ਸਟੋਰ ਤੇ ਗਏ ਨੂੰ ਜਦੋਂ ਵੀ ਕੋਈ ਲੋੜੀਂਦੀ ਚੀਜ ਨਾ ਲੱਬਦੀ ਤਾਂ ਮੈਂ ਸਿੱਧਾ ਉਸਦੇ ਕਾਊਟਰ ਤੇ ਜਾ ਖਲੋਂਦਾ ! ਉਹ ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਹੱਸਦਿਆਂ ਹੋਇਆ ਆਖ ਦਿੰਦੀ ਕੇ “ਇੱਕ ਮਿੰਟ ਵੇਟ ਕਰ”..ਗ੍ਰਾਹਕ ਤੋਰ ਲੈਣ ਦੇ ਫੇਰ ਆਉਂਦੀ ਹਾਂ ਤੇਰੇ ਕੋਲ”!
ਮੈਂ ਓਥੇ ਹੀ ਇੱਕ ਪਾਸੇ ਖਲੋ ਜਾਂਦਾ ਤੇ ਉਸਨੂੰ ਬਿਜਲੀ ਦੀ ਫੁਰਤੀ ਨਾਲ ਕੰਮ ਕਰਦੀ ਹੋਈ ਨੂੰ ਦੇਖ ਸੋਚਦਾ ਕੇ ਇਸ ਉਮਰੇ ਵੀ ਹਸੂੰ ਹਸੂੰ ਕਰਦੀ ਹੋਈ ਉਹ ਜੁਆਨੀ ਵੇਲੇ ਪਤਾ ਨਹੀਂ ਕਿੰਨੀ ਕੂ ਖੂਬਸੂਰਤ ਹੋਵੇਗੀ..
ਮੇਰੀ ਮਾਂ ਦੀ ਹਮਉਮਰ ਸੱਤਰ ਕੂ ਸਾਲ ਦੀ ਬਰਨੀਸ ਨਾਮ ਦੀ ਉਸ ਗੋਰੀ ਨੂੰ ਪਤਾ ਨਹੀਂ ਕੀ ਮਜਬੂਰੀ ਸੀ ਕੇ ਏਨੀ ਕੜਾਕੇ ਦੀ ਠੰਡ ਵਿਚ ਸਟੋਰ ਆ ਕੇ ਕੰਮ ਕਰਨਾ ਪੈ ਰਿਹਾ ਸੀ..!
ਸੋਚ ਹੀ ਰਿਹਾ ਹੁੰਦਾ ਕੇ ਉਹ ਵੇਹਲੀ ਹੋ ਕੇ ਕਾਉਂਟਰ ਤੋਂ ਬਾਹਰ ਆ ਮੈਨੂੰ ਗਲਵੱਕੜੀ ਜਿਹੀ ਵਿਚ ਲੈ ਕੇ ਪੁੱਛਦੀ ਕੇ ਹਾਂ ਹੁਣ ਦੱਸ ਕੀ ਚਾਹੀਦਾ?
ਮੈਂ ਆਖਦਾ ਕੇ ਫਲਾਣੇ ਨੰਬਰ ਦਾ ਕਿੱਲ ਅਤੇ ਫਲਾਣੇ ਸਾਈਜ ਦੀ ਲੱਕੜ ਦਾ ਪੀਸ ਨਹੀਂ ਲੱਭਦਾ?
ਉਹ ਸਿੱਧੀ ਜਾਂਦੀ ਤੇ ਮਿੰਟਾਂ-ਸਕਿੰਟਾਂ ਵਿਚ ਸਾਰਾ ਸਮਾਨ ਲਿਆ ਸਾਮਣੇ ਢੇਰੀ ਕਰ ਦਿੰਦੀ ਤੇ ਆਂਹਦੀ ਕੇ ਜੇ ਹੋਰ ਕੁਝ ਚਾਹੀਦਾ ਹੈ ਤਾਂ ਹੁਣੇ ਦੱਸ ਦੇ?
ਮੈਂ ਧੰਨਵਾਦ ਕਰਦਾ ਹੋਇਆ ਪੇਮੈਂਟ ਕਰ ਦਿੰਦਾ ਅਤੇ ਬਾਹਰ ਨੂੰ ਆਉਂਦਾ ਹੋਇਆ ਅਕਸਰ ਹੀ ਸੋਚਣ ਲੱਗ ਜਾਂਦਾ ਕੇ ਜੇ ਇਹ ਫੁੱਲਾਂ ਦੀ ਪਟਾਰੀ ਇਥੇ ਨਾ ਹੋਵੇ ਤਾਂ ਮੈਂ ਇਸ ਸਟੋਰ ਵਿਚ ਕਦੀ ਵੀ ਨਾ ਆਵਾਂ..!
ਪਿੱਛੇ ਜਿਹੇ ਇੱਕ ਸ਼ਾਮ ਕੁਝ ਵੇਹਲੀ ਜਿਹੀ ਦਿਸੀ ਤਾਂ ਪੁੱਛ ਹੀ ਲਿਆ ਕੇ ਬੀਬੀ ਰਿਟਾਇਰ ਕਦੋ ਹੋਣਾ?
ਹੱਸਦੀ ਹੋਈ ਆਖਣ ਲੱਗੀ ਕੇ ਦੋਸਤਾ ਜਿਸ ਦਿਨ ਰਿਟਾਇਰ ਹੋਵਾਂਗੀ ਤਾਂ ਪੱਕਾ ਮਰ ਜਾਵਾਂਗੀ..ਮੈਨੂੰ ਘਰ ਦੀ ਇੱਕਲਤਾ ਅਤੇ ਆਪਣੇ ਅੰਦਰ ਦੀ ਬੋਰੀਅਤ ਨੇ ਹੀ ਢਾਹ ਲੈਣਾ”
ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ ਕੇ ਤੇਰੇ ਘਰ ਵਿਚ ਕੌਣ ਕੌਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht khoob
veerpal kaur
bilkul sahi kea g bht hi nyc story a