ਰੱਬ ਦੇ ਰੰਗ (ਮਿੰਨੀ ਕਹਾਣੀ)
ਆਪਣੇ ਪਤੀ ਸੰਜੀਵ ਦੇ ਇੱਕ ਕੁਆਰੀ ਕੁੜੀ ਸੋਨੀਆ ਨਾਲ ਪ੍ਰੇਮ ਸੰਬੰਧਾਂ ਬਾਰੇ ਜਦ ਸੁਜਾਤਾ ਨੂੰ ਪਤਾ ਲੱਗਾ ਤਾਂ ਉਹ ਬਹੁਤ ਹੀ ਰੋਈ – ਕੁਰਲਾਈ ਤੇ ਉਸਨੇ ਬਹੁਤ ਕਲੇਸ਼ ਕੀਤਾ ।ਸੰਜੀਵ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਉਸ ਨੇ ਬਹੁਤ ਕੋਸ਼ਿਸ਼ ਕੀਤੀ। ਪਰ ਸੰਜੀਵ ਤੇ ਕੋਈ ਅਸਰ ਨਾ ਹੋਇਆ। ਕਲੇਸ਼ ਦਿਨ -ਬਦਿਨ ਵੱਧਦਾ ਗਿਆ ਤੇ ਤਲਾਕ ਦੀ ਨੌਬਤ ਆ ਗਈ। ਸੁਜਾਤਾ ਰੋਂਦੀ- ਧੋਂਦੀ ਆਪਣੇ ਦੋਵੇਂ ਛੋਟੇ- ਛੋਟੇ ਬੱਚੇ ਲੈ ਕੇ ਪੇਕੇ ਘਰ ਚਲੀ ਗਈ ।
ਤਲਾਕ ਤੋਂ ਬਾਅਦ ਸੰਜੀਵ ਬਹੁਤ ਹੀ ਖੁਸ਼ ਸੀ । ਉਸ ਦੀ ਸੋਨੀਆ ਨਾਲ ਹੋਰ ਵੀ ਨੇੜਤਾ ਵੱਧ ਗਈ । ਵਕਤ ਗੁਜ਼ਰਦਾ ਗਿਆ। ਹੁਣ ਸੰਜੀਵ ਨੇ ਸੋਨੀਆ ਨੂੰ ਜਲਦੀ ਨਾਲ ਵਿਆਹ ਕਰਵਾਉਣ ਲਈ ਕਿਹਾ ਕਿਉਂਕਿ ਉਹ ਇਕੱਲਾ ਰਹਿ- ਰਹਿ ਤੰਗ ਆ ਗਿਆ ਸੀ । . ਸੋਨੀਆ ਚੁੱਪ ਰਹੀ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਤੱਕ ਉਸ ਨਾਲ ਉਸ ਦੀ ਗੱਲ ਨਾ ਹੋ ਸਕੀ । ਤੀਜੇ ਦਿਨ ਜਦ ਅਚਾਨਕ ਸੰਜੀਵ ਨੂੰ ਪਤਾ ਲੱਗਾ ਕਿ ਸੋਨੀਆਂ ਨੇ ਤਾਂ ਬਾਹਰੋਂ ਆਏ ਅਮੀਰ ਮੁੰਡੇ ਨਾਲ ਵਿਆਹ ਕਰਵਾ ਲਿਆ ਤਾਂ ਉਸ ਦੀ ਤਾਂ ਖਾਨਿਓਂ ਗਈ। ਕਈ ਦਿਨਾਂ ਦੀ ਜੱਦੋ- ਜਹਿਦ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਸੋਨੀਆ ਨੇ ਉਸ ਦਾ ਫੋਨ ਚੁੱਕਿਆ । “ਸੰਜੀਵ , ਮੈਂ ਕੀ ਕਰਦੀ ਮੇਰੇ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਮੇਰੇ ਘਰ ਦੇ ਇੱਕ ਵਿਆਹੇ, ਦੋ ਬੱਚਿਆਂ ਦੇ ਪਿਓ ਤੇ ਮੇਰੇ ਤੋਂ ਉਮਰ ਚ ਵੱਡੇ ਆਦਮੀ ਨਾਲ ਕਿਸੇ ਹਾਲ ਚ ਵੀ ਮੇਰਾ ਵਿਆਹ ਕਰਨ ਲਈ ਤਿਆਰ ਨਹੀਂ ਸੀ । ਇਸ ਲਈ ਉਨ੍ਹਾਂ ਦੀ ਮੰਨ ਕੇ ਮੈਨੂੰ ……….।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ