ਰੀਝਾਂ ਵਾਲੀ ਫੁਲਕਾਰੀ
ਰੂਬੀ ਨੂੰ ਗੂੜੇ ਰੰਗ ਦੇ ਸੂਟ ਤੇ ਫੁਲਕਾਰੀਆਂ ਬੜੇ ਪਸੰਦ ਸੀ, ਫਿੱਕੇ ਰੰਗ ਦੇ ਸੂਟਾ ਦਾ ਤਾਂ ਉਹਨੇ ਨਾਂ ਹੀ ਬੁੱਢਿਆ ਵਾਲੇ ਸੂਟ ਰੱਖਿਆ ਹੋਇਆ ਸੀ, ਪਰ ਕਿਸਮਤ ਉਸਦੀਆ ਰੀਝਾਂ ਦੀ ਦੁਸ਼ਮਣ ਸੀ, ਵਿਆਹ ਨੂੰ ਦੋ ਦਿਨ ਹੋਏ ਤੇ ਸੱਸ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ, ਮਿੱਠੀ ਹੋ ਕੇ ਸਾਰੇ ਗਹਿਣੇ ਲੈ ਲਏ, ਅਖੇ ਆਪਾ ਖੇਤ ਚ ਬੈਠੇ ਆ,ਐਵੇ ਬਾਹਰ ਅਲਮਾਰੀਆਂ ਚ ਨੀ ਰੱਖੀਦੇ, ਲਿਆ ਮੈ ਡੂੰਘੇ ਸਾਂਬ ਦਿਆ,
ਰੂਬੀ ਦੇ ਦਿਲ ਚ ਚਤਰ ਚਲਾਕੀਆ ਹੈ ਨਹੀਂ ਸੀ, ਕਮਲੀ ਨੇ ਪੇਕਿਆ ਸੋਹਰਿਆ ਦੇ ਪਾਏ ਸਾਰੇ ਗਹਿਣੇ ਫੜਾ ਤੇ,
ਅਗਲੇ ਦਿਨ ਪ੍ਰਾਹੁਣਿਆ ਨੇ ਆਉਣਾ ਸੀ ਜੋ ਵਿਆਹ ਤੇ ਨਹੀਂ ਆ ਸਕੇ ਸੀ, ਰੂਬੀ ਦੀ ਸੱਸ ਨੇ ਰੂਬੀ ਨੂੰ ਰੋਟੀ ਸਬਜ਼ੀ ਬਣਾਉਣ ਲਈ ਕਿਹਾ, ਰੂਬੀ ਇਕਦਮ ਘਬਰਾ ਗਈ, ਪਰ ਨਨਾਣ ਨੂੰ ਆਵਦੀ ਮਾ ਦਾ ਸੁਭਾਅ ਪਤਾ ਸੀ, ਉਸਨੇ ਰੂਬੀ ਨਾਲ ਸਾਰਾ ਕੰਮ ਕਰਵਾ ਦਿੱਤਾ, ਪਰ ਰੂਬੀ ਦੀ ਸੱਸ ਜਦੋ ਵੀ ਕਿਸੇ ਨੂੰ ਦੂਰੋ ਆਪਣੇ ਘਰ ਨੂੰ ਆਉਦੇਂ ਦੇਖਦੀ ਤਾ ਰੂਬੀ ਨੂੰ ਕੋਈ ਨਾ ਕੋਈ ਇਹੋ ਜਿਹਾ ਕੰਮ ਦੱਸਦੀ ਰੂਬੀ ਨੂੰ ਕੰਮ ਤੋਂ ਵਿਹਲ ਹੀ ਨਾ ਮਿਲਦੀ, ਰੂਬੀ ਦਾ ਪਤੀ ਸਵੇਰੇ ਸ਼ਹਿਰ ਨੂੰ ਚਲਾ ਜਾਂਦਾ ਤੇ ਹਨੇਰੇ ਪਏ ਤੋਂ ਮੁੜਦਾ, ਉਸਨੂੰ ਕੋਈ ਪਤਾ ਨਹੀਂ ਮੇਰੇ ਮਗਰੋ ਘਰ ਕੀ ਕੁਝ ਹੁੰਦਾ, ਤੇ ਮਾ ਦੀ ਧੀ ਰੂਬੀ ਨੇ ਵੀ ਕਦੇ ਨਾ ਦੱਸਿਆ,ਰੂਬੀ ਹਰ ਰੋਜ ਸੋਚਦੀ ਅੱਜ ਕੰਮ ਛੇਤੀ ਨਿਬੇੜਨਾ, ਤੇ ਸੋਹਣਾ ਸੂਟ ਪਾ ਕੇ ਤਿਆਰ ਹੋਊਗੀ, ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
anjali Meshal
Nice ji mainu next episode da wait rhega
anjali Meshal
Nice ji
Deepraman kaur
hnji jrur jaldi hi kragi😊
Baljeet kaur
next part ta sand kardeo please