More Punjabi Kahaniya  Posts
ਰੱਬ ਦਾ ਰੂਪ


ਉਸ ਦਿਨ ਅਸੀਂ ਸਭ ਕੁੜੀਆਂ ਮੈਡਮ ਜੀ ਦੇ ਖਹਿੜੇ ਪੈ ਗਈਆਂ..ਤੁਸਾਂ ਵਿਆਹ ਕਿਓਂ ਨਹੀਂ ਕਰਵਾਇਆ..ਅੱਜ ਜਰੂਰ ਦੱਸੋ..!
ਅੱਗੇ ਜਦੋਂ ਵੀ ਪੁੱਛਦੇ ਤਾਂ ਅੱਗਿਓਂ ਟਾਲ ਦਿਆ ਕਰਦੇ..ਪਰ ਉਸ ਦਿਨ ਸੌਖਿਆਂ ਹੀ ਦੱਸਣਾ ਸ਼ੁਰੂ ਕੀਤਾ..ਅਖ਼ੇ ਪਹਿਲੋਂ ਇੱਕ ਕਹਾਣੀ ਸੁਣ ਲਵੋਂ..ਵਿਆਹ ਬਾਰੇ ਬਾਅਦ ਵਿਚ ਦੱਸਾਂਗੀ..ਸਾਡੇ ਪਿੰਡ ਇੱਕ ਬੰਦਾ ਸੀ..ਤਿੰਨ ਧੀਆਂ ਦਾ ਪਿਓ..ਵਹੁਟੀ ਫੇਰ ਪੇਟੋਂ ਹੋਈ ਤਾਂ ਸਾਫ਼ ਸਾਫ ਆਖ਼ ਦਿੱਤਾ..ਇਸ ਵੇਰ ਕੁੜੀ ਹੋਈ ਤਾਂ ਮੈਂ ਬਾਹਰ ਸੁੱਟ ਆਉਣੀ..ਕੁਦਰਤ ਦੀ ਮਰਜੀ..ਫੇਰ ਕੁੜੀ ਹੋ ਪਈ..!
ਉਹ ਨਿੱਕੀ ਜਿਹੀ ਨੂੰ ਅੱਧੀ ਰਾਤ ਕੋਲ ਵਗਦੀ ਸੜਕ ਕੰਢੇ ਰੱਖ ਆਇਆ..ਪਰ ਖੁਦ ਨੂੰ ਸਾਰੀ ਰਾਤ ਨੀਂਦਰ ਨਾ ਆਈ..ਅਗਲੇ ਦਿਨ ਤੜਕੇ ਜਾ ਵੇਖਿਆ..ਉਹ ਓਥੇ ਹੀ ਪਈ ਸੀ..ਕੋਈ ਵੀ ਲੈ ਕੇ ਨਹੀਂ ਸੀ ਗਿਆ..ਮੂੰਹ ਹਨੇਰੇ ਘਰੇ ਮੋੜ ਲਿਆਇਆ..!
ਅਗਲੀ ਰਾਤ ਫੇਰ ਓਥੇ ਰੱਖ ਆਇਆ..ਅਗਲੇ ਦਿਨ ਫੇਰ ਵੇਖਿਆ..ਅੱਜ ਵੀ ਕੋਈ ਨਹੀਂ ਸੀ ਲੈ ਕੇ ਗਿਆ..ਸਗੋਂ ਇੱਕ ਕੁੱਤਾ ਕੋਲ ਬੈਠਾ ਉਸਦੀ ਰਾਖੀ ਕਰ ਰਿਹਾ ਸੀ..ਆਤਮਾਂ ਝੰਜੋੜੀ ਗਈ..ਵਾਪਿਸ ਮੋੜ ਲਿਆਂਧੀ..ਘਰੇ ਆ ਕੇ ਬੜਾ ਮੋਹ ਕੀਤਾ..ਨਾਲੇ ਚੁੰਮੀ ਚੱਟੀ ਜਾਵੇ ਨਾਲੇ ਰੋਈ ਜਾਂਦਾ ਆਖੀ ਜਾਵੇ ਇਹ ਮੈਥੋਂ ਕੀ ਹੋ ਚੱਲਿਆ ਸੀ!
ਫੇਰ ਅਗਲੇ ਸਾਲ ਮਾਂ ਨੇ ਅਖੀਰ ਮੁੰਡਾ ਜੰਮ ਹੀ ਦਿੱਤਾ..ਪਰ ਇੱਕ ਹੋਣੀ ਵਾਪਰ ਗਈ..ਉਸਦੀ ਵੱਡੀ ਧੀ ਕਿਸੇ ਬਿਮਾਰੀ ਕਾਰਨ ਮੌਤ ਦੀ ਮੂੰਹ ਜਾ ਪਈ..ਆਉਂਦੇ ਸਾਲ ਇੱਕ ਹੋਰ ਮੁੰਡਾ ਪਰ ਦੂਜੀ ਧੀ ਵੀ ਕਿਸੇ ਘਟਨਾ ਦੀ ਭੇਂਟ ਚੜ ਸੰਸਾਰ ਛੱਡ ਗਈ..ਇੰਝ ਹੀ ਅਗਲੀ ਵੇਰ ਜਦੋਂ ਤੀਜਾ ਪੁੱਤ ਹੋਇਆ ਤਾਂ ਧੀ ਇੱਕੋ ਰਹਿ ਗਈ..ਓਹੀ ਚੋਥੀ ਧੀ ਜਿਸਦੀ ਕੁੱਤੇ ਨੇ ਰਾਖੀ ਕੀਤੀ ਸੀ..!
ਵਰੇ ਲੰਘਦੇ ਗਏ..ਨਾਲਦੀ ਚਲ ਵੱਸੀ..ਤਿੰਨ ਪੁੱਤ ਜਵਾਨ ਹੋ ਕੇ ਆਪੋ ਆਪਣੇ ਪਰਿਵਾਰਾਂ ਨਾਲ...

ਰੁਝ ਗਏ..ਪਿਓ ਦੀ ਸਾਰ ਲੈਣ ਵਾਲਾ ਕੋਈ ਨਾ ਰਿਹਾ..ਸਿਵਾਏ ਚੋਥੀ ਧੀ ਤੋਂ..ਹੁਣ ਬਾਪ ਡੰਡੇ ਨਾਲ ਤੁਰਦਾ..ਅਕਸਰ ਬਿਮਾਰ ਵੀ ਰਹਿੰਦਾ..ਅਕਸਰ ਰੋਂਦਾ ਹੋਇਆ ਆਖਦਾ ਰੱਬ ਨੇ ਮੈਨੂੰ ਮੇਰੇ ਕੀਤੇ ਦੀ ਸਜਾ ਦਿੱਤੀ..ਤਿੰਨ ਧੀਆਂ ਖੋਹ ਲਈਆਂ..ਹੁਣ ਬਾਪ ਦੀ ਸਾਰੀ ਜੁੰਮੇਵਾਰੀ ਉਸ ਚੋਥੀ ਧੀ ਦੇ ਮੋਢਿਆਂ ਤੇ ਜੋ ਅੱਜ ਤੁਹਾਡੇ ਸਾਮਣੇ ਖਲੋਤੀ ਇਹ ਕਹਾਣੀ ਦੱਸ ਰਹੀ ਏ..ਮੈਂ ਜਾਣਦੀ ਹਾਂ ਜਿੰਨੀ ਦੇਰ ਬਾਪ ਮੇਰੀ ਜੁੰਮੇਵਾਰੀ ਏ ਵਿਆਹ ਨਹੀਂ ਕਰਵਾ ਸਕਦੀ..ਘਰੇ ਕੁੱਤਾ ਵੀ ਹੈ..ਜੋ ਹਰ ਵੇਲੇ ਮੇਰੇ ਬਾਪ ਦੀ ਰਾਖੀ ਕਰਦਾ..ਠੀਕ ਓਸੇ ਤਰਾਂ ਜਿਸ ਤਰਾਂ ਉਸਦੇ ਕਬੀਲੇ ਨੇ ਮੇਰੀ ਰਾਖੀ ਕੀਤੀ ਸੀ..ਕੱਲੀ ਦੀ ਖੁੱਲੇ ਆਸਮਾਨ ਹੇਠ ਪਈ ਦੀ..!
ਪਿਤਾ ਜੀ ਅਕਸਰ ਦੱਸਦੇ ਕੇ ਇਹ ਕੂਕਰ ਰੱਬ ਦਾ ਰੂਪ ਹੁੰਦੇ ਨੇ..ਇਨਸਾਨ ਦੀ ਖਿਦਮਤ ਦੀ ਭਾਵਨਾ ਇਹਨਾਂ ਦੇ ਮਨਾਂ ਵਿਚ ਕੁੱਟ ਕੁੱਟ ਕੇ ਭਰੀ ਹੁੰਦੀ..!
ਉਹ ਲਗਾਤਾਰ ਬੋਲਦੀ ਜਾ ਰਹੀ ਸੀ ਤੇ ਅਸੀ ਪਰਲ ਪਰਲ ਹੰਜੂ ਵਹਾਈ ਜਾ ਰਹੀਆਂ ਸਾਂ..ਬੁੱਤ ਬਣੀਆਂ..ਇਥੋਂ ਤੱਕ ਕੇ ਗੱਲ ਗੱਲ ਤੇ ਉਸਦਾ ਮਜਾਕ ਬਣਾਉਂਦੇ ਮੁੰਡੇ ਵੀ ਅੱਜ ਚੁੱਪ ਸਨ..ਕੁਝ ਲੁਕਵੇਂ ਹੰਜੂ ਵੀ ਵਹਾਅ ਰਹੇ ਸਨ..!
ਮੈਨੂੰ ਅਚਾਨਕ ਖਿਆਲ ਆਇਆ..ਮੈਂ ਭੱਜੀ ਭੱਜੀ ਪ੍ਰਿੰਸੀਪਲ ਸਾਬ ਦੇ ਦਫਤਰ ਅੱਪੜ ਗਈ..ਅੱਧੇ ਦਿਨ ਦੀ ਛੁੱਟੀ ਲਈ..ਕਾਰਨ ਇਹ ਦੱਸਿਆ ਕੇ ਮੇਰਾ ਬਾਪ ਬਿਮਾਰ ਏ..ਕੱਲਾ ਵੀ ਹੈ ਅਤੇ ਸਭ ਤੋਂ ਵੱਧ ਅੱਜ ਕੱਲ ਉਸਦੇ ਕੋਲ ਉਸਦੀ ਰਾਖ਼ੀ ਲਈ ਕੋਈ ਕੁੱਤਾ ਵੀ ਨਹੀਂ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)