ਰਹਿਮ ਦਿਲ ਲਾਲਾ ਜੀ ਦੀ ਨਿੱਗਰ ਸੋਚ ਤੇ ਦਲੀਲ
ਇਹ ਗਲ ਕਰੀਬ 1986 ਦੇ ਮਈ ਮਹੀਨੇ ਦੀ ਹੈ | ਮੈਂ ਸਾਡੇ ਨੇੜੇ ਦੇ ਸ਼ਹਿਰ ਦਾਣਾ ਮੰਡੀ ਵਿੱਚ ਬਾਰਾਂ ਇੱਕ ਵਜੇ ਕਿਸੇ ਕੰਮ ਲਈ ਗਿਆ ਸੀ | ਮੈਂ ਦੇਖਿਆ ਸਾਹਮਣੇ ਇੱਕ ਸਰਕਾਰੀ ਦਫ਼ਤਰ ਅੱਗੇ ਕਰੀਬ ਸੌ ਕੁ ਬੰਦਿਆਂ ਦਾ ਜਮਘਟਾ ਜਿਹਾ ਸੀ | ਏਨੇ ਨੂੰ ਓਸ ਇਕੱਠ ਵਿੱਚੋਂ ਦੂਰੋਂ ਈ ਦੇਖ ਕੇ ਮੇਰੇ ਕੋਲ ਸਾਡੇ ਪਿੰਡ ਦਾ ਇੱਕ ਮੁੰਡਾ ਆ ਗਿਆ | ਉਹ ਮੈਂਨੂੰ ਕਹਿੰਦਾ “ਅੱਜ ਇੱਥੇ ਖੇਤੀ ਦੇ ਕੰਮਾਂ ਵਿੱਚ ਹੋਏ ਹਾਦਸ਼ੇ ਵਿੱਚ ਨਿਕਾਰਾ ਹੋਏ ਅੰਗ ਪੈਰ ਵਾਲਿਆਂ ਨੂੰ ਪੈਸੇ ਦਿੱਤੇ ਜਾਣੇ ਹਨ ਇਸ ਕਰਕੇ ਤੂੰ ਮੇਰੇ ਨਾਲ ਆਜਾ ਜੇ ਕੋਈ ਗਵਾਹੀ ਸਹਿਤੀ ਦੀ ਲੋੜ ਹੋਈ ਉਹ ਤੂੰ ਪਾ ਦੇਵੀਂ |” ਉਸ ਦੀਆਂ ਵੀ ਚਾਰ ਉੱਂਗਲ਼ੀਆਂ ਮਸ਼ੀਨ ਚ ਆ ਕੇ ਕੱਟੀਆਂ ਗਈਆਂ ਸੀ | ਸਰਕਾਰ ਨੇ ਇੱਕ ਉੱਂਗਲ਼ੀ ਵੱਢੀ ਦਾ ਪੰਦਰਾਂ ਸੌ ਤੇ ਹੱਥ ਬਾਂਹ ਕੱਟੇ ਜਾਣ ਤੇ ਦਸ ਹਜ਼ਾਰ ਦੇਣਾ ਸੀ | ਪੈਸਿਆਂ ਦੇ ਚੈੱਕ ਦੇਣ ਵਾਸਤੇ ਚੰਡੀਗੜ ਤੋਂ ਕਿਸੇ ਵੱਡੇ ਅਧਿਕਾਰੀ ਨੇ ਆਉਣਾ ਸੀ | ਜਿਸ ਦੀ ਲੋਕ ਧੁੱਪੇ ਖੜੇ੍ ਉਡੀਕ ਕਰ ਰਹੇ ਸਨ ਕਿਉਂਕਿ ਉੱਥੇ ਛਾਂ ਦਾ ਕੋਈ ਉਚਿੱਤ ਪ੍ਬੰਧ ਨਹੀਂ ਸੀ ਸਿਰਫ ਇੱਕ ਦੋ ਛੋਟੀਆਂ ਜਿਹੀਆਂ ਟਾਹਲੀਆਂ ਹੀ ਸਨ ਜਿੰਨਾਂ ਦੀ ਛਾਂ ਏਨੇ ਲੋਕਾਂ ਲਈ ਨਾ ਕਾਫੀ ਸੀ | ਪੀੜਤ ਬੰਦੇ ਗਵਾਹੀ ਸਹਿਤੀ ਲਈ ਇੱਕ ਅੱਧ ਬੰਦੇ ਨੂੰ ਹੋਰ ਵੀ ਨਾਲ ਲੈ ਕੇ ਆਏ ਸਨ | ਮੈਂ ਵੀ ਉਹਦੇ ਨਾਲ ਉੱਥੇ ਚਲਿਆ ਗਿਆ |
ਏਨੇ ਨੂੰ ਉੱਥੇ ਇੱਕ ਲਾਲਾ ਜੀ ਵੀ ਆ ਗਏ ਉਨਾਂ ਦੇ ਚਿੱਟੇ ਕੱਪੜੇ ਪਾਏ ਹੋਏ ਸਨ | ਉਸ ਨੇ ਆ ਕੇ ਲੋਕਾਂ ਨੂੰ ਪੁੱਛਿਆ ਕਿ “ਤੁਸੀਂ ਏਥੇ ਧੁੱਪ ਵਿੱਚ ਕਿਉਂ ਖੜੇ੍ ਹੋ ?” ਲੋਕਾਂ ਨੇ ਦੱਸਿਆ ਕਿ “ਇੱਥੇ ਖੇਤੀ ਦੇ ਕੰਮਾਂ ਵਿੱਚ ਹੋਏ ਹਾਦਸ਼ਿਆਂ ਦੇ ਪੀੜ੍ਤਾਂ ਨੂੰ ਸਰਕਾਰ ਨੇ ਕੁੱਝ ਸਹਾਇਤਾ ਦੇਣੀ ਹੈ |” ਉਸ ਨੇ ਪੁੱਛਿਆ ਕਿ “ਕਿੰਨੇ ਪੈਸੇ ਦੇਣੇ ਹਨ ?” ਤਾਂ ਇੱਕ ਬੰਦੇ ਨੇ ਦੱਸਿਆ ਕਿ “ਏਸ ਤਰਾਂ ਕਰਕੇ ਪੰਜ ਪੰਜ ਦਸ ਦਸ ਹਜ਼ਾਰ ਰੁਪੈ ਦੇਣੇ ਹਨ |” ਇਹ ਗੱਲ ਸੁਣ ਕੇ ਲਾਲਾ ਜੀ ਨੇ ਸਿਰ ਮਾਰਿਆ ਤੇ ਕਹਿੰਦੇ “ਏਨੇ ਕੁ ਪੈਸਿਆਂ ਪਿੱਛੇ ਤੁਸੀਂ ਇੱਥੇ ਧੁੱਪ ਚ ਖੜੇ੍ ਹੋ ! ਤੁਸੀਂ ਦੋ ਤਿੰਨ ਲੱਖ ਰੁਪੈ ਲੈ ਕੇ ਕੋਈ ਕੰਮ ਕਾਰ ਚਲਾਵੋ ਪੋਲਟਰੀ ਫਾਰਮ ਜਾਂ ਡਾਇਰੀ ਫਾਰਮ ਬਗ਼ੈਰਾ |” ਲੋਕਾਂ ਨੇ ਕਿਹਾ ਕਿ ਏਨੇ ਪੈਸੇ ਕਿੱਥੋਂ ਮਿਲਣਗੇ ਸਰਕਾਰ ਨੇ ਤਾਂ ਏਨੇ ਦੇਣੇ ਨੀ | ਲਾਲਾ ਜੀ ਕਹਿੰਦੇ “ਗੋਲ਼ੀ ਮਾਰੋ ਸਰਕਾਰ ਦੇ ! ਤੁਸੀਂ ਮੇਰੇ ਕੋਲੋਂ ਪੈਸੇ ਲੈ ਜਿਉ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ