ਸਾਡੇ ਪਿੰਡ ਆਲ਼ਾ ਗੱਲਾ ਮਿਸਤਰੀ ਨਾਂ ਤੋਂ ਤਾਂ ਇਉਂ ਲੱਗਦੈ ਜਿਵੇਂ ਲੋਹੇ ਦਾ ਹੋਵੇ, ਪੰਜ ਧੀਆਂ ਤੇ ਇੱਕ ਪੁੱਤ ਦਾ ਪਿਉ ਏ ਅਤੇ ਇੱਕ ਹੋਰ ਛੇਵੀਂ ਧੀ ਦਾ ਸਕਾ ਪਿਉ ਏ। ਮੁੰਡਾ ਉਹਦੇ ਕੁੜੀਆਂ ਤੋਂ ਕਾਫ਼ੀ ਅਰਸਾ ਬਾਅਦ ਹੋਇਆ ਸੀ।
ਦਸ ਕੁ ਸਾਲ ਪਹਿਲਾਂ ਨਿਆਣਿਆਂ ਦੇ ਨਾਨਕੀਂ ਗਿਆ ਤਾਂ ਅੱਗੇ ਸਾਲ਼ੇਹਾਰ ਦੇ ਚੌਥੀ ਕੁੜੀ ਜੰਮ ਪਈ। ਸਹੁਰੇ ਘਰ ਰੋਸ ਛਾ ਗਿਆ ਜਿਵੇਂ ਕੋਈ ਮਰ ਗਿਆ ਹੋਵੇ।
ਕੁੜੀ ਦੀ ਦਾਦੀ ਕਹਿੰਦੀ,”ਮੇਰੇ ਪੁੱਤ ਦੇ ਨਿੱਕੇ ਜਹੇ ਮੂੰਹ ‘ਤੇ ਚਾਰ ਕੁੜੀਆਂ ਹੋ ਗੀਆਂ। ਦੇ ਦਿਉ ਕੁਸ਼ ਇਹਨੂੰ ਚੁੱਪ ਕਰਕੇ, ਭਿਣਕ ਨਾ ਲੱਗੇ ਕਿਸੇ ਨੂੰ!”
ਗੱਲਾ ਬੋਲ ਪਿਆ,”ਨਾ ਓਏ ਨਾ, ਐਸਾ ਕਹਿਰ ਨਾ ਕਰਿਉ! ਮੈਨੂੰ ਦੇ ਦਿਉ ਮੈਂ ਆਪੇ ਪਾਲ਼ ਲੂੰ ਗਾ।”
“ਗੱਲਿਆ, ਤੇਰੇ ਤਾਂ ਅੱਗੇ ਪੰਜ ਬੈਠੀਆਂ, ਘਰੇ!”
“ਕੋਈ ਗੱਲ ਨਈਂ, ਜਿੱਥੇ ਪੰਜ ਪਲ਼ੀ ਜਾਂਦੀਆਂ ਓਥੇ ਛੇਵੀਂ ਵੀ ਪਲ਼ ਜਾਊ!”
ਸੋ ਗੱਲਾ ਕੁੜੀ ਨੂੰ ਆਪਣੇ ਘਰ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ