਾ ਰਿਹਾ। ਸਕੂਲੇ ਚਾਰ ਪੰਜ ਦੋਸਤ ਖਾਣ ਪੀਣ ਵਾਲੇ ਰਲ਼ ਜਾਣੇ ਤੇ ਬੱਸ ਅੱਡੇ ਕੋਲ ਬਿਸ਼ੰਭਰ ਹਲਵਾਈ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ