ਹਰ ਵਾਰ ਦੀ ਤਰਾਂ ਇਸ ਸਾਲ ਵੀ ਰਾਮਰੱਤੀ ਸਾਡੇ ਕੰਮਵਾਲੀ ਰੱਖੜੀ ਲਿਆਈ। ਪਰ ਆਉਂਦੀ ਹੀ ਉਹ ਕੰਮ ਤੇ ਲੱਗ ਗਈ। ਭੈਣ ਧੀ ਪੋਤੀ ਅਤੇ ਦੋਸਤ ਦੀ ਬੇਟੀ ਕੋਲੋ ਰੱਖੜੀ ਬੰਨਵਾਕੇ ਜਦੋਂ ਮੈ ਫਾਰਗ ਹੋਇਆ ਤਾਂ ਉਹ ਵੀ ਆਪਣਾ ਕੰਮ ਮੁਕਾ ਚੁੱਕੀ ਸੀ। ਹੱਥ ਧੋਕੇ ਓਹ ਰੱਖੜੀ ਵਾਲਾ ਲਿਫ਼ਾਫ਼ਾ ਲੈਕੇ ਮੇਰੇ ਨੇੜੇ ਆਈ।
“ਵੀਰ ਜੀ ਰੱਖੜੀ?” ਬੋਲਕੇ ਉਸਨੇ ਲਿਫਾਫੇ ਚੋ ਰੱਖੜੀ ਕੱਢ ਲਈ ਅਤੇ ਖਾਕੀ ਰੰਗ ਦੇ ਲਿਫਾਫੇ ਨੂੰ ਨਾਲ ਹੀ ਮੇਰੇ ਮੂਹਰੇ ਕਰ ਦਿੱਤਾ। ਮੈਂ ਗੁੱਟ ਉਸਦੇ ਮੂਹਰੇ ਕਰ ਦਿੱਤਾ। ਆਪੇ ਹੀ ਲਿਫਾਫੇ ਵਿਚੋਂ ਕੱਢਕੇ ਬਰਫੀ ਦਾ ਟੁਕੜਾ ਮੂੰਹ ਵਿਚ ਪਾ ਲਿਆ ਅਤੇ ਉਸਨੇ ਮੇਰੇ ਰੱਖੜੀ ਬੰਨ ਦਿੱਤੀ। ਮੈਂ ਨੋਟ ਕੀਤਾ ਕਿ ਬਾਕੀ ਦੀਆਂ ਰੱਖੜੀਆਂ ਨਾਲੋਂ ਉਸਦੀ ਬੰਨੀ ਰੱਖੜੀ ਸੋਹਣੀ ਤੇ ਮਹਿੰਗੀ ਸੀ।
“ਰਾਮਰੱਤੀ ਆਹ ਬਰਫੀ ਵਾਲਾ ਲਿਫ਼ਾਫ਼ਾ ਤੂੰ ਘਰ ਲੈ ਜ਼ਾ। ਬੱਚੇ ਖਾ ਲੈਣਗੇ।”
“ਚੰਗਾ ਵੀਰ ਜੀ।” ਕਹਿਕੇ ਉਸਨੇ ਲਿਫ਼ਾਫ਼ਾ ਚੁੱਕ ਲਿਆ। ਮੈਂ ਉਸਨੂੰ ਨਕਦ ਨਰਾਇਣ ਵਾਲਾ ਲਿਫ਼ਾਫ਼ਾ ਵੀ ਨਾਲ ਹੀ ਪਕੜਾ ਦਿੱਤਾ।
“ਰਾਮਰੱਤੀ ਇਹ ਬਰਫੀ ਕਿੱਥੋਂ ਲਿਆਂਦੀ ਸੀ।” ਅਗਲੇ ਦਿਨ ਕੰਮ ਤੇ ਆਈ ਨੂੰ ਮੈਂ ਜਾਣਕਾਰੀ ਲਈ ਪੁੱਛਿਆ। ਕਿਉਂਕਿ ਉਸਦੀ ਲਿਆਂਦੀ ਬਰਫੀ ਦਾ ਸਵਾਦ ਅਜੇ ਵੀ ਮੇਰੇ ਮੂੰਹ ਵਿਚ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ