ਰਹਿਮਤਾਂ ਦੀ ਬਾਰਿਸ਼
ਮੇਰੀ ਪਹਿਲੀ ਪੋਸਟਿੰਗ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਮੁੰਡਿਆ ਵਾਲੇ ਸਕੂਲ ਸੀ ਜੋ ਵਾਹਘੇ ਤੋਂ ਸਿਰਫ ਇੱਕ ਕਿੱਲੋਮੀਟਰ ਦੀ ਦੂਰੀ ਤੇ ਸੀ। ਉੱਥੇ ਮੈ ਕਰੀਬ ਚਾਰ ਸਾਲ ਦਾ ਸਮਾਂ ਬਿਤਾਇਆ। ਅਕਸਰ ਹੀ ਕਈ ਵਾਰੀ ਵਾਹਘੇ ਬਾਡਰ ਤੇ ਜਾਣ ਦਾ ਮੌਕਾ ਮਿਲਿਆ। ਜਦੋਂ ਜਾਣਾ ਤਾਂ ਦਿਲ ‘ਚ ਤਾਂਘ ਜਿਹੀ ਉੱਠਣੀ ਕਿ ਕਾਸ਼ ਅਗਲੇ ਪਾਰ ਜਾ ਸਕਦੀ ਤੇ ਵੇਖਦੀ ਕਿ ਸੱਚੀਂ ਪਾਰਲੇ ਲੋਕ ਵੀ ਸਾਡੇ ਵਰਗੇ ਹਨ। ਇਹ ਤਾਂਘ ਮੇਰੇ ਸੁਪਨੇ ‘ਚ ਬਦਲ ਗਈ। ਸੁਪਨੇ ਚ ਕਈ ਵਾਰ ਮੈਂ ਆਪਣੀ ਹੱਦ ਪਾਰ ਕਰ ਜਾਣੀ ਤੇ ਬਹੁਤ ਅੱਗੇ ਨਿਕਲ ਜਾਣਾ।
ਸਮਾਂ ਬੀਤਦਾ ਗਿਆ ਤੇ ਫਿਰ ਸੋਸਲ ਮੀਡੀਏ ਨਾਲ ਸਾਂਝ ਪਾਈ। 2012 ਵਿੱਚ ਮੈਂ ਫੇਸਬੁੱਕ ਅਕਾਉਂਟ ਬਣਾਇਆ। ਅਕਾਉਂਟ ਕੀ ਬਣਾਇਆ ਮਾਨੋ ਮੈਂ ਕਲਮ ਨਾਲ ਦੋਸਤੀ ਕਰ ਲਈ। ਸਾਇਰ ਲੋਕ ਜੁੜਦੇ ਗਏ, ਮੈਂ ਕੁੱਝ ਨਾ ਕੁੱਝ ਕੱਚਾ ਪਿੱਲਾ ਲਿਖਦੀ ਗਈ ਪਾਠਕਾਂ ਦੀ ਵਾਹ ਵਾਹ ਨੇ ਸੱਚੀਮੁੱਚੀ ਕਵਿੱਤਰੀ ਬਣਾ ਦਿੱਤਾ। ਮੇਰੀਆਂ ਰਚਨਾਵਾਂ ਲਹਿੰਦੇ ਪਾਸੇ ਵੀ ਪਸੰਦ ਕੀਤੀਆਂ ਜਾਣ ਲੱਗੀਆਂ। ਲਹਿੰਦੇ ਪੰਜਾਬ ਦੇ ਕਾਫੀ ਲੋਕ ਮੇਰੇ ਨਾਲ ਜੁੜਦੇ ਗਏ।ਪਹਿਲਾ ਪਾਠਕ ਮੇਰਾ ਵੀਰ ਅਜਮਲ ਸ਼ਰੀਫ ਜੁੜਿਆ ਜੋ ਗੁਰਮੁੱਖੀ ਪੜ ਲੈਂਦਾ ਸੀ।
ਲੌਕਡਾਉਨ ਦੌਰਾਨ ਇੱਕ ਦਿਨ ਅਜਮਲ ਸਰੀਫ ਵੀਰ ਦਾ ਫੋਨ ਆਇਆ। ਕਹਿੰਦਾ ਭੈਣ ਜੀ ਸਾਡੇ ਇੱਧਰ ਸਾਂਝੀ ਬੈਠਕ ਲਾਈਵ ਪਰੋਗਰਾਮ ਹੁੰਦਾ ਹੈ ਜਿਸ ਨੂੰ ਬਾਬਾ ਜੀ ਜੁਲਫਿਕਾਰ ਹੁਸੈਨ ਹਾਸ਼ਮੀ ਚਲਾਉਂਦੇ ਨੇ। ਮੈਂ ਚਾਹੁੰਦਾ ਹਾਂ ਕਿ ਬਾਬਾ ਜੀ ਦੀ ਮਹਿਫਲ ਚ ਤੁਹਾਡਾ ਵੀ ਕਮਾਲ ਪੜਿਆ ਜਾਵੇ। ਤੁਸੀਂ ਏਦਾ ਕਰਨਾ ਕਿ ਆਪਣੀ ਅਵਾਜ਼ ਚ ਬਾਬਾ ਨੂੰ ਨਜਮ ਪੜ ਕੇ ਭੇਜ ਦੇਣਾ। ਮੈਂ ਕਿਹਾ ਠੀਕ ਹੈ ਵੀਰ ਮੈਂ ਭੇਜ ਦਿਆਗੀ।
ਸੋ ਮੇਰੀ ਪਹਿਲੀ ਰਚਨਾ ਜੁਲਾਈ 2020 ‘ਚ ਬਾਬਾ ਜੀ ਦੀ ਮਹਿਫਲ ਪੜੀ ਗਈ। ਉਸ ਤੋਂ ਬਾਅਦ ਸਾਂਝੀ ਬੈਠਕ ਨਾਲ ਪਰਿਵਾਰਿਕ ਰਿਸ਼ਤਾ ਬਣ ਗਿਆ। ਬਾਬਾ ਜੀ ਦਾ ਧੀਏ ਕਹਿਕੇ ਪੁਕਾਰਨਾ ਰੋਜ਼ ਇੱਕ ਖਿੱਚ ਪੈਂਦਾ ਕਰਦਾ ਗਿਆ। ਮਨ ਚ ਸੋਚਣਾ ਕਿ ਰੱਬਾ ਕਦੇ ਮੇਲ ਵੀ ਹੋਓ।ਸੋ ਬਾਬੇ ਨਾਨਕ ਨੇ ਧੀ ਦੀ ਪੁਕਾਰ ਸੁਣੀ ਔਰ ਮਿਲਾਪ ਦੀਆਂ ਘੜੀਆਂ ਆ ਗਈਆਂ।ਕਹਿੰਦੇ ਲਗਨ ਸੱਚੀ ਹੋਵੇ ਰੱਬ ਜਰੂਰ ਸੁਣਦਾ ਹੈ।
ਸੋ ਲੌਕਡਾਉਨ ਤੋਂ ਬਾਅਦ 19 ਨਵੰਬਰ 2021ਨੂੰ ਦੁਬਾਰਾ ਲਾਂਘਾ ਖੁੱਲਿਆ। ਮੈਂ ਆਪਣੇ ਗਰੁੱਪ ਨਾਰੀ ਸਾਹਿਤਕ ਮੰਚ ਦੀਆਂ ਭੈਣਾਂ ਨਾਲ ਸਲਾਹ ਕੀਤੀ ਕਿ ਕਿਉਂ ਨਾ ਅਸੀਂ ਕਿਸਾਨੀ ਅੰਦੋਲਨ ਦੀ ਜਿੱਤ ਅਤੇ ਕਿਤਾਬ ਤਸਵੀਰ ਤਵਾਰੀਖ( ਕਿਸਾਨ ਕਲਮ ਔਰ ਕੈਮਰਾ) ਦੀ ਸੰਪਾਦਨ ਦੀ ਖੁਸ਼ੀ ਵਿੱਚ ਨਾਨਕ ਪਾਤਸ਼ਾਹ ਦੇ ਦਰ ਤੇ ਸ਼ੁਕਰਾਨਾ ਕਰ ਕੇ ਆਈਏ। ਸਭ ਸਖੀਆਂ ਨੇ ਹਾਂ ਦਾ ਹੁੰਗਾਰਾ ਭਰਿਆ ਸੋ ਅਸੀਂ ਆਨ ਲਾਈਨ ਅਪਲਾਈ ਕਰ ਦਿੱਤਾ ਕਰਤਾਰ ਜਾਣ ਵਾਸਤੇ।
ਜਥੇ ਦੇ ਰੂਪ ਅਸੀਂ ਕੋਈ 25/30 ਦੇ ਕਰੀਬ ਮੈਬਰ ਸੀ ਜੋ ਤਿਆਰ ਹੋ ਗਏ ਕਰਤਾਰਪੁਰ ਜਾਣ ਵਾਸਤੇ ਅਸੀਂ ਸਭ ਨੇ ਇੱਕ ਮਹੀਨਾ ਪਹਿਲਾ ਯਾਨੀ 8/10/21 ਨੂੰ 7/1/22 ਤਰੀਕ ਵਿੱਚ ਅਪਲਾਈ ਕੀਤਾ ਸੀ। ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਭੈਣਾ ਨੇ ਆਉਣਾਂ ਸੀ। ਸਭ 6/1/22 ਨੂੰ ਇੱਕ ਦਿਨ ਪਹਿਲਾਂ ਆਪਣੇ ਘਰਾਂ ਤੋਂ ਚੱਲ ਪਏ। ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਗੁਰਦਵਾਰਾ ਡੇਹਰਾ ਸਾਹਿਬ ਡੇਹਰਾ ਬਾਬਾ ਨਾਨਕ ਵਿਖੇ ਕਰ ਦਿੱਤਾ ਗਿਆ। ਮਨਦੀਪ ਭਦੌੜ ਤੇ ਕੁਲਵਿੰਦਰ ਨੰਗਲ ਭੈਣਾਂ ਮੇਰੇ ਕੋਲ ਆ ਗਈਆਂ।
ਅਗਲੇ ਦਿਨ ਅਸੀਂ ਕਰੀਬ ਨੌ ਵਜੇ ਕੋਰੀਡੋਰ ਪਹੁੰਚੇ ਮੀਂਹ ਲਗਾਤਾਰ ਪੈ ਰਿਹਾ ਸੀ। ਚੈਕਿੰਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nis
vdnm
L