ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਵੱਡੀ ਦੁਬਿਧਾ ਵਿਚ ਸਾਂ..ਅਕਸਰ ਹੀ ਇਸੇ ਉਧੇੜ-ਬੁਣ ਵਿਚ ਰਹਿੰਦਾ ਕੇ ਮੈਨੂੰ ਬਦਲ ਜਾਣਾ ਚਾਹੀਦਾ ਏ ਕੇ ਜਾਂ ਫੇਰ ਜਿਦਾਂ ਹੁਣ ਤੱਕ ਕਰਦਾ ਆਇਆ ਹਾਂ ਓਦਾਂ ਹੀ ਕਰੀ ਜਾਣਾ ਚਾਹੀਦਾ ਏ!
ਆਸ-ਪਾਸ ਦਾ ਬਦਲ ਗਿਆ ਕਾਰੋਬਾਰੀ ਮਾਹੌਲ ਅਕਸਰ ਹੀ ਮਨ ਦੀ ਇੱਕਾਗ੍ਰਤਾ ਭੰਗ ਕਰਿਆ ਕਰਦਾ..!
ਮਨ ਵਿਚ ਇੱਕ ਵਚਿੱਤਰ ਜਿਹੀ ਜੰਗ ਵੀ ਚੱਲਦੀ ਰਹਿੰਦੀ..ਇਮਾਨਦਾਰੀ,ਅਸੂਲ,ਗਰੀਬ ਲੋਕ,ਬੇਬਸ ਗ੍ਰਾਹਕ,ਗੁਜਾਰੇ ਜੋਗਾ ਥੋੜਾ ਮੁਨਾਫ਼ਾ..ਇਹ ਸਾਰਾ ਕੁਝ ਇੱਕ ਪਾਸੇ ਹੋ ਜਾਂਦਾ ਤੇ ਧੋਖਾ ਹੇਰਾਫੇਰੀਆਂ ਉੱਚੀਆਂ ਕੋਠੀਆਂ ਬੈੰਕ ਬੈਲੇਂਸ ਹਵਾਈ ਸਫ਼ਰ ਬੱਚਿਆਂ ਦੇ ਵਧੀਆ ਸਕੂਲ ਇੱਕ ਪਾਸੇ ਖਲੋ ਕੇ ਸੈਨਤਾਂ ਮਾਰਦੇ ਦਿਸਦੇ..!
ਪਾਠ ਵਿਚ ਵੀ ਮਨ ਨਾ ਲੱਗਿਆ ਕਰਦਾ..ਜੀ ਕਰਦਾ ਕੇ ਅਸੂਲਾਂ ਵਾਲੇ ਜਿਸ ਰਥ ਤੇ ਚੜ ਹੁਣ ਤੱਕ ਦਾ ਸਫ਼ਰ ਸਾਫ ਸੁਥਰੇ ਤਰੀਕੇ ਨਾਲ ਤਹਿ ਕੀਤਾ ਉਸ ਤੋਂ ਹੇਠਾਂ ਉੱਤਰ ਕੋਈ ਐਸੀ ਤੇਜ ਤਰਾਰ ਸਵਾਰੀ ਲੱਭ ਲਈ ਜਾਵੇ ਜਿਥੇ ਚੜੇ ਨੂੰ ਧੋਖਾ ਖਾਣ ਮਗਰੋਂ ਬੱਦ-ਦੁਆਵਾਂ ਦਿੰਦੇ ਹਮਾਤੜ ਲੋਕ ਦਿਸਣੋਂ ਹੀ ਹਟ ਜਾਵਣ..!
ਇੱਕ ਦਿਨ ਅੱਧੀ ਰਾਤ ਫੋਨ ਵੱਜਿਆ..ਮਿੱਤਰ ਪਿਆਰਾ ਸੀ..ਘੁੱਟ ਲਾਈ ਹੋਈ ਸੀ..ਅੱਗੇ ਪਿੱਛੇ ਅਕਸਰ ਲੰਮੀਆਂ ਗੱਲਾਂ ਮੁੱਕਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ