ਰੱਬ ਜੀ
ਕਰਫਿਊ ਲੱਗ ਚੁੱਕਾ ਸੀ। ਚਾਰੇ ਪਾਸੇ ਕਰੋਨਾ ਮਹਾਂਮਾਰੀ ਕਰਕੇ ਹਾਹਾਕਾਰ ਮੱਚੀ ਹੋਈ ਸੀ। ਲੋਕ ਸਭ ਕੁਝ ਜਾਣਦੇ ਹੋਏ ਵੀ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਪੁਲਿਸ ਦੇ ਕਹਿਣ ਦੇ ਬਾਵਜੂਦ ਵੀ ਘਰਾਂ ਵਿੱਚ ਬਾਹਰੋਂ ਆਉਣੇ ਹੱਟਦੇ ਨਹੀਂ ਸਨ। ਪਿੰਡਾਂ ਦੀਆਂ ਸੱਥਾਂ ਵਿੱਚ ਭਾਵੇਂ ਥੋੜੀ ਚਹਿਲਕਦਮੀ ਘਟੀ ਸੀ ਪਰ ਪੁਲਿਸ ਦੇ ਗੇੜਾ ਮਾਰਨ ਤੋਂ ਮਗਰੋਂ ਲੋਕ ਅਕਸਰ ਇਕੱਠੇ ਹੋ ਜਾਂਦੇ ਸਨ। ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਲੋਕ ਇਸ ਬਿਮਾਰੀ ਦਾ ਠੀਕਰਾ ਅਖੀਰ ਨੂੰ ਰੱਬ ਸਿਰ ਮੜ੍ਹ ਦਿੰਦੇ ਸਨ। ਕਈ ਕਹਿੰਦੇ ਕਿ ਕੋਈ ਰੱਬ ਨਹੀਂ, ਐਂਵੇਂ ਸਾਡਾ ਵਹਿਮ ਹੈ। ਫਿਰ ਰੱਬ ਦੀ ਕਰੋਪੀ ਤੋਂ ਬਚਣ ਲਈ ਦੂਜਾ ਕਹਿ ਦਿੰਦਾ, ਆਹੀ ਤਾਂ ਗੱਲ ਸਾਨੂੰ ਮਾਰੀ ਜਾਂਦੀ ਹੈ, ਜਿਹੜਾ ਅੱਧਾ ਮੁਲਕ ਨਾਸਤਿਕ ਬਣਿਆ ਫਿਰਦਾ ਹੈ, ਤਾਂ ਹੀ ਤਾਂ ਉਸਨੇ ਦਿਨੇ ਤਾਰੇ ਵਿਖਾਏ ਹਨ। ਜੇ ਮੰਨੀ ਜਾਂਦੇ ਚੰਗੇ ਨਹੀਂ ਸਨ। ਨਾਲ ਦੇ ਦੂਜੇ ਬਜ਼ੁਰਗਾਂ ਨੇ ਵੀ ਆਪਣੀ ਹਾਮੀ ਭਰੀ। ਤੀਜਾ ਬੋਲਿਆ ਕਿ ਬੰਦੇ ਨੂੰ ਆਪਣੀ ਮੈਂ ਮਾਰਦੀ ਹੈ, ਰੱਬ ਕੋਈ ਨਹੀਂ ਮਾਰਦਾ। ਹਰ ਵਕਤ ਮੈਂ-ਮੈਂ ਕਰੀ ਜਾਣੀ ਭਲਾਂ ਕਿੰਨੀ ਕੁ ਸਿਆਣਪ ਦੀ ਗੱਲ ਹੈ। ਆ ਵੇਖ ਲੋ ਤੁਸੀਂ, ਬਾਬੇ ਨਾਨਕ ਨੇ ਤੇਰਾ-ਤੇਰਾ ਕਰਕੇ ਸਭ ਕੁੱਝ ਲੁਟਾ ਦਿੱਤਾ ਪਰ ਇੱਥੇ ਹਰ ਕੋਈ ਹਾਉਮੈਂ ਦੀ ਪੰਡ ਚੁੱਕੀ ਫਿਰਦਾ ਹੈ। ਸਾਰਾ ਸੰਸਾਰ ਆਪਣੇ ਹੰਕਾਰ ਵਿੱਚ ਮਸਤ ਸੀ। ਖੁਦ ਨੂੰ ਰੱਬ ਸਮਝਣ ਲੱਗ ਪਏ ਸਨ ਤਾਂ ਹੀ ਇਹ ਭਾਣਾ ਵਰਤਿਆ ਹੈ। ਆਪਣੇ ਸੁਆਰਥ ਦੀ ਖਾਤਰ ਪ੍ਰਕਿਰਤੀ ਨਾਲ ਖਿਲਵਾੜ ਕਰੀ ਜਾ ਰਹੇ ਸੀ ਲੋਕ। ਚੌਥਾ ਬੋਲਿਆ, ਕਿਉਂ ਜਬਲੀਆਂ ਮਾਰੀ ਜਾਨਾਂ, ਵੱਡਾ ਰੱਬ ਦਾ ਪੁਜਾਰੀ ਬਣਿਆ ਹੈ। ਨਾ ਜੇ ਐਡਾ ਹੀ ਵੱਡਾ ਹੈ ਤੇਰਾ ਰੱਬ, ਤੇ ਤੂੰ ਜਾ ਕੇ ਕਹਿ ਦੇ ਉਹਨੂੰ, ਕਿਉਂ ਸੂਲੀ ਤੇ ਚਾੜੀ ਜਾਨਾ ਲੋਕ, ਨਾ ਫੇਰ ਕਿਹੜਾ ਤੇਰੇ ਆਖੇ ਲੱਗ ਜੂ, ਵੱਡੇ ਆਸਤਿਕ ਦੇ। ਕੋਈ ਰੱਬ- ਰੁਬ ਨਹੀਂ, ਐਂਵੇਂ ਭਰਮ ਭੁਲੇਖੇ ਨੇ। ਖਾਓ-ਪੀਓ ਤੇ ਐਸ਼ ਕਰੋ। ਸਭ ਕੁਝ ਇੱਥੇ ਹੀ ਨਰਕ-ਸੁਰਗ ਹੈ। ਅੱਗੇ ਕਿਹਨੇ ਲੇਖਾ ਦੇਣਾ ਹੈ, ਦੋ ਪਿਗ ਮਾਰੋ ਰਾਤ ਨੂੰ। ਚੌਥਾ ਬੋਲਿਆ ਕਿ ਵੱਡਾ ਸਿਆਣਾ ਬਣਿਆ ਪਿਗ ਮਾਰਨ ਵਾਲਾ, ਆਹ ਚੀਨ ਵਾਲੇ ਤੇਰੇ ਵਰਗੇ ਨਾਸਤਿਕ ਕੁਝ ਨਹੀਂ ਛੱਡਦੇ ਸੀ, ਜਿਉਂਦੇ ਛੋਟੇ-ਵੱਡੇ ਜਾਨਵਰ ਖਾਈ ਜਾਂਦੇ ਸੀ ਤੇ ਸਾਰੇ ਸੰਸਾਰ ਵਿੱਚ ਕਰੋਨਾ-ਕਰੋਨਾ ਕਰਵਾਤੀ ਅਗਲਿਆਂ ਨੇ। ਪੰਜਵਾਂ ਬੋਲਿਆ ਕਿ ਗੱਲ ਤਾਂ ਤੇਰੀ ਸੌ ਆਨੇ ਸੱਚੀ ਹੈ। ਮਨੁੱਖ...
...
ਲਾਲਚ ਵੱਸ ਕੁੱਝ ਵੀ ਚੰਗਾ-ਮਾੜਾ ਨਹੀਂ ਸੋਚਦਾ। ਗੁਰਬਾਣੀ ਵੀ ਸੱਚੀ ਆਖਦੀ ਹੈ ਰੂੜ ਸਿਓਂ – ਲੋਭੀ ਜੰਤ ਨ ਜਾਣਈ ਭਖੁ ਅਭਖੁ ਸਭ ਖਾਇ।। ਨਾਲੇ ਇਹ ਧਾਰਮਿਕ ਗਰੰਥ ਭਲੇ ਪੁਰਸ਼ੋ, ਤੁਹਾਡੇ ਫਾਇਦੇ ਲਈ ਬਣਾਏ ਹਨ ਰੱਬ ਨੇ। ਜੇ ਤੁਸੀਂ ਨਹੀਂ ਪੜਦੇ ਤਾਂ ਰੱਬ ਦਾ ਤਾਂ ਕੋਈ ਕਸੂਰ ਨਹੀਂ। ਤਾਂ ਹੀ ਤਾਂ ਕਿਸੇ ਦਾ ਧੀ-ਪੁੱਤ ਆਖੇ ਨਹੀਂ ਲੱਗਦਾ। ਦੁਨੀਆਂ ਦੀ ਆਪ-ਮੁਹਾਰੀ ਚਾਲ ਦਾ ਕਾਰਨ ਰੱਬ ਨਾਲੋਂ ਟੁੱਟਣਾ ਹੈ। ਹਰ ਕੋਈ ਕਿਸੇ ਦੇ ਕਹਿਣੇ ਤੋਂ ਆਕੀ ਹੈ। ਭਾਲਦੇ ਵੱਡੇ ਖ਼ੁਸ਼ੀਆਂ ਨੂੰ, ਐਂਵੇਂ ਲਿਫ਼ਾਫ਼ੇਬਾਜੀ ਹੈ ਸਭ ਕੁੱਝ। ਅੰਦਰੋਂ ਤਾਂ ਸਾਰੇ ਦੁੱਖੀ ਹਨ। ਬਾਬੇ ਨਾਨਕ ਦੇ ਕਹਿਣ ਵਾਗੂੰ- ਨਾਨਕਾ ਦੁਖੀਆ ਸਭਿ ਸੰਸਾਰਿ।। ਜਿੰਨਾਂ ਚਿਰ ਅੰਦਰ ਈਰਖਾ, ਨਿੰਦਿਆ, ਸਾੜਾ, ਲੋਭ-ਲਾਲਚ ਹੈ ਭਲਾਂ ਸੁੱਖੀ ਕਿਵੇਂ ਹੋ ਜਾਓ ਇਨਸਾਨ। ਇਹ ਵੀ ਇੱਕ ਤਰਾਂ ਨਾਲ ਕਰੋਨਾ ਦੀ ਤਰ੍ਹਾਂ ਹੈ। ਨਾਲ ਦੇ ਦੂਜਿਆਂ ਨੇ ਵੀ ਹਾਮੀ ਭਰੀ ਪਰ ਨਾਸਤਿਕ ਬਿਰਤੀ ਵਾਲੇ ਵੀ ਆਪਣੀ ਗੱਲ ਤੇ ਡਟੇ ਹੋਏ ਸਨ। ਕੋਈ ਵੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ ਰਿਹਾ ਸੀ। ਉਧਰੋਂ ਸਾਹੋ-ਸਾਹ ਹੋਇਆ ਆਉਂਦਾ ਮਿੰਦੇ ਕਾ ਸੰਤਾ ਸੱਥ ਵਾਲਿਆਂ ਨੂੰ ਕਹਿੰਦਾ ਕਿ ਰੱਬ ਜੀ ਬਾਰੇ ਬੁਝਾਰਤ ਛੱਡੋ ਤੇ ਪੁਲਿਸ ਆਪਣੇ ਪਿੰਡ ਵਿੱਚ ਐਂਟਰ ਕਰ ਗਈ ਹੈ ਕਹਿਣ ਦੀ ਦੇਰ ਸੀ ਸਾਰੇ ਅੱਗੜ-ਪਿੱਛੜ ਡਿੱਗਦੇ-ਢਹਿੰਦੇ ਸਾਰੇ ਆਪਣੇ ਘਰੇ ਨੂੰ ਵੱਜੇ। ਉੱਪਰ ਸਾਫ਼ ਤੇ ਨਿਰਮਲ ਅਸਮਾਨ ਚਮਕ ਰਿਹਾ ਸੀ ਤੇ ਸੱਥ ਵਿੱਚ ਪੂਰੀ ਤਰ੍ਹਾਂ ਚੁੱਪ ਪਸਰ ਗਈ ਸੀ। ਹੁਣ ਕਿਸੇ ਗੱਲ ਦਾ ਕੋਈ ਵਿਵਾਦ ਨਹੀਂ ਰਹਿ ਗਿਆ ਸੀ।
ਸੋ ਸਾਥੀਓ , ਵਿਵਾਦ ਉਦੋਂ ਉਪਜਦਾ ਹੈ , ਜਦੋਂ ਮਨੁੱਖ ਆਪਣੀ ਹਉਂ ਨੂੰ ਪ੍ਰਗਟਾਉਂਦਾ ਹੈ। ਹੰਕਾਰ ਤੋਂ ਬਿਨਾਂ ਸਾਰੇ ਪਾਸੇ ਤੇ ਤੁਹਾਡੇ ਅੰਦਰ ਵੀ ਸ਼ਾਂਤੀ ਹੀ ਰਹੇਗੀ। ਸਾਰੀਆਂ ਬਿਮਾਰੀਆਂ ਦੀ ਜੜ੍ਹ ਹੰਕਾਰ ਹੈ। ਜਦੋਂ- ਜਦੋਂ ਮਨੁੱਖ ਨੇ ਰੱਬ ਬਣਨ ਦੀ ਕੋਸ਼ਿਸ਼ ਕੀਤੀ, ਓਦੋਂ-ਓਦੋਂ ਇਹ ਹਾਲਾਤ ਉਪਜੇ ਹੀ ਹਨ। ਹੰਕਾਰ ਤੋਂ ਬਿਨਾਂ ਤੁਸੀਂ ਪ੍ਰਦੂਸ਼ਣ ਰਹਿਤ ਪ੍ਰਕਿਰਤੀ ਵਰਗੇ ਹੋ ਤੇ ਹੰਕਾਰ ਕਰਕੇ ਤੁਸੀਂ ਇੱਕ ਤਰ੍ਹਾਂ ਦੇ ਪ੍ਰਦੂਸ਼ਿਤ ਵਾਤਾਵਰਨ ਹੀ ਹੋ। ਸੋ ਫ਼ੈਸਲਾ, ਤੁਸੀਂ ਕਰਨਾ ਹੈ ਕਿ ਤੁਸੀਂ ਕੀ ਬਣਨਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਈਲ -9464412761
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇਹ ਕਹਾਣੀ ਤਾਮਿਲਨਾਡੂ ਦੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਪੈਸੇ ਘੱਲਦਾ ਹੈ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ – ਤੇ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ Continue Reading »
ਗੱਲ 1956-57 ਦੀ ਹੈ। ਡੱਬਵਾਲੀ ਵਿਚ ਇੱਕ ਠਾਣੇਦਾਰ ਬਦਲੀ ਹੋ ਕੇ ਆਇਆ ।ਉਹਨਾਂ ਦਿੱਨਾਂ ਵਿੱਚ ਠਾਣਾ ਗੋਲ ਬਜ਼ਾਰ ਦੇ ਨੇੜੇ ਹੁੰਦਾ ਸੀ। ਉਸ ਨੇ ਠਾਣੇ ਦੀ ਪਿਛਲੀ ਗਲੀ ਵਿਚਲੀ ਧਰਮਸ਼ਾਲਾ ਦੇ ਚੁਬਾਰਿਆਂ ਵਿਚ ਕੁਝ ਦਿਨਾਂ ਲਈ ਡੇਰਾ ਲਾ ਲਿਆ। ਸਮਾਂ ਲੰਘਦਾ ਗਿਆ, ਠਾਣੇਦਾਰ ਧਰਮਸ਼ਾਲਾ ਖਾਲੀ ਕਰਨ ‘ਤੇ ਨਾ ਆਵੇ। ਹੌਲੀ Continue Reading »
ਲੋਕਾਂ ਦੀਆਂ ਗੱਲਾਂ ਸੁਣ ਮੈਂ ਵੀ ਮਿੱਠਾ ਛੱਡਣ ਦਾ ਮਨ ਬਣਾ ਲਿਆ । ਸੁਣਿਆ ਸੀ ਕਿ ਮਿੱਠਾ ਛੱਡਣ ਨਾਲ ਵਜਨ ਘਟਦਾ ਹੈ,ਦਿਲ ਦੀਆਂ ਬਿਮਾਰੀਆਂ ਨਹੀਂ ਲਗਦੀਆਂ । ਮੈਂ ਫਿੱਕੀ ਚਾਹ ਪੀਣੀ ਸ਼ੁਰੂ ਕਰ ਦਿੱਤੀ ।ਸਾਰਾ ਦਿਨ ਫਿੱਕੀ ਚਾਹ ।ਪਰ ਇਹ ਕੁਰਬਾਨੀ ਥੋੜੇ ਦਿਨ ਹੀ ਚੱਲੀ। ਫੇਰ ਸੋਚਿਆ ਕਿ ਸਵੇਰੇ ਸਵੇਰੇ Continue Reading »
ਸੱਚ ਤੋਂ ਕੋਹਾਂ ਦੂਰ ਗ੍ਰੰਥ ਧਾਰਮਿਕ ਪੜ੍ਹਲੇ ਸਾਰੇ ਦਿਲ ਕਿਸੇ ਦੀ ਨਾ ਮੰਨੇ ਵਿਚ ਸਮੁੰਦਰ ਕਿਸ਼ਤੀ ਫੱਸਗੀ ਕੌਣ ਲਾਉ ਕਿਸੇ ਬੰਨੇ ਏਨੇ ਜਾਨਵਰਾਂ ਦੇ ਵਿੱਚ ਇਨਸਾਨ ਕਿਉਂ ਕੱਲਾ ਬਣਾਇਆ ਕਿੱਥੇ ਵੱਸਦਾ ਦੱਸੋ ਉਹ ਜਿਸਨੇ ਅੱਲ੍ਹਾ ਬਣਾਇਆ ਹਰ ਧਰਮ ਚ ਦੱਸੀ ਅਲੱਗ ਕਹਾਣੀ ਕਿਉਂ ਕਿਸੇ ਸਮਝ ਨਾ ਆਵੇ ਸਮਝ ਨਹੀਂ ਆਉਂਦੀ Continue Reading »
ਆਪਣੇ ਆਲੇ ਪੁਰਾਣੇ ਬਜ਼ੁਰਗਾਂ ਦੀ ਇੱਕ ਆਦਤ ਬੜੀ ਹੁੰਦੀ ਐ। ਜੇ ਕਿਸੇ ਦਾ ਮੁੰਡਾ-ਕੁੜੀ ਕਾਲਜ ਤੱਕ ਦੀ ਪੜ੍ਹਾਈ ਕਰਜੇ ਤਾਂ ਉਹਦੇ ਬਾਰੇ ਇਹ ਸੋਚ ਬਣਾ ਲੈਂਦੇ ਐ ਵੀ ਹੁਣ ਇਹ ਵਾਹਵਾ ਪੜ੍ਹ ਗਿਆ ਤੇ ਹੁਣ ਇਹਨੂੰ ਹਰੇਕ ਕੰਮ ਆਉਣਾ ਚਾਹੀਦੈ, ਦੁਨੀਆਂ ਦਾ ਕੋਈ ਵੀ ਕੰਮ ਇਹਦੇ ਵੱਸੋਂ ਬਾਹਰ ਨੀ ਹੋਣਾ Continue Reading »
ਸਿਆਲ ਦਾ ਸਿਖਰ..ਸਭ ਤੋਂ ਛੋਟੇ ਦਿਨਾਂ ਵਿਚੋਂ ਇੱਕ..ਸੂਰਜ ਨਾਲ ਸਿਰਫ ਸੱਤ ਕੂ ਘੰਟਿਆਂ ਦੀ ਹੀ ਸਾਂਝ..ਨਵੇਂ ਵਾਇਰਸ ਦੀ ਹਾਹਾਕਾਰ ਵਿਚ ਜੀ ਜਿਹਾ ਕੀਤਾ ਅੱਜ ਕਿਧਰੇ ਬਾਹਰ ਜਾਇਆ ਜਾਵੇ..! ਸਾਰੀ ਰਾਹ ਵਿਛਿਆ ਹੋਇਆ ਚਿੱਟਾ ਕਾਲੀਨ..ਚਿੱਟੇ ਤੋਂ ਹੋਰ ਵੀ ਬੜਾ ਕੁਝ ਚੇਤੇ ਆਇਆ..ਖੈਰ ਛੱਡੋ! ਨੱਬੇ ਕੂ ਕਿਲੋਮੀਟਰ ਦੂਰ ਹੀ ਗਿਆ ਹੋਵਾਂਗਾ ਕੇ Continue Reading »
ਪੈਂਤੀ-ਛੱਤੀ ਸਾਲ ਪਹਿਲਾਂ ਰਿਆੜਕੀ ਕਾਲਜ ਤੁਗਲਵਾਲ ਦਾਖਲਾ ਲੈ ਲਿਆ..ਓਹਨੀ ਦਿੰਨੀ ਮਾਮੇ ਹੁਰਾਂ ਨਵੀਂ ਨਵੀਂ ਮਿੰਨੀ ਬੱਸ ਪਾਈ ਸੀ.. ਉਹ ਆਪ ਟਿਕਟਾਂ ਕੱਟਿਆ ਕਰਦਾ ਤੇ ਉਸਦਾ ਮੁੰਡਾ ਜਿਸਨੂੰ ਮੈਂ “ਤਾਰੀ ਵੀਰ” ਆਖ ਬੁਲਾਉਂਦੀ ਸੀ,ਬੱਸ ਚਲਾਇਆ ਕਰਦਾ..! ਓਹਨੀ ਦਿੰਨੀ ਟਾਵੀਂ ਟਾਵੀਂ ਬੱਸ ਹੀ ਚਲਿਆ ਕਰਦੀ ਸੀ..ਆਉਣ ਜਾਣ ਨੂੰ ਜਿਆਦਾਤਰ ਟਾਂਗੇ ਤੇ ਸਾਈਕਲ Continue Reading »
ਰੇਲਵੇ ਸਟੇਸ਼ਨ ਦਾ ਉਡੀਕ ਘਰ..ਇੱਕੋ ਟੇਬਲ ਤੇ ਬੈਠੇ ਚਾਰ ਅਣਜਾਣ ਲੋਕ..ਗੱਲੀ ਲੱਗੇ..ਇੱਕ ਆਪਣੀ ਸਧਾਰਨ ਜਿਹੀ ਦਿੱਖ ਕਾਰਨ ਨਜਰਅੰਦਾਜ ਹੋ ਰਿਹਾ ਸੀ..! ਇੱਕ ਦੂਜੇ ਨੂੰ ਪੁੱਛਣ ਲੱਗਾ..ਤੁਸੀਂ ਖਿਡਾਰੀ ਲੱਗਦੇ ਓ..ਇੱਕ ਦਮ ਫਿੱਟ ਫਾਟ..! ਹਾਂਜੀ ਨਿਸ਼ਾਨੇਬਾਜੀ ਦਾ ਸੀਨੀਅਰ ਨੈਸ਼ਨਲ ਲੈਵਲ ਕੈਂਪ ਲਾਉਣ ਦਿੱਲੀ ਜਾ ਰਿਹਾ ਹਾਂ..ਬੱਸ ਇੰਝ ਹੀ ਦੇਸ਼ ਕੌਂਮ ਦੀ ਸੇਵਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)