ਰਿੰਪੀ ਨਾਲ ਮੁਲਾਕਾਤ
ਕੌਣ ਸੀ ਉਹ ?? ਕਿਹੋ ਜਹੀ ਕੁੜੀ ਸੀ ਉਹ ??
ਘਰ ਚ ਇੱਕੋ ਇਕ ਕੁੜੀ ਨਾਨਕਿਆਂ ਦਾਦਕਿਆਂ ਦੀ ਲਾਡਲੀ । ਰਾਜਕੁਮਾਰੀ ਵਾਂਗ ਪਾਲੀ ਹੋਈ ।
ਸਕੂਲ ਤੋਂ ਆ ਕੇ ਸ਼ਾਮ ਨੂੰ ਗ਼ਰੀਬਾਂ ਦੇ ਨਿਆਣੇ ਕਠੇ ਕਰਕੇ ਪੜਾਉਣੇ ।। ਛੁੱਟੀ ਵਾਲੇ ਦਿਨ ਘਰੋਂ ਜਾ ਕੇ ਲੈ ਕੇ ਆਉਣੇ ਤੇ ਕੋਲ਼ੋਂ ਪਿੰਨ ਕਾਪੀਆਂ ਦੇ ਨਿੱਕੇ ਨਿੱਕੇ ਨਿਆਣੇ ਪੜਾਉਣ ਵਾਲੀ ਨੂੰ ਇਕ ਦਿਨ ਇਕ ਧੋਬੀ ਆਪਦੇ ਪੁੱਤ ਨੂੰ ਕੁੱਟਦਾ ਦਿਖਿਆ । ਝੱਲ ਨਹੀਂ ਹੋਇਆ ਕਹਿੰਦੀ ਇਹਨੂੰ ਕਿਉਂ ਮਾਰਦਾਂ ?
ਬੀਬੀ ਜੀ ਯੇ ਕਾਮ ਪੇ ਜਾ ਕਰ ਸੋ ਜਾਤਾ ਹੈ । ਹਮ ਗਰੀਬ ਲੋਕ ਅਗਰ ਕਾਮ ਨਹੀਂ ਕਰੇੰਗੇ ਤੋ ਰੋਟੀ ਕੈਸੇ ਖਾਏੰਗੇ ??
ਇਹ ਇਸ ਕੁੜੀ ਦੇ ਘਰ ਕੰਮ ਕਰਨ ਵਾਲਾ ਧੋਬੀ ਸੀ । ਇਸ ਕੁੜੀ ਨੇ ਧੋਬੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਬੱਚਾ ਮੇਰੇ ਘਰ ਕੰਮ ਕਰੇਗਾ ਤੇ ਤੂੰ ਅੱਜ ਤੋਂ ਬਾਅਦ ਖ਼ੁਦ ਸਾਡੇ ਘਰ ਕੰਮ ਤੇ ਨਹੀਂ ਆਉਣਾ
ਫੇਰ ਇਹ ਕੁੜੀ ਘਰ ਦੇ ਕੱਪੜੇ ਆਪ ਧੋਂਦੀ ਰਹੀ ਤੇ ਉਸ ਬੱਚੇ ਨੂੰ ਘਰੇ ਰੱਖ ਕੇ ਆਪ ਪੜਾਉਂਦੀ ਰਹੀ !! ਜਿੰਨਾ ਚਿਰ ਆਪ ਦਿੱਲੀ ਯੂਨੀਵਰਸਿਟੀ ਵਿੱਚ ਪੜਨ ਲਈ ਆਪਣੇ ਰਿਸ਼ਤੇਦਾਰ ਦੇ ਘਰੇ ਨਹੀਂ ਆ ਗਈ ।।
ਫੇਰ ਦਿੱਲੀ ਚ ਇਹ ਕੁੜੀ ਆਪਣੇ ਰਿਸ਼ਤੇਦਾਰ ਦੇ ਹੱਥੋਂ ਰੇਪ ਹੋਈ ਤੇ ਮਰਨ ਕਿਨਾਰੇ ਹਸਪਤਾਲ ਆ ਡਿਗੀ । ਜਦੋਂ ਪਿਉ ਨੂੰ ਪਤਾ ਲਗਾ ਤਾਂ ਉਹਨੂੰ ਦਿਲ ਦਾ ਦੌਰਾ ਪੈ ਗਿਆ ਤੇ ਪਿਉ ਵੀ ਧੀ ਦੇ ਨਾਲ ਹਸਪਤਾਲ ਆ ਪਿਆ ।। ਕਿਸਮਤ ਚੰਗੀ ਸੀ ਦੋਨੋ ਬਚ ਗਏ !!
ਸਾਲ ਕੁ ਬਾਅਦ ਇਸ ਕੁੜੀ ਦਾ ਵਿਆਹ ਅਮਰੀਕਾ ਤੋਂ ਗਏ ਸਿੰਘ ਨਾਲ ਕਰ ਦਿੱਤਾ ਗਿਆ । ਪਹਿਲੀ ਰਾਤ ਕੁੜੀ ਨੇ ਆਪਣੀ ਸਾਰੀ ਕਹਾਣੀ ਦਸ ਦਿੱਤੀ ਕਿ ਕਿਵੇਂ ਉਹਨੂੰ ਰੇਪ ਕੀਤਾ ਗਿਆ ਤੇ ਮਾਰ ਕੇ ਸੁੱਟ ਦਿੱਤਾ ਗਿਆ ਸੀ ।ਇੰਨਾਂ ਦੱਸਣ ਦੀ ਹੀ ਦੇਰ ਸੀ ਕਿ ਮੁੜ ਉਹਨੂੰ ਸਿੰਘ ਨੇ ਨਹੀਂ ਬੁਲਾਇਆ । ਮੁੜ ਉਸ ਕੁੜੀ ਨੂੰ ਸਹੁਰੇ ਘਰ ਇੰਨਾ ਤੰਗ ਕੀਤਾ ਗਿਆ ਜੋ ਕਲਮ ਨਹੀਂ ਲਿਖ ਸਕਦੀ । ਆਖੀਰ ਕੁੜੀ ਨੂੰ ਘਰੋਂ ਕੱਢ ਦਿੱਤਾ ਗਿਆ । ਉਹਨੇ ਮਿੰਨਤਾਂ ਕਰ ਕਰ ਕੇ ਸਹੁਰਿਆਂ ਨੂੰ ਇੰਨਾ ਜ਼ਰੂਰ ਮਨਾ ਲਿਆ ਕਿ ਜਦੋਂ ਉਹਦਾ ਪਿਉ ਉਹਨੂੰ ਮਿਲਣ ਆਵੇ ਤਾਂ ਉਹਨੂੰ ਘਰੇ ਆ ਲੈਣ ਦੇਣ ਤਾਂ ਕਿ ਉਹਨੂੰ ਪਤਾ ਨ ਲੱਗੇ ਕੁ ਉਹ ਘਰੋਂ ਕੱਢੀ ਹੋਈ ਹੈ । ਉਹ ਨੌਕਰੀ ਕਰ ਕੇ ਆਪਣੇ ਦਿਨ ਕਢਦੀ ਰਹੀ । ਉਹਨੂੰ ਡਰ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ