ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ…
ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ ਕਹਿੰਦੇ ਖਾਣੇ ਵਾਲੀ ਨਾਲੀ (ਫੂਡ ਪਾਈਪ) ਚ ਫਸ ਗਈਆਂ ਸਨ।
ਸੁਣਿਆ ਹੈ ਜੇ ਪਿੱਤਾ ਹੁੰਦਾ ਤਾਂ ਫੂਡ ਪਾਈਪ ਚੋਂ ਉਹ ਆਪ ਹੀ ਪਿੱਤੇ ਚ ਚਲੀਆਂ ਜਾਂਦੀਆਂ ਪਰ ਪਿੱਤਾ ਨਾ ਹੋਣ ਕਰਕੇ ਉਹ ਪਾਈਪ ਚ ਫਸ ਗਈਆਂ ਜਿਸ ਕਰਕੇ ਉਸਦੇ ਸਟੰਟ ਪਾਉਣਾ ਪੈ ਗਿਆ ਸੀ।
ਦੋ ਸਾਲ ਤੱਕ ਉਸਨੂੰ ਕੋਈ ਸਮੱਸਿਆ ਨਹੀਂ ਆਈ ਪਰ ਹੁਣ ਪੱਥਰੀਆਂ ਦਾ ਗੁੱਛਾ ਫਿਰ ਬਣ ਗਿਆ ਅਤੇ ਉਹ ਦੁਬਾਰਾ ਫਿਰ ਪਾਏ ਹੋਏ ਸਟੰਟ ਚ ਫਸ ਗਈਆਂ ਸਨ,ਜਿਸ ਕਰਕੇ ਉਸਨੂੰ ਫਿਰ ਬਹੁਤ ਤਕਲੀਫ਼ ਹੋ ਗਈ ਸੀ ਅਤੇ ਬੁਖ਼ਾਰ ਚੜਨ ਲੱਗ ਗਿਆ ਅਤੇ ਭਾਰ ਵੀ ਘਟਣਾ ਸ਼ੁਰੂ ਹੋ ਗਿਆ।
ਗੰਗੇ ਦਾ ਪਰਿਵਾਰ ਉਸਨੂੰ ਸਾਡੇ ਨਾਲ ਦੇ ਆਪਣੇ ਸ਼ਹਿਰ ਡਾਕਟਰ ਕੋਲ ਚੈਕਅਪ ਕਰਵਾ ਕੇ ਲੈ ਆਇਆ ਪਰ ਡਾਕਟਰ ਨੇ ਬਠਿੰਡਾ ਨਵੇਂ ਬਣੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ।
ਅਗਲੇ ਦਿਨ ਉਹ ਬਠਿੰਡਾ ਏਮਜ਼ ਚਲੇ ਗਏ ਪਰ ਉੱਥੇ ਵੀ ਸਹੂਲਤਾਂ ਦੀ ਕਮੀ ਹੋਣ ਕਰਕੇ ਉਸਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ।
ਉਹ ਵਿਚਾਰੇ ਕਦੇ ਕੋਟਕਪੂਰੇ ਤੋਂ ਅੱਗੇ ਨਹੀਂ ਗਏ ਸਨ ਤੇ ਚੰਡੀਗੜ੍ਹ ਜਾਣਾ ਤਾਂ ਉਹਨਾਂ ਨੂੰ ਬੜਾ ਔਖਾ ਹੋ ਗਿਆ।
ਇੱਕ ਵਿਚਾਰੇ ਪੜ੍ਹੇ ਲਿਖੇ ਵੀ ਘੱਟ ਸਨ ਤੇ ਦੂਸਰਾ ਚੰਡੀਗੜ੍ਹ ਦਾ ਨਾਮ ਤਾਂ ਉਹਨਾਂ ਲਈ ਬਹੁਤ ਵੱਡਾ ਸੀ।
ਉਹ ਮੈਨੂੰ ਕਹਿੰਦੇ ਕਿ ਬਾਈ ਆਪਣੀ ਗੱਡੀ ਤੇ ਚੰਡੀਗੜ੍ਹ ਸਾਨੂੰ ਛੱਡ ਦੇ ਜਾਂ ਫਿਰ ਦਾਖ਼ਲ ਕਰਵਾ ਕੇ ਆ ਜੀ ਪਰ ਲੈ ਚੱਲ ਜ਼ਰੂਰ,ਲਉ ਜੀ ਅਸੀਂ ਸਵੇਰੇ ਸਾਝਰੇ ਲਗਭਗ ਦੋ ਕੁ ਵਜ਼ੇ ਮੇਰੇ ਪਿੰਡ ਤੋਂ ਚੰਡੀਗੜ੍ਹ ਨੂੰ ਚੱਲ ਪਏ ਅਤੇ ਸਾਢੇ ਕੁ ਅੱਠ ਵਜੇ ਤੱਕ ਪੀ.ਜੀ.ਆਈ ਪਹੁੰਚ ਗਏ।
ਮੈਂ ਵੇਖ ਕੇ ਹੈਰਾਨ ਰਹਿ ਗਿਆ ਅਤੇ ਮਨ ਚ ਸੋਚਣ ਲੱਗਾ ਕਿ ਯਾਰ ਸਾਰੀ ਦੁਨੀਆ ਹੀ ਦੁਖੀ ਪਈ ਹੈ ਕਿ?
ਮੈਂ ਚੰਡੀਗੜ੍ਹ ਤਾਂ ਆਮ ਹੀ ਜਾਂਦਾ ਰਹਿੰਦਾ ਹਾਂ ਪਰ ਹਸਪਤਾਲ ਦਾ ਇਹ ਪਹਿਲਾ ਗੇੜਾ ਸੀ।
ਮੈਂ ਸੋਚਿਆ ਸੀ ਕਿ ਜਾ ਕੇ ਦਸਾਂ ਦੀ ਪਰਚੀ ਲੈ ਕੇ ਦਾਖ਼ਲ ਕਰਵਾ ਕੇ ਵਾਪਸ ਆ ਜਾਵਾਂਗਾ ਪਰ ਕਿੱਥੇ ਉੱਥੇ ਵੇਖ ਕੇ ਮੈਂ ਹੈਰਾਨ ਰਹਿ ਗਿਆ।
ਨਾਲੇ ਸਾਡਾ ਮਰੀਜ਼ ਏਮਜ ਤੋਂ ਅਮਰਜੈਂਸੀ ਲਈ ਰੈਫਰ ਸੀ ਪਰ ਕਿਸੇ ਨੇ ਗੱਲ ਨਾ ਸੁਣੀ।
ਉੱਥੇ ਅਸੀਂ ਰੈਫਰ ਸਲਿਪ ਵਿਖਾਈ ਤਾਂ ਕਹਿੰਦੇ ਨਵੀਂ ਓ ਪੀ ਡੀ ਚੋਂ ਪਰਚੀ ਲਉ ਤੇ ਡਾਕਟਰ ਨੂੰ ਚੈਕਅਪ ਕਰਵਾ ਲਉ।
ਅਸੀਂ ਭੱਜ ਆਪਦੇ ਜਣੇ ਓ ਪੀ ਡੀ ਗਏ ਅੱਗੇ ਜਾ ਕੇ ਵੇਖਿਆ ਤਾਂ ਮੈਨੂੰ ਤਾਂ ਆਪ ਨੂੰ ਦੌਰਾ ਪੈਣ ਵਰਗਾ ਹੋ ਗਿਆ।
ਹਜ਼ਾਰਾਂ ਦੀ ਗਿਣਤੀ ਚ ਦਸ ਪੰਦਰਾਂ ਲਾਈਨਾਂ ਲੱਗੀਆਂ ਹੋਈਆਂ ਸਨ।ਅਸੀਂ ਬਾਰਾਂ ਨੰਬਰ ਲਾਈਨ ਦੇ ਬਰਾਬਰ ਤੁਰਦੇ ਗਏ ਤਾਂ ਇੱਕ ਸਰਦਾਰ ਉਮਰ ਸੱਠ ਕੁ ਸਾਲ ਦੀ ਹੋਵੇਗੀ ਕਹਿੰਦਾ ਪੁੱਤ ਅੱਜ ਚੌਥਾ ਦਿਨ ਹੈ ਅਜੇ ਪਰਚੀ ਨਹੀਂ ਕੱਟੀ ਗਈ ਤੇ ਡਾਕਟਰ ਤੱਕ ਤਾਂ ਪਤਾ ਨਹੀਂ ਕਦੋਂ ਪਹੁੰਚਾਂਗੇ।
ਮੈਂ ਸੁਣ ਕੇ ਅਤੇ ਦੇਖ ਕੇ ਆਪ ਘਬਰਾ ਗਿਆ ਤੇ ਸੋਚਿਆ ਮਿੱਤਰਾ ਕਿੱਥੇ ਫਸ ਗਏ ਨਾ ਛੱਡ ਕੇ ਜਾਣ ਜੋਗੇ ਨਾ ਵਾਪਸ ਜਾਣ ਜੋਗੇ।
ਬੜੀ ਕੋਸ਼ਿਸ਼ ਕੀਤੀ ਕਦੇ ਕਿਸੇ ਨੂੰ ਫੋਨ ਲਾ ਕਦੇ ਕਿਸੇ ਨੂੰ ਫੋਨ ਲਾ ਤੇ ਸਮਾਂ ਲਗਭਗ ਬਾਰਾਂ ਦਾ ਹੋ ਗਿਆ ਤੇ ਨਿਰਾਸ਼ਾ ਹੀ ਪੱਲੇ ਪਈ।
ਆਖ਼ਰ ਗੰਗੇ ਦੀ ਭਾਬੀ ਕਹਿੰਦੀ ਬਾਈ ਦਫ਼ਾ ਕਰੋ ਵਾਪਸ ਘਰ ਚਲਦੇ ਹਾਂ ਜਾਂ ਫਿਰ ਜਿੱਥੋਂ ਪਹਿਲਾਂ ਪੁਆਇਆ ਸੀ ਸਟੰਟ ਇੱਕ ਵਾਰ ਉਸਨੂੰ ਦਿਖਾ ਲਵਾਂਗੇ ਇੱਥੇ ਜਦੋਂ ਤੱਕ ਵਾਰੀ ਆਵੇਗੀ ਉਦੋਂ ਤੱਕ ਕਿਤੇ ਮੈਨੂੰ ਕੁਝ ਹੋੋ ਹੀ ਨਾ ਜਾਵੇ।
ਅਸੀਂ ਫੈਸਲਾ ਕੀਤਾ ਤੇ ਵਾਪਸ ਸ਼੍ਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navreet kaur
Eh reality a k pgi da bhut hi bura haal a…. puri state da ek hospital aa te eni population aa ….. being a health care worker i can understand k ena aukha manage ho reha es hsptl ch sb …. meriai 3-4 frnds aa ethe job krdiai tn kai kai var oh 2-3 din soundiai nhi ….50 bed di emergency ch 500 patient handle krde ne oh …. opd de vich ek doc 3 min ch ek patient dekhda … os 3 min ch hi patient nu medicine v deni … osdi bimari v dekhni te patient naal gl v krni …shi gl aa rabb mar deve pr pgi na kise nu le ke ave