ਹਰੇ ਹਰੇ ਰੰਗਾਂ ਨਾਲ ਸ਼ਿਗਾਂਰੇ ਖੇਤਾਂ ਦੀਆਂ ਵੱਟਾਂ ਤੇ ਤੁਰਿਆ ਫਿਰਦਾ ਮੈਂ ਕਣਕ ਨਾਲ ਗੱਲਾਂ ਕਰਦਾ, ਨਵੀਆਂ ਨਵੀਆਂ ਸਕੀਮਾਂ ਘੜਦਾ ਤੇ ਸੁਪਨੇ ਬੁਣਦਾ ਸੀ, ਘਰੋਂ ਉਠ ਕੇ ਜਦ ਖੇਤ ਜਾਂਦਾ ਤਾਂ ਹਰ ਦਿਨ ਨਵੀਆਂ ਫੁੱਟੀਆਂ ਲਗਰਾਂ ਨੂੰ ਦੇਖ ਲੱਗਦਾ ਜਿਵੇਂ ਮੇਰਾ ਪੁੱਤ ਜਵਾਨ ਹੋ ਰਿਹਾ ਹੋਵੇ। ਬੀਜਣ ਤੋਂ ਲੈ ਕੇ ਪਾਲਣ ਪੋਸ਼ਣ ਤੱਕ ਦਾ ਸਮਾਂ ਇਹ ਸੋਚ – ਸੋਚ ਕੇ ਲੰਘਇਆ ਸੀ, ਕੇ ਬੱਸ ਹੁਣ ਤਾਂ ਪੁੱਤ ਜਵਾਨ ਹੋ ਚੱਲਿਆ, ਇਸਦੀ ਕਮਾਈ ਨਾਲ ਸਾਰੇ ਦੇਣੇ-ਲੇਣੇ ਲਾ ਕੇ ਚਿੰਤਾ ਮੁਕਤ ਹੋ ਜਾਣਾ। ਜਦੋਂ ਸੁੱਖ ਨਾਲ ਰੰਗ ਹਰੇ ਤੋਂ ਸੁਨਹਿਰੀ ਹੋਇਆ ਤਾਂ ਚਾਅ ਸਾਂਭਿਆਂ ਨਹੀ ਜਾ ਰਿਹਾ ਸੀ, ਮੇਰੀ ਸਰਦਾਰਨੀ ਵੀ ਕਈ ਸੁਪਨੇ ਬੁਣਦੀ ਤੇ ਨਿੱਕਾ ਜੱਟ ਵੀ ਸਾਈਕਲ ਲੈਣ ਦੀਆ ਸਕੀਮਾਂ ਬੁਣਦਾ। ਮੈਂ ਵੀ ਸਿੱਟਾ ਮਰੋੜ ਕੇ ਦੇਖਦਾ ਤੇ ਉਸ ਵਿਚੋਂ ਨਿਕਲੇ ਦਾਣਿਆ ਨੂੰ ਗਿਣਦਾ ਤਾਂ ਮੈਨੂੰ ਇਉ ਲੱਗਦਾ ਜਿਵੇਂ ਮੈਂ ਪੈਸੇ ਗਿਣ ਰਿਹਾ ਹੋਵਾਂ। ਕੱਲ ਸ਼ਹਿਰੋਂ ਦਾਤੀਆ ਲੈ ਕੇ ਆਇਆ ਤੇ ਟਰੈਕਟਰ ਟਰਾਲੀ ਵੀ ਇਉਂ ਤਿਆਰ ਖੜੇ ਸਨ ਜਿਵੇਂ ਲਾੜਾ ਬਰਾਤ ਚੜਨ ਨੂੰ ਤਿਆਰ ਹੋਵੇ ਪਰ ਡਾਢੇ ਨੂੰ ਆਚਾਨਕ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ