ਬੜੀ ਉਡੀਕ ਹੁੰਦੀ ਸੀ ਉਹਨਾਂ ਸਮਿਆਂ ਚ ਰੱਖੜੀ ਵਾਲੇ ਦਿਨ ਦੀ.. ਮਿਲਦੇ ਤਾਂ ਪੰਜ ਰੁਪਏ ਹੀ ਹੁੰਦੇ ਸਨ ਪਰ ,ਪੈਸਿਆਂ ਦਾ ਉਦੋਂ ਮੋਹ ਨਹੀਂ ਹੁੰਦਾ ਸੀ… ਰਿਸ਼ਤੇ ਪੈਸੇ ਨਾਲ ਨਹੀਂ ਮੋਹ ਨਾਲ ਚੱਲਦੇ ਸਨ, ਬੜਾ ਚਾਅ ਹੁੰਦਾ ਸੀ ਭੂਆ ਦੇ ਆਉਣ ਦਾ ,ਸਾਡੀ ਭੂਆ ਤਾਂ ਆਉਂਦੀ ਵੀ ਸ਼ਹਿਰ ਤੋਂ ਹੁੰਦੀ ਸੀ ਤੇ ਹਰ ਵਾਰ ਵੰਨ ਸਵੰਨੀ ਮਠਿਆਈ ਲੈ ਕੇ ਆਉਂਦੀ ..ਸਾਨੂੰ ਭੂਆ ਜੀ ਦੀ ਬੜੀ ਉਡੀਕ ਹੁੰਦੀ ਸੀ ਕਿਉਂਕਿ ਉਹ ਦੋ ਦਿਨ ਰਹਿ ਕੇ ਜਾਂਦੇ ਸਨ.. ਤੇ ਅਸੀਂ ਉਹਨਾਂ ਕੋਲ ਬੈਠ ਉਹਨਾਂ ਦੀਆਂ ਗੱਲਾ ਸੁਣਦੇ ਸਾ..ਰੋਟੀ ਨਾਲ ਵੀ ਮਿੱਠੀ ਚੀਜ਼ ਜ਼ਰੂਰ ਬਣਦੀ ਤੇ ਭੂਆ ਦਾ ਪਿਆਰ ਤੇ ਮੋਹ ਬਾਕੀ ਰਿਸ਼ਤਿਆਂ ਨਾਲ਼ੋਂ ਇਲਾਇਦਾ ਹੀ ਹੁੰਦਾ ਸੀ.....
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ