ਸਿਆਲ ਦਾ ਸਿਖਰ..ਸਭ ਤੋਂ ਛੋਟੇ ਦਿਨਾਂ ਵਿਚੋਂ ਇੱਕ..ਸੂਰਜ ਨਾਲ ਸਿਰਫ ਸੱਤ ਕੂ ਘੰਟਿਆਂ ਦੀ ਹੀ ਸਾਂਝ..ਨਵੇਂ ਵਾਇਰਸ ਦੀ ਹਾਹਾਕਾਰ ਵਿਚ ਜੀ ਜਿਹਾ ਕੀਤਾ ਅੱਜ ਕਿਧਰੇ ਬਾਹਰ ਜਾਇਆ ਜਾਵੇ..!
ਸਾਰੀ ਰਾਹ ਵਿਛਿਆ ਹੋਇਆ ਚਿੱਟਾ ਕਾਲੀਨ..ਚਿੱਟੇ ਤੋਂ ਹੋਰ ਵੀ ਬੜਾ ਕੁਝ ਚੇਤੇ ਆਇਆ..ਖੈਰ ਛੱਡੋ!
ਨੱਬੇ ਕੂ ਕਿਲੋਮੀਟਰ ਦੂਰ ਹੀ ਗਿਆ ਹੋਵਾਂਗਾ ਕੇ ਜੰਗਲ ਕੋਲੋਂ ਬਰਫ ਦੀ ਚਿੱਟੀ ਚਾਦਰ ਵਿਚੋਂ ਦੀ ਹਿਰਨਾਂ ਦਾ ਇੱਕ ਝੁੰਡ ਨਿੱਕਲਿਆ..ਹੱਟੇ-ਕੱਟੇ..ਸਾਰੇ ਚੜ੍ਹਦੀ ਕਲਾ ਵਿਚ..!
ਐਨ ਵਿਚਕਾਰ ਸਾਮਣੇ ਖਲੋ ਗਏ..ਲੱਗਾ ਪੁੱਛ ਰਹੇ ਹੋਣ..ਸ਼ਹਿਰ ਦੀ ਸੁਣਾ ਦੋਸਤਾ..ਪਦਾਰਥਵਾਦ ਦੀਆਂ ਦੌੜਾ ਕੁਝ ਘੱਟ ਹੋਈਆਂ ਕੇ ਅਜੇ ਵੀ ਉਂਝ ਦੀ ਉਂਝ ਹੀ..?
ਮੈਂ ਮੋਟੀ ਜੈਕਟ ਓਹਲੇ ਕਰ ਲਈ..ਕਿਧਰੇ ਚੈਂਲੇਂਜ ਹੀ ਨਾ ਕਰ ਦੇਣ..ਜੇ ਹਿੰਮਤ ਹੈ ਤਾਂ ਸਾਡੇ ਵਾਂਙ ਵਿੱਚਰ ਕੇ ਵਿਖਾ..ਬਿਨਾ ਮੋਟੇ ਕੱਪੜਿਆਂ ਤੋਂ!
ਦਿਲ ਵਿਚ ਆਇਆ ਪਾਣੀ ਕਿਥੋਂ ਪੀਂਦੇ ਹੋਣਗੇ..ਕੋਲ ਬੈਠਾ ਗੋਰਾ ਆਖਣ ਲੱਗਾ ਜਦੋਂ ਭੁੱਖ ਲੱਗੇ ਤਾਂ ਬਰਫ ਹੇਠ ਦੱਬਿਆ ਘਾਹ ਅਤੇ ਤ੍ਰੇਹ ਲੱਗੀ ਤੇ ਬਰਫ ਖਾ ਲੈਂਦੇ ਨੇ..ਅੰਦਰ ਜਾ ਕੇ ਪਾਣੀ ਹੀ ਤਾਂ ਬਣ ਜਾਂਦੀ..!
ਬਲਿਹਾਰੀ ਕੁਦਰਤ ਵੱਸਿਆ..ਸਭ ਪ੍ਰਬੰਧ ਕੀਤੇ ਹੋਏ ਨੇ ਪੈਦਾ ਕਰਨ ਵਾਲੇ ਨੇ..ਨਿੱਕੇ ਨਿੱਕੇ ਗਾਲੜ ਖਰਗੋਸ਼ ਕੁਤੇ ਬਿੱਲੀਆਂ ਚਿੜੀਆਂ ਕਾਂ..ਗਾਵਾਂ ਵੱਛੇ..ਖੁੱਲੇਆਮ ਫਿਰਦੇ ਅਤੇ ਅਸਮਾਨੀ ਉੱਡਦੇ..ਬਰਫ਼ਾਂ ਨਾਲ ਅਠਖੇਲੀਆਂ ਕਰਦੇ..ਠੰਡ ਦੀ ਪ੍ਰਵਾਹ ਕੀਤੇ ਬਗੈਰ!
ਏਨੇ ਨੂੰ ਪਾਲਤੂ ਖੱਚਰ ਨੂੰ ਧੁੱਪ ਵਿਚ ਸੈਰ ਕਰਵਾਉਂਦੀ ਇੱਕ ਗੋਰੀ ਦਿਸ ਪਈ..ਆਖਣ ਲੱਗੀ ਅੰਦਰ ਤਾਂ ਜਾਨਵਰਾਂ ਨੂੰ ਵੀ ਡਿਪਰੈਸ਼ਨ ਹੋ ਜਾਂਦਾ..!
ਪੰਝੀ ਪੰਝੀ ਸਾਲ ਤੋਂ ਜੇਲਾਂ ਵਿਚ ਡੱਕੇ ਆਪਣੇ ਕਈ ਵੀਰ ਚੇਤੇ ਆ ਗਏ..ਓਹਨਾ ਨੂੰ ਕੌਣ ਬਚਾਉਂਦਾ ਹੋਵੇਗਾ ਡਿਪ੍ਰੈਸ਼ਨ ਤੋਂ..ਸ਼ਾਇਦ ਉਸ ਅਕਾਲ ਪੁਰਖ ਦਾ ਨਾਮ ਹੀ!
ਅੱਗੇ ਪੰਡ ਵਿਚੋਂ ਸੁੱਕਾ ਘਾਹ ਖਾਂਦੇ ਕਾਲੇ ਘੋੜੇ..ਕਈਆਂ ਦੇ ਲੱਕ ਤੇ ਤਾਂ ਕੱਪੜਾ ਪਰ ਕੁਝ ਨੰਗੇ ਧੜ..ਜਰੂਰ ਉਹ ਵੀ ਹੋਣਗੇ ਜਿਹੜੇ ਜਿਆਦਾ ਠੰਡ ਮਨਾਉਂਦੇ ਹੋਣੇ..!
ਮਾਂ ਚੇਤੇ ਆ ਗਈ..ਭਰ ਸਿਆਲ ਜਦੋਂ ਵੀ ਸ਼ਟਾਲਾ ਵੱਢਣ ਜਾਣਾ ਤਾਂ ਆਖਣਾ ਆਹ ਲੈ ਮੇਰਾ ਪੁੱਤ ਅਲਸੀ ਦੀ ਪਿੰਨੀ ਖਾ ਲੈ..!
ਪਤਾ ਨੀ ਕਿਓਂ ਤਿਲਾਂ ਦੇ ਲੱਡੂ ਨਹੀਂ ਸੀ ਖਾਣ ਦਿੰਦੀ..ਅਖ਼ੇ ਨਕਸੀਰ ਫੁੱਟ ਜਾਂਦੀ..ਫੇਰ ਜਦੋਂ ਏਧਰ ਓਧਰ ਹੁੰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ