ਰੰਨਾਂ ਵਿਚ ਧੰਨਾ ਬਣੇ ਰਹਿਣ ਦੀ ਉਸਦੀ ਅਜੀਬ ਜਿਹੀ ਇਹ ਆਦਤ ਕੋਈ ਨਵੀਂ ਆਦਤ ਨਹੀਂ ਸੀ..ਮੈਨੂੰ ਵਿਆਹ ਮਗਰੋਂ ਪਹਿਲੇ ਮਹੀਨੇ ਹੀ ਇਸ ਗੱਲ ਦਾ ਇਹਸਾਸ ਹੋ ਗਿਆ ਸੀ..!
ਕਈ ਵਾਰ ਆਪਣੇ ਤੋਂ ਅੱਧੀ ਉਮਰ ਦੀਆਂ ਨਾਲ ਪੜਾਉਂਦੀਆਂ ਟੀਚਰਾਂ..ਸਕੂਲੋਂ ਉਲਾਹਮੇਂ ਵੀ ਆਉਂਦੇ..ਫੇਰ ਉਸਨੂੰ ਸਮਝਾਉਂਦੀ..ਵਾਸਤੇ ਪਾਉਂਦੀ..ਤੇ ਕਈ ਵਾਰ ਬੋਲ ਬੁਲਾਰੇ ਮਗਰੋਂ ਕਿੰਨੀ ਦੇਰ ਆਪਸੀ ਬੋਲ ਚਾਲ ਵੀ ਬੰਦ ਰਹਿੰਦਾ..!
ਕਈ ਵਾਰ ਜੈਸੇ ਨੂੰ ਤੈਸੇ ਵਾਲਾ ਹਥਿਆਰ ਵੀ ਵਰਤਣ ਬਾਰੇ ਸੋਚਿਆ ਪਰ ਪੇਕੇ ਘਰ ਮਿਲੀਆਂ ਨਸੀਹਤਾਂ ਪੈਰਾਂ ਵਿਚ ਬੇੜੀਆਂ ਬਣ ਰੁਕਾਵਟ ਬਣ ਜਾਂਦੀਆਂ!
ਫੇਰ ਕੁਝ ਸਾਲਾਂ ਮਗਰੋਂ ਖੁਦ ਦੀ ਜਵਾਨ ਹੋ ਰਹੀ ਔਲਾਦ ਦਾ ਹਵਾਲਾ ਵੀ ਦੇ ਦੀਆ ਕਰਦੀ..
ਪਰ ਸ਼ਰਾਬ ਦੇ ਕੁਝ ਕੂ ਘੁੱਟ ਪੀਣ ਮਗਰੋਂ ਇਹ ਸਭ ਕੁਝ ਭੁੱਲ ਜਾਇਆ ਕਰਦਾ ਤੇ ਕਿੰਨ ਕੁਝ ਆਖਿਆ ਸੁਣਿਆ ਬੱਸ ਥਿੰਦੇ ਘੜੇ ਤੇ ਪਿਆ ਪਾਣੀ ਹੀ ਸਾਬਤ ਹੁੰਦਾ..!
ਹੁਣ ਜਵਾਨ ਹੋ ਰਹੇ ਪੁੱਤ ਨੂੰ ਕੁਝ ਕੁਝ ਸਮਝ ਆਉਣ ਲੱਗੀ..
ਮੁੱਹਲੇ..ਰਿਸ਼ਤੇਦਾਰੀ..ਆਂਢ ਗਵਾਂਢ ਅਤੇ ਬਾਪ ਦੇ ਦਫਤਰ ਵਿਚੋਂ ਅਕਸਰ ਹੀ ਉਠਦੀਆਂ ਰਹਿੰਦੀਆਂ ਸ਼ਰਮਨਾਕ ਕੰਸੋਵਾਂ ਉਸਨੂੰ ਸਾਫ ਸਾਫ ਸਮਝ ਆਉਣ ਲੱਗੀਆਂ..!
ਉਹ ਕਈ ਵਾਰ ਪਿਓ ਨਾਲ ਲੜ ਪੈਂਦਾ..ਮੇਰੇ ਨਾਲ ਵੀ ਗੁੱਸੇ ਹੋ ਜਾਇਆ ਕਰਦਾ..ਪਰ ਮੇਰੀ ਹਮੇਸ਼ਾਂ ਹੀ ਇਹ ਕੋਸ਼ਿਸ਼ ਹੁੰਦੀ ਕੇ ਗੱਲ ਠੱਪੀ ਜਾਵੇ ਤੇ ਪਿਓ ਪੁੱਤ ਦੀ ਹੁੰਦੀ ਬਹਿਸ ਕੋਈ ਹੋਰ ਹੀ ਰੂਪ ਨਾ ਅਖਤਿਆਰ ਕਰ ਜਾਵੇ..!
ਉਸ ਦਿਨ ਵੀ ਕਿਸੇ ਗੱਲੋਂ ਦੋਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
Right G