ਰੇਸ਼ਮ ਸਿੰਘ ਅਤੇ ਪਿਆਰ ਕੌਰ..
ਨੁੱਕਰ ਵਾਲੇ ਖੁੱਲੇ ਘਰ ਵਿਚ ਕੱਲੇ ਰਹਿੰਦੇ ਸਨ..!
ਸਾਰੀਆਂ ਗਰਮੀਆਂ ਬੱਸ ਬਾਹਰਲੀ ਕੰਧ ਨਾਲ ਲਾਏ ਕਾਗਜੀ ਨਿੰਬੂਆਂ ਦੇ ਰੁੱਖ ਕੋਲ ਮੰਜੀ ਡਾਹ ਕੇ ਬੈਠੇ ਰਹਿੰਦੇ..!
ਖਾਸ ਮੋਹ ਸੀ ਇਸ ਰੁੱਖ ਨਾਲ..ਫਲ ਵੀ ਅੰਤਾਂ ਦਾ ਪੈਂਦਾ..ਕੋਈ ਨਾ ਕੋਈ ਤੁਰਿਆ ਹੀ ਰਹਿੰਦਾ..ਮਾਂ ਬਿਮਾਰ ਏ ਸਕੰਜਵੀਂ ਬਣਾਉਣੀ..ਅੱਗਿਓਂ ਕਦੀ ਨਾਂਹ ਨਾ ਕਰਦੇ..!
ਅਗਲਾ ਇੱਕ ਮੰਗਦਾ ਇਹ ਅੱਗੋਂ ਪੂਰਾ ਲਫਾਫਾ ਭਰ ਦਿਆ ਕਰਦੇ..ਲੈਣ ਆਏ ਨਾਲ ਗੱਲਾਂ ਮਾਰਦੇ..ਕਦੇ ਚਾਹ ਧਰ ਲੈਂਦੇ..ਅਜੀਬ ਜਿਹਾ ਲਗਾਓ ਸੀ ਇਸ ਰੁੱਖ ਨਾਲ..ਬਾਕੀ ਦੁਨੀਆਂ ਨਾਲ ਰਿਸ਼ਤੇ ਬਣਾਉਂਦਾ ਇਹ ਰੁੱਖ ਔਲਾਦ ਨਾਲੋਂ ਵੀ ਵੱਧ ਸੰਭਾਲਿਆ ਹੋਇਆਂ ਸੀ..!
ਇੱਕ ਵੇਰ ਰੇਸ਼ਮ ਸਿੰਘ ਨੂੰ ਦਿਲੀ ਜਾਣਾ ਪੈ ਗਿਆ..ਨਾਲਦੀ ਦੇ ਕੈਂਸਰ ਦੇ ਸਿਲਸਿਲੇ ਵਿਚ..ਮੈਨੂੰ ਤਸੱਲੀ ਹੋਈ..ਮੁੰਡਾ ਓਥੇ ਹੀ ਨੌਕਰੀ ਕਰਦਾ..ਆਪੇ ਸਾਂਭ ਲਵੇਗਾ..ਪਰ ਪਤਾ ਲੱਗਾ ਕੇ ਬੰਗਲਾ ਸਾਬ ਰਹੇ ਨੇ..ਪੁੱਤ ਨਾਲ ਕੋਈ ਗੱਲਬਾਤ ਹੋ ਗਈ ਸੀ..!
ਮਿਲਿਆ ਤਾਂ ਆਖਣ ਲੱਗਾ ਦਸ ਲੱਖ ਦਾ ਖਰਚਾ ਹੈ..ਪਰ ਕੋਲ ਕੁਝ ਵੀ ਨਹੀਂ..ਮੁੰਡੇ ਨੇ ਵੀ ਸਾਫ ਆਖ ਦਿੱਤਾ ਕੇ ਦਿੱਲੀ ਵਰਗੇ ਸ਼ਹਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ