ਰੱਖੜੀ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਹੀ ਜਸਵੀਰ ਨੇ ਕੰਮ ਵਾਲੀ ਤੋਂ ਸਾਰੇ ਘਰ ਦੀ ਸਾਫ ਸਫਾਈ ਕਰਵਾਈ ਅਤੇ ਆਪਣੀ ਭੈਣ ਗੁਰਮੀਤ ਦੇ ਪਸੰਦ ਦੀਆਂ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਘਰ ਲੈ ਆਇਆ। ਉਸ ਦੇ ਮਾਤਾ-ਪਿਤਾ ਹੈਰਾਨ ਸਨ ਕਿ ਇਹ ਸਭ ਕਿਸ ਵਾਸਤੇ ਕਰ ਰਿਹਾ ਹੈ। ਉਹਨਾਂ ਨੇ ਪੁੱਛਿਆ ਵੀ ਪਰ ਜਸਵੀਰ ਨੇ ਕਿਹਾ ਕਿ ਰੱਖੜੀ ਵਾਲੇ ਦਿਨ ਹੀ ਦੱਸਾਂਗਾ।
ਰੱਖੜੀ ਵਾਲੇ ਦਿਨ ਜਸਵੀਰ ਟਾਈਮ ਨਾਲ ਹੀ ਤਿਆਰ ਹੋ ਕੇ ਬੈਠ ਗਿਆ ਉਸ ਦੀ ਮਾਂ ਚਾਹ ਲੈ ਕੇ ਆਈ ਪਰ ਉਸ ਨੇ ਕਿਹਾ ਕਿ ਠਹਿਰ ਕੇ ਪੀਵਾਂਗੇ।ਇੰਨੇ ਨੂੰ ਡੋਰ ਬੈਲ ਵੱਜੀ ਤਾਂ ਜਸਵੀਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਅੱਗੇ ਰਣਜੀਤ ਅਤੇ ਉਸ ਦੇ ਮਾਤਾ-ਪਿਤਾ ਖੜ੍ਹੇ ਸਨ। ਜਸਵੀਰ ਨੇ ਰਣਜੀਤ ਦੇ ਮਾਤਾ-ਪਿਤਾ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਅੰਦਰ ਲਿਆ ਕੇ ਆਪਣੇ ਮਾਤਾ-ਪਿਤਾ ਨਾਲ ਮਿਲਾਇਆ।
ਜਸਵੀਰ ਦੇ ਮਾਤਾ-ਪਿਤਾ ਵੀ ਰਣਜੀਤ ਨੂੰ ਵੇਖ ਹੈਰਾਨੀ ਵਿੱਚ ਸਨ ਕਿ ਇਹ ਗੁਰਮੀਤ ਦੀ ਸ਼ਕਲ ਨਾਲ ਰਲਦੀ ਮਿਲਦੀ ਕੁੜੀ ਕੌਣ ਹੈ। ਫਿਰ ਰਣਜੀਤ ਨੇ ਆਪਣੇ ਨਾਲ ਲਿਆਂਦੀ ਰੱਖੜੀ ਆਪਣੇ ਧਰਮ ਭਰਾ ਦੇ ਗੁੱਟ ਤੇ ਬੰਨ੍ਹੀ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ। ਜਸਵੀਰ ਬਹੁਤ ਖੁਸ਼ ਲੱਗ ਰਿਹਾ ਸੀ ਉਸ ਨੂੰ ਇਸ ਤਰ੍ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ