More Punjabi Kahaniya  Posts
ਰੱਬੀ ਫ਼ਰਿਸ਼ਤਾ ਮਾੜੀ ਔਰਤ


ਰੱਬੀ ਫ਼ਰਿਸ਼ਤਾ ਮਾੜੀ ਔਰਤ

ਮੁਹੱਲੇ ਵਿੱਚ ਉਸ ਵਾਰੇ ਬਹੁਤ ਗੱਲਾਂ ਹੁੰਦੀਆਂ ਸੀ। ਅਕਸਰ ਲੋਕ ਉਸ ਨੂੰ ਮਾੜੀ ਨਜ਼ਰ ਨਾਲ ਤੱਕਦੇ ਸੀ। ਮੈਂ ਨਹੀਂ ਜਾਣਦੀ ਉਹ ਔਰਤ ਕੌਣ ਹੈ ਪਰ ਮੈਂ ਉਸ ਵਾਰੇ ਜਿੰਨਾ ਸੁਣਿਆ ਸੀ ਓਨਾਂ ਹੀ ਮੈਨੂੰ ਪਤਾ ਸੀ, ਕਹਿੰਦੇ ਨੇ ਕਈ ਵਾਰ ਅੱਖਾਂ ਨੇ ਕੁਝ ਵੀ ਦੇਖਿਆ ਨਹੀਂ ਹੁੰਦਾ ਪਰ ਕੰਨ ਉਸ ਗੱਲ ਤੇ ਪਹਿਲਾਂ ਯਕੀਨ ਕਰ ਲੈਂਦੇ ਨੇ। ਮੇਰੇ ਨਾਲ ਵੀ ਕੁਝ ਇਦਾਂ ਹੀ ਹੋਇਆ ਮੈਂ ਅਕਸਰ ਲੋਕਾਂ ਤੋਂ ਸੁਣਿਆ ਹੋਇਆ ਕਿ ਉਹ ਮਾੜੀ ਔਰਤ ਹੈ ਬਹੁਤ ਨਾਲ ਗ਼ਲਤ ਹੈ…ਉਹਦੇ ਵਾਰੇ ਇਹ ਵੀ ਸੁਣਿਆ ਸੀ ਕਿ ਉਹ ਵਿਆਹੀ ਗਈ ਸੀ ਪਰ ਸੋਹਰੇ ਇੱਕ ਰਾਤ ਹੀ ਰਹੀ ਸੀ ਉਸ ਤੋਂ ਬਾਅਦ ਉਹਦੇ ਘਰ ਵਾਲਾ ਉਹਨੂੰ ਲੈਣ ਨਹੀਂ ਆਇਆ…ਉਸ ਦਾ ਘਰ ਵਾਲਾ ਉਹਨੂੰ ਕਿਉਂ ਨਹੀਂ ਲੈਣ ਆਇਆ ਇਹ ਤਾਂ ਰੱਬ ਜਾਣਦਾ ਹੈ ਪਰ ਲੋਕਾਂ ਨੇ ਉਸ ਵਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਰੱਖੀਆਂ ਸੀ। ਉਸ ਦਾ ਉੱਚਾ ਘਰ ਸੀ ਉਹ ਇਕੱਲੀ ਹੀ ਆਪਣੇ ਘਰ ਰਹਿੰਦੀ ਸੀ ਹੁਣ ਤਾਂ ਉਸ ਦੀ ਉਮਰ ਵੀ ਚਾਲੀ ਚਾਲ ਦੇ ਕਰੀਬ ਹੋ ਗਈ ਸੀ ਉਸ ਦੇ ਮਾਪੇ ਵੀ ਸ਼ਾਇਦ ਮਰ ਚੁੱਕੇ ਸੀ.. ਮਾਪਿਆਂ ਦੀ ਉਹ ਇੱਕਲੀ ਇੱਕਲੀ ਧੀ ਸੀ.. ਇਸੇ ਲਈ ਮਾਪਿਆਂ ਵਾਲਾ ਘਰ ਹੁਣ ਉਸ ਕੋਲ ਸੀ..ਉਹਦਾ ਕੋਈ ਭਰਾ ਵੀ ਨਹੀਂ ਸੀ ਇਸੇ ਲਈ ਜ਼ਮੀਨ ਦੇ ਦੋ ਕਿਲੇ ਵੀ ਉਸ ਦੇ ਹਿੱਸੇ ਹੀ ਆਉਂਦੇ ਸੀ..ਉਹ ਜ਼ਮੀਨ ਠੇਕੇ ਤੇ ਦੇ ਕੇ ਆਪਣਾ ਗੁਜ਼ਾਰਾ ਕਰਦੀ ਸੀ..ਲੋਕ ਉਸ ਦੇ ਘਰ ਵੱਲ ਵੀ ਕੰਜਰੀ ਦੇ ਕੋਠੇ ਵਾਂਗ ਹੀ ਦੇਖਦੇ ਸੀ ਉਹ ਜਦੋਂ ਵੀ ਗਲ਼ੀ ਚੋਂ ਲੰਘਦੀ ਸੀ ਤਾਂ ਲੋਕ ਉਸ ਨੂੰ ਔਰਤ ਨਹੀਂ ਵਰਤਣ ਵਾਲੀ ਚੀਜ਼ ਹੀ ਸਮਝਦੇ ਸੀ..ਜਿਸ ਦਾ ਜੋ ਮਨ ਕਰਦਾ ਉਹਨੂੰ ਬੋਲ ਦਿੰਦਾ..ਰਾਹਾਂ ਚ ਖੜੇ ਮੁੰਡੇ ਕੀ ਬੁੱਢੇ ਕੀ ਸਭ ਉਸ ਵਾਰੇ ਬੁਰਾ ਭਲਾ ਬੋਲਦੇ..ਮੁਹੱਲੇ ਦੀਆਂ ਔਰਤਾਂ ਵੀ ਉਸ ਨਾਲ ਗੱਲ ਨਹੀਂ ਕਰਦੀਆਂ ਸੀ.. ਉਹ ਜਦੋਂ ਕੁਝ ਵੀ ਸਮਾਨ ਲੈਣ ਜਾਂਦੀ ਇੱਕਲੀ ਹੀ ਜਾਂਦੀ ਤੇ ਇੱਕਲੀ ਹੀ ਆਉਂਦੀ ਸੀ.. ਕਈ ਵਾਰ ਤਾਂ ਆਥਣ ਦੇ ਵੇਲੇ ਵੀ ਕੁਵੇਲੇ ਵੀ ਉਹ ਇੱਕਲੀ ਹੀ ਬਜ਼ਾਰੋਂ ਸਮਾਨ ਲੈ ਆਉਂਦੀ ਪਹਿਲਾਂ ਪਹਿਲਾਂ ਤਾਂ ਉਹ ਲੋਕਾਂ ਤੋਂ ਡਰਦੀ ਬਾਹਰ ਨਾ ਨਿਕਲਦੀ ਪਰ ਬਾਅਦ ਵਿੱਚ ਉਹ ਸ਼ਰੇਆਮ ਹੀ ਇੱਕਲੀ ਜਾਂਦੀ ਇੱਕਲੀ ਆਉਂਦੀ ਸੀ… ਜੇ ਕੋਈ ਆਦਮੀ ਜਾਂ ਔਰਤ ਉਸ ਦੇ ਦਰਵਾਜ਼ੇ ਤੇ ਖੜਾ ਦਿਖ ਜਾਂਦਾ ਜਾਂ ਉਸ ਨਾਲ ਗੱਲ ਕਰਦਾ ਦਿੱਖ ਜਾਂਦਾ ਤਾਂ ਉਹ ਵੀ ਬਦਨਾਮ ਹੋ ਜਾਂਦਾ… ਉਸ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ ਉਹ ਕੁੱਤੇ ਦਾ ਵਸਾਹ ਨਾ ਕਰਦੀ ਉਹ ਜਿੱਥੇ ਵੀ ਜਾਂਦੀ ਉਹ ਕੁੱਤੇ ਨੂੰ ਨਾਲ ਲੈ ਕੇ ਜਾਂਦੀ.. ਉਹ ਰੋਟੀ ਖਾਣ ਵੇਲੇ ਵੀ ਕੁੱਤੇ ਨੂੰ ਕੋਲ ਬਿਠਾ ਕੇ ਕੁੱਤੇ ਨੂੰ ਕੋਲ ਹੀ ਰੋਟੀ ਖਵਾਉਂਦੀ ਸੀ.. ਮੈਨੂੰ ਇਹ ਲੱਗਦੈ ਉਹ ਬੰਦਿਆਂ ਤੋਂ ਜ਼ਿਆਦਾ ਕੁੱਤਿਆਂ ਤੇ ਭਰੋਸਾ ਕਰਦੀ ਸੀ ਸ਼ਾਇਦ ਇਸ ਕਰਕੇ ਕਿਉਂਕਿ ਕੁੱਤਾ ਉਸ ਦਾ ਨਜਾਇਜ਼ ਫਾਇਦਾ ਨਹੀਂ ਉਠਾਉਂਦਾ ਸੀ ਜਾਂ ਇਸ ਕਰਕੇ ਜਦੋਂ ਵੀ ਉਸ ਨੂੰ ਕੋਈ ਬੋਲਦਾ ਤਾਂ ਕੁੱਤਾ ਉਸੇ ਦਾ ਸਾਥ ਦੇ ਕੇ ਲੋਕਾਂ ਨੂੰ ਭੋਕਣਾ ਸ਼ੁਰੂ ਕਰ ਦਿੱਤਾ ਸੀ…ਲੋਕ ਉਹਦੇ ਨਾਲ ਉਹਦੇ ਕੁੱਤੇ ਨੂੰ ਬੁਰਾ ਬੋਲ ਕੇ ਗੰਦੀਆਂ ਗੰਦੀਆਂ ਗਾਹਲਾਂ ਕੱਢਦੇ ਸੀ.. ਮੇਰੇ ਮਨ ਉਸ ਵਾਰੇ ਨਾ ਕੁਝ ਚੰਗਾ ਵਿਚਾਰ ਸੀ ਨਾ ਹੀ ਕੁਝ ਬੁਰਾ.. ਲੋਕਾਂ ਦੇ ਡਰ ਤੋਂ ਮੈਂ ਵੀ ਉਸ ਨੂੰ ਬੁਲਾਉਣ ਤੋਂ ਝਿਜਕਦੀ ਸੀ.. ਮੇਰੇ ਮਨ ਚ ਉਸ ਪ੍ਰਤੀ ਕੋਈ ਇਦਾਂ ਦਾ ਖਿਆਲ ਨਹੀਂ ਸੀ ਜੋ ਉਸ ਵਾਰੇ ਲੋਕ ਸੋਚਦੇ ਸੀ ਪਰ ਸਮਾਜ ਚ ਰਹਿਣ ਲਈ ਮੈਨੂੰ ਵੀ ਉਸ ਨੂੰ ਬੁਲਾਉਣ ਤੋਂ ਝਿਜਕਣਾ ਪੈਂਦਾ ਸੀ,… ਕਹਿੰਦੇ ਨੇ ਕਈ ਵਾਰ ਖੋਟਾ ਰੁਪਿਆ ਵੀ ਕੰਮ ਆ ਜਾਂਦਾ ਹੈ ਮੇਰੇ ਨਾਲ ਵੀ ਕੁਝ ਇਦਾਂ ਹੀ ਹੋਇਆ।
ਜੁਲਾਈ ਦਾ ਮਹੀਨਾ ਸੀ ਸੂਰਜ ਸਿਖ਼ਰ ਤੇ ਹੋਣ ਕਰਕੇ ਗਰਮੀ ਆਪਣਾ ਅੱਤ ਦਿਖਾ ਰਹੀ ਸੀ…ਮੇਰੀ ਡਿਊਟੀ ਭਾਵੇਂ ਲੋਕਲ ਹੀ ਪਰ ਘਰ ਤੋਂ ਬਹੁਤ ਦੂਰ ਸੀ ਤੇ ਉਧਰ ਬੱਸ ਆਟੋ ਰਿਕਸ਼ਾ ਵੀ ਨਹੀਂ ਜਾਂਦਾ ਸੀ…ਮੈਂ ਡਿਊਟੀ ਤੋਂ ਵਾਪਸ ਪਰਤ ਰਹੀ ਸੀ..ਮੇਰੇ ਨਾਲ ਮੇਰਾ ਛੋਟਾ ਬੇਟਾ ਸੀ..ਮੇਰਾ ਬੇਟਾ ਦਾਦੀ ਦਾ ਜ਼ਿਆਦਾ ਮੋਹ ਕਰਦਾ ਸੀ ਉਹ ਆਪਣੀ ਦਾਦੀ ਬਿਨਾਂ ਰਹਿੰਦਾ ਨਹੀਂ ਸੀ…ਅਚਾਨਕ ਉਸ ਦੀ ਦਾਦੀ ਨੂੰ ਕਈ ਦਿਨ ਲਈ ਬਾਹਰ ਜਾਣਾ ਪਿਆ… ਮੰਮੀ ਸੱਸ ਦੇ ਬਾਹਰ ਜਾਣ ਕਾਰਨ ਮੈਨੂੰ ਬੇਟਾ ਡਿਊਟੀ ਨਾਲ਼ ਲੈਂ ਕੇ ਜਾਣਾ ਪੈਂਦਾ ਸੀ…ਛੋਟਾ ਹੋਣ ਕਾਰਨ ਉਸ ਨੂੰ ਮੈਨੂੰ ਗੋਦੀ ਚੁੱਕ ਕੇ ਲੈਂ ਕੇ ਜਾਣਾ ਪੈਂਦਾ ਸੀ…ਮੈਂ ਡਿਊਟੀ ਤੋਂ ਵਾਪਸ ਆ ਰਹੀਂ ਸੀ ਮੇਰਾ ਬੇਟਾ ਮੇਰੇ ਗੋਦੀ ਚੁਕਿਆ ਹੋਇਆ ਸੀ.. ਗੋਦੀ ਚੁੱਕਣ ਕਾਰਨ ਮੇਰਾ ਸਾਹ ਚੜ੍ਹਿਆ ਹੋਇਆ ਸੀ… ਇੱਕ ਹੱਥ ਨਾਲ ਮੈਂ ਬੇਟੇ ਨੂੰ ਮੋਢੇ ਲਗਾਇਆ ਹੋਇਆ ਸੀ ਦੂਜੇ ਹੱਥ ਚ ਮੇਰੇ ਬੇਟੇ ਦੇ ਸਮਾਨ ਵਾਲਾ ਝੋਲਾ ਸੀ…ਮੈਂ ਬਹੁਤ ਔਖੀ ਹੋ ਰਹੀ ਸੀ.. ਬਹੁਤ ਲੋਕ ਸਾਡੇ ਮੁਹੱਲੇ ਦੇ ਘਰ ਆ ਰਹੇ ਸੀ ਪਰ ਕਿਸੇ ਨੇ ਨਾ ਕਿਹਾ ਕਿ ਅਸੀਂ ਝੋਲਾ ਫੜ ਕੇ ਲੈ ਜਾਂਦੇ ਹਾਂ ਜਾਂ ਬੇਟੇ ਨੂੰ ਘਰ ਲੈਂ ਜਾਂਦੇ ਹਾਂ… ਜਾਂ ਤੈਨੂੰ ਨਾਲ ਹੀ ਮੋਟਰਸਾਈਕਲ ਤੇ ਬੈਠਾ ਕੇ ਘਰ ਛੱਡ ਆਉਂਦੇ ਹਾਂ…ਮੈਂ ਔਖੀ ਹੋ ਮੰਦਰ ਕੋਲੋਂ ਦੀ ਲੰਘ ਰਹੀ ਸੀ…ਇੱਕ ਔਰਤ ਮੰਦਰ ਵਿੱਚੋਂ ਬਾਹਰ ਆ ਕੇ ਮੇਰੇ ਨਾਲ ਰੱਲ ਗਈ…ਉਹਨੇ ਮੈਨੂੰ ਔਖੀ ਹੋ ਕੇ ਬੇਟੇ ਨੂੰ ਚੁੱਕਿਆ ਦੇਖਿਆ ਤਾਂ ਉਸ ਨੇ ਕਿਹਾ ਦੀਦੀ ਅਗਰ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੇ ਬੇਟੇ ਨੂੰ ਚੁੱਕ ਕੇ ਤੁਹਾਡੀ ਮੱਦਦ ਕਰਾਂ…ਮੈਂ ਔਖੇ ਹੋ ਕਾਰਨ ਉਹਨੂੰ ਨਾ ਕਹਿ ਸਕੀ… ਉਹਨੇ ਬੇਟੇ ਗੋਦੀ ਚੁੱਕ ਲਿਆ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਰੱਬ ਦਾ ਧੰਨਵਾਦ ਕੀਤਾ ਕਿ ਰੱਬ ਨੇ ਫਿਰਸਤੇ ਦੇ ਰੂਪ ਵਿੱਚ ਉਸ ਔਰਤ ਨੂੰ ਭੇਜਿਆ… ਉਹਨੇ ਬੇਟੇ ਨੂੰ ਚੁੱਕ ਲਿਆ ਤੇ ਮੈਂ ਝੋਲਾ ਫੜ ਲਿਆਂ.. ਆਉਂਦੇ ਆਉਂਦੇ ਲੋਕ ਮੇਰੇ ਵੱਲ ਤੇ ਉਹਦੇ ਵਾਰੇ ਅਜੀਬ ਅਜੀਬ ਨਿਗਾਹਾਂ ਨਾਲ ਦੇਖ ਰਹੇ ਸੀ… ਉਦੋਂ ਮੈਨੂੰ ਉਸ ਵਾਰੇ ਪਤਾ ਨਹੀਂ ਸੀ ਉਹ ਕੌਣ ਹੈ…ਗੱਲਾਂ ਗੱਲਾਂ ਵਿੱਚ ਪਤਾ ਕਿ ਉਹ ਔਰਤ ਸਾਡੇ ਮੁਹੱਲੇ ਦੀ ਹੈ… ਪਰ ਜਦੋਂ ਉਹਨੇ ਕਿਹਾ ਮੈਂ ਵੀ ਸਕੂਲ ਦੇ ਨੇੜੇ ਹੀ ਜਾਣਾ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਘਰ ਦੇ ਨੇੜੇ ਹੀ ਰਹਿਣ ਵਾਲੀ ਹੈ…ਜਦੋਂ ਅਸੀਂ ਸਕੂਲ ਵਾਲੀ ਗਲ਼ੀ ਮੁੜੀਆਂ ਤਾਂ ਉਹਨੇ ਕਿਹਾ ਮੇਰਾ ਘਰ ਸਾਹਮਣੇ ਵਾਲੀ ਗਲ਼ੀ ਚ ਹੀ ਤੁਸੀਂ ਆਜੋ ਚਾਹ ਪੀ ਕੇ ਜਾਏਓ…ਮੈਂ ਉਹਨੂੰ ਕਿਹਾ ਨਹੀਂ ਤੁਹਾਡਾ ਧੰਨਵਾਦ ਤੁਸੀਂ ਮੇਰੀ ਇੰਨੀ ਮੱਦਦ ਕੀਤੀ…ਉਹਨੇ ਕਿਹਾ ਫਿਰ ਕੀ ਹੋ ਤੁਸੀਂ ਔਖੇ ਹੋ ਕੇ ਆ ਰਹੇ ਸੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)