ਜਿਉਂ ਜਿਉਂ ਰੱਖੜੀ ਦਾ ਦਿਨ ਨੇੜੇ ਆਉਂਦਾ ਤਾਂ ਸੁਮਨ ਦੀ ਚਿੰਤਾ ਹੋਰ ਵੱਧਦੀ ਜਾਂਦੀ । ਮਨ ਵਿੱਚ ਨਜ਼ਦੀਕ ਆ ਰਹੇ ਇਸ ਪਵਿੱਤਰ ਬੰਧਨ ਨਾਲ ਨਜਿੱਠਣ ਲਈ ਮਨ ਹੀ ਮਨ ਪੈਸਿਆਂ ਦਾ ਜੋੜ ਘਟਾਉ ਕਰਦੀ ਖਿਆਲਾਂ ਵਿੱਚ ਡੁੱਬੀ ਰਹਿੰਦੀ ।
“ਰੀਝਾਂ , ਚਾਅ ਵੀ ਮਨ ਦੀਆਂ ਖੁਸ਼ੀਆਂ ਦੀਆਂ ਸੌਗਾਤਾਂ ਹੁੰਦੇ ਹਨ, ਜੇ ਚਿੰਤਾਂਵਾਂ ਫਿਕਰਾਂ ਨੇ ਮਨ ਘੇਰਿਆਾ ਹੋਵੇ ਤਾਂ ਇਹ ਤਿੱਥ-ਤਿਉਹਾਰ ਵੀ ਬੋਝ ਲੱਗਦੇ ਹਨ “
“ਪੱਲੇ ਪਏ ਧੇਲਿਆਂ ਨਾਲ ਮੇਲੇ ਮਾਣੇ ਜਾਂਦੇ ਹਨ ..।”
ਹਰ ਮਨ ਆਜਾਦ ਹੋ ਕੇ ਇੱਛਾਵਾਂ ਨੂੰ ਪੂਰਾ ਕਰਨ ਲਈ ਅਸਮਾਨ ਵਿੱਚ ਉਡਾਰੀਆਂ ਭਰਨਾ ਲੋਚਦਾ ਹੈ ,
ਪਰ ਜੇ ਪੱਲ੍ਹੇ ਬੇਵੱਸੀਆਂ ਹੋਵਣ , ਸ਼ਿਕਾਰੀਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਕੱਸ ਕੇ ਬੰਨੀਆਂ ਹੋਣ , ਜ਼ੋਰ-ਜਬਰੀ ਰਾਹੀਂ ਖੰਭ ਕੱਟ ਦਿੱਤੇ ਹੋਣ ਤਾਂ ਅਸਮਾਨ ਵੀ ਧੁੰਦਲਾ , ਤੰਗ ਅਤੇ ਡਰਾਉਣਾ ਜਾਪਦਾ ਹੈ ।
ਸੁਮਨ ਵਾਹਵਾ ਚੰਗੇ ਘਰ ਦੀ ਨੂੰਹ ਸੀ , ਪੇਕਿਆਂ ਵੱਲੋਂ ਵੀ ਸੌਖੀ ਸੀ । ਹਰ ਵਰ੍ਹੇ ਜਦੋਂ ਭਰਾ ਦੇ ਰੱਖੜੀ ਬੰਨਣ ਜਾਣ ਦੀ ਸਹੁਰੇ ਪਰਿਵਾਰ ਵਿੱਚ ਗੱਲ ਕਰਦੀ ਤਾਂ ਸਾਰੇ ਪਰਿਵਾਰ ਦੇ ਪਿੱਸੂ ਪੈ ਜਾਂਦੇ ।
ਕੋਈ ਕਹਿੰਦਾ , “ਮਸਾਂ ਤਾਂ ਘਰ ਭੈਣਾਂ ਨੇ ਵੀਰਾਂ ਦੇ ਰੱਖੜੀ ਬੰਨਣ ਆਉਣਾ ਹੈ , ਤੇ ਉਹਨਾਂ ਦੀ ਸੇਵਾ ਕੌਣ ਕਰੂ “
,
ਕੋਈ ਕਹਿੰਦਾ , “ ਪਿਆਰ ਤੰਦਾਂ ਚ ਨਹੀਂ ਹੁੰਦਾ , ਇਹ ਤਾਂ ਫੋਕੇ ਕਰਮ-ਕਾਂਡ ਹਨ ”
ਕੋਈ ਕਹਿੰਦਾ , “ਲੈ ਦੱਸ ! ਮਸਾਂ ਘਰ ਜਵਾਈਆਂ ਭਾਈਆਂ ਨੇ ਆਉਣਾ , ਕੀ ਕਹਿਣਗੇ …? “
“ਭਾਬੀ ਡਰਦੀ , ਘਰੋਂ ਭੱਜਗੀ ਕੁਝ ਦੇਣਾ ਨਾ ਪਵੇ .. “?
ਸਾਰੇ ਸਵਾਲ ਸੁਮਨ ਦੀ ਫਿਤਰਤ ਤੋਂ ਉਲਟ ਖੁਦਗਰਜੀਆਂ , ਚਤੁਰਾਈਆਂ ਵਿੱਚੋਂ ਉਪਜੇ ਹੁੰਦੇ ਸਨ ।
ਸੁਮਨ ਪੜੀ ਲਿਖੀ , ਸੋਹਣੀ , ਮਿਹਨਤੀ , ਸੁਚੱਜੀ ਸਾਦਗੀ ਵਿੱਚ ਰਹਿਣ ਵਾਲੀ ਕੁੜੀ ਸੀ , ਸਾਰੇ ਪਰਿਵਾਰ ਦੀ ਦਿਨ ਰਾਤ ਚਾਕਰੀ ਕਰਦੀ .. ਸਭ ਵਿਹਲੇ ਉਸ ਤੇ ਹੁਕਮ ਚਲਾਉਂਦੇ ਸਨ , ਪਰ ਉਹ ਲੋਕ-ਲੱਜ ਪਾਲਦੀ ਕੰਮ ਕਾਰ ਕਰਦੀ ਰਹਿੰਦੀ .. ਉਸ ਦੀ ਕੁਝ ਪਲਾਂ ਦੀ ਗ਼ੈਰਹਾਜ਼ਰੀ ਵਿੱਚ ਹੀ ਘਰੇ ਭੜਥੂ ਪੈ ਜਾਂਦਾ .. ਕਿਸੇ ਨੂੰ ਕੋਈ ਚੀਜ ਨਾ ਥਿਆਉਂਦੀ ਤੇ ਕਿਸੇ ਵਿੱਚ ਪਾਣੀ ਪਾ ਕੇ ਪੀਣ ਦੀ ਹਿੰਮਤ ਨਾ ਹੁੰਦੀ .. !
“ਜਿਹਨਾਂ ਵਿਹਲੇ ਬੈਠ ਗੱਲਾਂ ਨਾਲ ਨਾਮ ਕਮਾਇਆ ਹੋਵੇ , ਏਸੀ ਕਮਰਿਆਂ ਵਿੱਚ ਬੈਠ ਚਮੜੀ ਨੂੰ ਦਿਨ ਰਾਤ ਕਰੀਮਾਂ ਨਾਲ ਨਿਖਾਰਿਆ ਹੋਵੇ , ਉਹਨਾਂ ਨੂੰ ਕਿਸੇ ਦੀ ਹੱਡਭੰਨਵੀਂ ਮਿਹਨਤ ਹੇਠ ਪਸੀਨੇ ਨਾਲ ਭਿੱਜੇ ਬਦਰੰਗ ਹੋਏ ਤਨ ਦੀ ਕੋਈ ਕਦਰ ਨਹੀਂ ਹੁੰਦੀ ..ਕੀ ਪਤਾ ਹੁੰਦਾ ਮਿਹਨਤ ਦਾ ਮੁੱਲ ਕੀ ਹੁੰਦਾ .. ।”
ਜਦੋਂ ਸੁਮਨ ਦੇ ਪਤੀ ਦੇਵ ਨੂੰ ਭੈਣਾਂ ( ਨਨਾਣਾਂ )ਰੱਖੜੀ ਬੰਨ ਹੱਟਦੀਆਂ ਤਾਂ ਖਾਣੇ ਖਵਾ ਕੇ ਸਾਰੇ ਘਰ ਦਾ ਕੰਮ ਸਮੇਟ ਸੁਮਨ ਨੁਕਤਾਚੀਨੀ ਸੁਣਦੀ ਮਸਾਂ ਇੱਕ ਵੱਜਦੇ ਨੂੰ ਘਰੋਂ ਭਰਾ ਨੂੰ ਰੱਖੜੀ ਬੰਨਣ ਤੁਰਦੀ ਤੇ ਘਰੋਂ ਹੁਕਮ ਹੁੰਦਾ ਕੇ ,”ਆਉਣ ਜਾਣ ਕਰਿਓ .. ਭਾਈ ..!
“ਘਰੇ ਪ੍ਰਾਹੁਣੇ ਉਡੀਕਦੇ ਹਨ …! ”
ਸਾਰੇ ਰਾਹ ਸੁਮਨ ਦਾ ਪਤੀ ਦੇਵ , “ਕਾਹਦੀ ਰੱਂਖੜੀ , ਹਜ਼ਾਰ ਦਾ ਦਾ ਤਾਂ ਤੇਲ ਲੱਗ ਜਾਂਦਾ , ਹਜ਼ਾਰ ਦੀ ਮਠਿਆਈ , ਦੋ ਸੌ ਦੀਆਂ ਰੱਖੜੀਆਂ ਸੁਮਨ ਨੂੰ ਸੁਣਾਉਂਦਾ ਜਾਂਦਾ.. ਸਾਰੇ ਰਾਹ ਨਿਰਾਸ਼ਤਾ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ