ਰਾਸ਼ਨ
“ਅੱਜ ਆਟਾ ਖਤਮ ਹੋ ਗਿਆ ਏ, ਸ਼ਾਮੀਂ ਆਉਂਦਾ ਹੋਇਆ ਪੰਜ ਕੂ ਕਿਲੋ ਫੜ੍ਹੀ ਲਿਆਵੀਂ ਤੇ ਹਾ ਸੱਚ ਖੰਡ ਵੀ…।” ਵੀਰੋ ਆਪਣੇ ਘਰ ਵਾਲੇ ਸ਼ੰਭੂ ਨੂੰ ਰੋਟੀ ਵਾਲਾ ਡੱਬਾ ਫੜਾਉਂਦਿਆਂ ਬੋਲੀ।
ਆਟਾ! ਕੀ ਗੱਲ ਕੱਲ ਕਣਕ ਨ੍ਹੀਂ ਲਿਆਂਦੀ ਡੀਪੂ ਤੋਂ? ਤੈਨੂੰ ਕਿਹਾ ਤਾਂ ਸੀ ਧਰਮੂ ਦੇ ਡੀਪੂ ‘ਤੇ ਕਣਕ ਆਈ ਹੋਈ ਐ। ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ।” ਸ਼ੰਭੂ ਨੇ ਗੁੱਸੇ ਨਾਲ ਕਿਹਾ।
“ਗਈ ਸੀ ਮੈ! ਅਗੋਂ ਚੰਦਰਾ ਕਹਿੰਦਾ, ਅਗਲੇ ਹਫਤੇ ਆਊਗੀ, ਮੂੰਹ ਚੱਕ ਕੇ ਤੁਰ ਪੈਂਦੇ ਐ ਨਿੱਤ ਈ..। ਜਦੋਂ ਬੋਲੂ ਪੁੱਠਾ ਬੋਲੂ।” ਵੀਰੋ ਨੇ ਨੱਕ ਜਿਹਾ ਚੜ੍ਹਾਇਆ।
“ਚੱਲ ਕੋਈ ਨਾ ਧਰਮੂ ਦਾ ਸੁਭਾਅ ਹੀ ਐਹੋ ਜਿਆ, ਪਰ ਆਪਾਂ ਨੂੰ ਨਿੱਤ ਹੀ ਲੋੜ ਪੈਂਦੀ ਐ ਓਹਦੀ। ਤੂੰ ਲਾਲੇ ਦੀ ਹੱਟੀ ਤੋਂ ਆਟਾ ਤੇ ਖੰਡ ਫੜ੍ਹ ਲਿਆਵੀਂ, ਮੈ ਸ਼ਾਮ ਨੂੰ ਆ ਕੇ ਪੈਸੇ ਦੇ ਦਿਆਂਗਾ।” ਸ਼ੰਭੂ ਨੇ ਠਰ੍ਹੰਮੇ ਨਾਲ ਕਿਹਾ।
” ਮੈਂ ਨ੍ਹੀਂ ਜਾਂਦੀ ਲਾਲੇ ਦੀ ਹੱਟੀ ‘ਤੇ … ਮਰ ਜਾਣੇ ਦੀ ਤੱਕਣੀ ਬੜੀ ਮਾੜੀ ਐ। ਉਹਨੇ ਉਧਾਰ ਨਹੀਂ ਦੇਣੀ ਪਿਛਲੇ ਬਾਰਾਂ ਸੌ ਵੀ ਮੰਗਦੈ ,ਕਈ ਵਾਰ ਮੇਰਾ ਰਾਹ ਰੋਕਿਆ ਉਹਨੇ, ਐਨਾ ਕੌੜਾ ਬੋਲਦੈ….! ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ