ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ।
ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਉਹਦੇ ਪਿਆਰ ਅੱਗੇ ਬਾਕੀ ਸਭ ਦਾ ਪਿਆਰ ਫਿੱਕਾ-ਫਿੱਕਾ ਜਿਹਾ ਲੱਗਦਾ ਸੀ।
ਉਹ ਮੈਨੂੰ ਜਿੱਥੇ ਵੀ ਮਿਲਣ ਬੁਲਾਉਦਾਂ, ਮੈਂ ਬਿਨ੍ਹਾਂ ਕੋਈ ਸਵਾਲ ਕੀਤੇ ਪਹੁੰਚ ਜਾਂਦੀ ਸੀ। ਪਰ ਫਿਰ ਵੀ ਮੈਨੂੰ ਉਹਦਾ ਪਿਆਰ ਜਿਸਮਾਨੀ ਨਾ ਹੋ ਕੇ ਰੂਹਾਨੀ ਲੱਗਦਾ।ਘਰ ਲੈਂਡਲਾਇਨ ਫੋਨ ਤੇ ਗੱਲ ਕਰਨੀ ਔਖੀ ਲੱਗਦੀ ਸੀ, ਤਾਂ ਉਹਨੇ ਮੋਬਾਇਲ ਲੈ ਦਿੱਤਾ। ਸਭ ਤੋਂ ਚੋਰੀ ਛੁਪਾ ਕੇ ਰੱਖਦੀ। ਪਰ ਕਹਿੰਦੇ ਹਨ ਕਿ ਆਸ਼ਿਕ ਅੰਨ੍ਹੇ ਹੁੰਦੇ ਹਨ, ਪਰ ਆਸਪਾਸ ਵਾਲੇ ਨਹੀ। ਵੈਸੇ ਵੀ ਮਾਂਵਾਂ ਦੀਆਂ ਅੱਖਾਂ ਤੋ ਬਹੁਤੀ ਦੇਰ ਕੁੱਝ ਲੁਕ ਨਹੀ ਸਕਦਾ। ਮਾਂ ਨੂੰ ਥੌੜਾ ਸ਼ੱਕ ਹੋਇਆ ਕਿ ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਕੀ ਕਰਦੀ ਰਹਿੰਦੀ ਹਾਂ।
ਉਹਨੇ ਡੈਡੀ ਨੂੰ ਬਿਨ੍ਹਾਂ ਦੱਸੇ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿਆਰ ਤਾਂ ਚੰਗਿਆਂ-ਚੰਗਿਆਂ ਦੀ ਮੱਤ ਤੇ ਪਰਦਾ ਪਾ ਦਿੰਦਾ, ਮੈਂ ਤਾਂ ਹੈ ਹੀ ਨਿਆਣੀ ਮੱਤ ਸੀ। ਉਹ ਹੁਣ ਮੇਰੇ ਅਉਣ-ਜਾਣ ਦੇ ਟਾਇਮ ਦਾ ਖਿਆਲ ਰੱਖਦੀ। ਪਰ ਆਜਾਦ ਪਰਦਿੰਆਂ ਨੂੰ ਬੰਧਨ ਕਿੱਥੇ ਚੰਗੇ ਲੱਗਦੇ ਹਨ।ਇਸ ਟੋਕਾ-ਟਾਕੀ ਤੋਂ ਅਸੀ ਦੋਨੋ ਤੰਗ ਆ ਗਏ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰਾ ਸੱਚਾ ਪਿਆਰ ਇਹਨਾਂ ਨੂੰ ਕਦੇ ਸਮਝ ਨਹੀ ਆ ਸਕਣਾ।
ਉਹ ਮੇਰੇ ਤੋ ਵੱਡਾ ਸੀ, ਉਹਦੀ ਗ੍ਰੈਜੁਏਸ਼ਨ ਤਾਂ ਪੂਰੀ ਹੋ ਹੀ ਗਈ ਸੀ, ਮੇਰਾ ਹੀ ਇੱਕ ਸਾਲ ਬਾਕੀ ਸੀ। ਪਰ ਉਹਦੇ ਲਈ ਤਾਂ ਮੈਂ ਸਭ ਕੁਰਬਾਨ ਕਰਨ ਨੂੰ ਤਿਆਰ ਸੀ ਅਸੀ ਦੋਵਾਂ ਨੇ ਘਰੋ ਭੱਜਣ ਦੀ ਸਕੀਮ ਬਣਾ ਲਈ। ਇੰਨੀ ਖੁਸ਼ੀ ਮੈਨੂੰ ਕਦੇ ਨਹੀ ਹੋਈ ਸੀ, ਜਿੰਨੀ ਕਿ ਸਿਰਫ ਉਹਦੇ ਨਾਲ ਰਹਿਣ ਦੀ ਕਲਪਨਾ ਕਰਕੇ ਹੀ ਹੋ ਰਹੀ ਸੀ।
ਰਾਤ ਨੂੰ ਹੀ ਮੈਂ ਸਭ ਤਿਆਰੀ ਕਰ ਲਈ ਸੀ।
ਪਹਿਲੀ ਬੱਸ ਸਾਡੇ ਸ਼ਹਿਰ ਤੋਂ ਚਾਰ ਵਜੇ ਚੱਲਦੀ ਸੀ ਤੇ ਫਿਰ ਸਾਢੇ-ਚਾਰ। ਮੈਂ ਚਾਰ ਵਜੇ ਚੁੱਪ-ਚਾਪ ਘਰੋ ਨਿਕਲ ਪਈ, ਕੁੱਝ ਕੱਪੜੇ ਤੇ ਪੈਸੇ ਮੈਂ ਰੱਖ ਲਏ ਸੀ ਕਾਲਜ ਬੈੱਗ ਵਿੱਚ। ਘਰ ਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਹੀ ਸੀ, ਕਿਉਕਿ ਮੰਮੀ-ਡੈਡੀ ਦੋਨੋ ਨੌਕਰੀ ਕਰਦੇ ਸਨ ਅਤੇ ਕਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sarabjeet Kaur
Sachi boht vadia story aa .. sade gahr deya to zyada sada koi saga nhi hunda!!
jagjit singh
very nice