ਪਾਣੀ ਅਜੇ ਥੋੜ੍ਹਾ ਹੀ ਘੱਟ ਹੋਇਆ ਸੀ ਕਿ ਟਰੈਕਟਰਾ ਦੀਆਂ ਅਵਾਜਾਂ ਆਉਣ ਲੱਗ ਗਈਆਂ, ਅਸੀਂ ਸਾਰੇ ਕੋਠੇ ਤੇ ਬੈਠੇ ਦੇਖ ਰਹੇ ਸੀ ਕਿ ਇਹ ਲੰਗਰ ਵਾਲੇ ਵੀਰ ਅੰਦਰ ਕਿਵੇਂ ਆਉਣਗੇ, ਸਾਰੇ ਪਿੰਡ ਵਾਲੇ ਕੋਠਿਆਂ ਦੇ ਉਤੇ ਹੀ ਸਨ ਪਿੰਡਾ ਵਿਚ ਕੋਠੇ ਜੁੜੇ ਹੋਣ ਕਰਕੇ ਇਕ ਦੂਜੇ ਨਾਲ ਗੱਲ ਬਾਤ ਹੋ ਜਾਂਦੀ ਸੀ, ਦੇਖਦੇ ਹੀ ਦੇਖਦੇ ਲੰਗਰ ਤੇ ਪਸੂਆਂ ਦਾ ਚਾਰਾ ਲਈ ਓ ਵੀਰ ਸਾਡੇ ਨੇੜੇ ਆ ਰਹੇ ਸੀ ਤੇ ਉਨ੍ਹਾਂ ਨੂੰ ਦੇਖ ਕੇ ਸਾਡੀ ਜਾਨ ਵਿਚ ਜਾਨ ਰਹੀ ਸੀ ਸਾਡੇ ਬੱਚਿਆਂ ਦੇ ਚਿਹਰੇ ਖਿੜ ਗਏ ਉਦਾਸੀ ਚਿਹਰੇਆਂ ਤੋਂ ਉੱਡਣ ਲੱਗੀ ਸੀ, ਮੈਨੂੰ ਨਹੀਂ ਪਤਾ ਉਨ੍ਹਾਂ ਦੀ ਕੀ ਜਾਤ ਜਾਂ ਧਰਮ ਕੀ ਹੋਵੇ ਗਾ ,
ਸਾਡੇ ਲਈ ਓ ਫਰਿਸਤੇ ਬਣ ਕੇ ਆਏ ਸੀ, ਏਨੇ ਸਾਡੇ ਪਿੰਡ ਵਿੱਚ ਬੰਦੇ ਨਹੀਂ ਸੀ ਜਿੰਨੇ ਓ ਵੀਰ ਇਕਠੇ ਹੋ ਆਏ ਸੀ, ਉਨ੍ਹਾਂ ਦੂਰ ਤੋਂ ਹੀ ਜੈਕਾਰਾ ਛੱਡਿਆ ਤੇ ਸਾਡੇ ਸਾਰੇ ਪਿੰਡ ਨੇ ਹੀ ਜਵਾਬ ਦਿੱਤਾ ਪੂਰੇ ਜੋਸ਼ ਵਿਚ ਭਰ ਕੇ ਭਾਵੇਂ ਕਿਸੇ ਓ ਵੀ ਧਰਮ ਦਾ ਹੋਵੇ, ਹੁਣ ਸਾਰੇ ਵਿਚਾਰ ਮੇਰੇ ਦਿਮਾਗ ਵਿਚੋਂ ਉੱਡ ਗਏ ਜਿਹੜੇ ਥੋੜ੍ਹੀ ਦੇਰ ਪਹਿਲਾਂ ਮੈਨੂੰ ਕਈ ਕੁਝ ਸੋਚਣ ਲਈ ਮਜਬੂਰ ਕਰ ਰਹੇ ਸੀ ਜਿਵੇਂ ਕੀ ਬਣੂੰ ਸਾਡਾ, ਪਰਿਵਾਰ ਦਾ ਕੀ ਬਣੂੰ, ਚਾਰੇ ਦਾ ਕੀ ਕਰਾਂਗੇ, ਰੋਟੀ ਕਿੱਥੋਂ ਖਾਵਾਂਗੇ,
ਇਹ ਸਭ ਕੁਝ ਹੁਣ ਭੁੱਲ ਗਿਆ ਆਪ ਹੀ ਮੂੰਹੋ ਨਿਕਲ ਰਿਹਾ ਸੀ
ਸੁਕਰ ਆ ਤੇਰਾ ਵਾਹਿਗੁਰੂ ਤੇਰਾ ਸੁਕਰ ਆ , ਗੁਰਬਾਣੀ ਦੀਆਂ ਦੋ ਤੁਕਾਂ ਯਾਦ ਆ ਗਈਆਂ ( ਕਾਹੇ ਰੇ ਮਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ