Rip Priyanka Reddy
ਉਸਦੀ ਸਕੂਟੀ ਖਰਾਬ ਹੋ ਗਈ…..ਉਸਨੇ ਭੈਣ ਨੂੰ ਫੋਨ ਕੀਤਾ..
“ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ” ਉਸਦੀ ਭੈਣ ਨੇ ਜੁਆਬ ਦਿੱਤਾ…
” ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ…ਸ਼ਾਇਦ ਮਦਦ ਮਿਲ ਜਾਵੇਗੀ ” ਪ੍ਰਿਅੰਕਾ ਨੇ ਜੁਆਬ ਦਿੱਤਾ….ਤੇ ਕਾਲ ਡਿਸਕੋਨੇਕਟ ਕਰ ਦਿੱਤੀ…
ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ ਬਾਅਦ ਫੇਰ ਆਪਣੀ ਭੈਣ ਨੂੰ ਫੋਨ ਲਗਾਇਆ….ਕਿ ਪਤਾ ਕਰੇ ਕਿ ਪ੍ਰਿਅੰਕਾ ਨੂੰ ਮਦਦ ਮਿਲ ਗਈ ਕਿ ਨਹੀਂ….ਪਰ ਫੋਨ ਦੀ ਬਸ ਰਿੰਗ ਜਾ ਰਹੀ ਸੀ….ਫੋਨ ਨਹੀਂ ਅਟੈਂਡ ਕੀਤਾ ਗਿਆ…
ਦੇਰ ਬਾਅਦ ਪ੍ਰਿਅੰਕਾ ਦੀ ਅੱਗ ਨਾਲ ਸੜੀ ਹੋਈ ਲਾਸ਼ ਮਿਲੀ…..ਉਸਨੂੰ ਸਮੂਹਿਕ ਬਲਾਤਕਰ ਤੋਂ ਬਾਦ ਮਾਰ ਦਿੱਤਾ ਗਿਆ ਸੀ…
ਇਕ ਸਕੂਟੀ ਖਰਾਬ ਹੋਣ ਦੀ ਦੇਰ ਸੀ ਕਿ ਇਕ ਨੌਜਵਾਨ ਕੁੜੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਗਈ…ਮਦਦਗਾਰ ਜਾਪਦੇ ਲੋਕ ਬਲਾਤਕਾਰੀ ਸਾਬਤ ਹੋਏ…
…
ਦਿਲ ਦੁਖਦਾ ਹੈ ਐਦਾਂ ਦੀਆਂ ਖਬਰਾਂ ਪੜ੍ਹ ਕੇ….
ਬੜੀ ਵਾਰ ਮੇਰੇ ਨਾਲ ਜਦੋਂ ਵੀ ਮੇਰੀ ਭੈਣ ਸੀ….ਜਾਂ ਮੇਰੀ ਕੁੜੀ ਮਿੱਤਰ ਸੀ…ਜਦੋਂ ਵੀ ਕੋਈ ਉਹਨਾਂ ਵੱਲ ਗੰਦੀਆਂ ਨਜ਼ਰਾਂ ਦੇ ਨਾਲ ਦੇਖ ਵੀ ਲੈਂਦਾ ਸੀ…ਮਨ ਬਹੁਤ ਦੇਰ ਤੱਕ ਡਿਸਟਰਬ ਹੀ ਰਹਿੰਦਾ ਰਿਹਾ….ਜਿੰਨਾ ਦੀ ਕੁੜੀ ਨਾਲ ਇਹ ਦਰਿੰਦਗੀ ਹੋਈ ਹੋਵੇਗੀ….ਉਹਨਾਂ ਦੇ ਮਨ ਬਾਰੇ ਸੋਚ ਕੇ ਹੀ ਦਿਲ ਉਦਾਸ ਹੋ ਜਾਂਦਾ ਹੈ…ਸ਼ਰੀਰ ਚ ਕਮਜ਼ੋਰੀ ਭਰ ਜਾਂਦੀ ਹੈ…
ਨਹੀਂ ਪਤਾ ਕਿ ਇਸ ਸਭ ਦਾ ਹੱਲ ਕੀ ਹੈ….ਬਸ...
...
ਦਿਲ ਦੁਖਦਾ ਹੈ….ਤੇ ਅੱਖਾਂ ਚ ਹੰਝੂ ਆ ਜਾਂਦੇ ਨੇ…ਆਪਣੀਆਂ ਪਛਾਣ ਦੀਆਂ ਕੁੜੀਆਂ ਲਈ ਫਿਕਰ ਪੈਦਾ ਹੋ ਜਾਂਦੀ ਹੈ….ਰੱਬ ਅੱਗੇ ਏਹੀ ਅਰਦਾਸ ਹੁੰਦੀ ਹੈ ਕਿ ਹਰ ਧੀ ਆਪਣੇ ਘਰ…ਆਪਣਿਆਂ ਚ ਟੈਮ ਸਿਰ ਪੁੱਜ ਜਾਵੇ….ਕਿਸੇ ਦਾ ਵਹੀਕਲ ਨਾ ਖਰਾਬ ਹੋਵੇ…ਕੋਈ ਅਣਜਾਣ ਲੋਕਾਂ ਦੀ ਭੀੜ ਚ ਨਾ ਫਸੇ….ਕਿਸੇ ਨਾਲ ਕੁਝ ਬੁਰਾ ਨਾ ਹੋਵੇ..
ਸਾਡੇ ਆਲੇ ਦੁਆਲੇ ਬੜੇ ਨੌਜਵਾਨ ਐਦਾਂ ਦੇ ਹੁੰਦੇ ਨੇ…ਜੋ ਤੁਰੀ ਆਂਦੀਆਂ ਕੁੜੀਆਂ ਬਾਰੇ…ਦਿਖਦੀਆਂ ਕੁੜੀਆਂ ਬਾਰੇ ਗੰਦੇ ਭੱਦੇ ਕੋਮੈਂਟ ਕਰਦੇ ਨੇ…ਇਹ ਲੋਕ ਓਹੀ ਨੇ ਜੋ ਬਲਾਤਕਾਰ ਕਰਨ ਦਾ ਮੌਕਾ ਮਿਲਣ ਤੇ ਬਲਾਤਕਾਰ ਜਰੂਰ ਹੀ ਕਰਨਗੇ….ਏਨਾ ਨਾਲ ਯਰਾਨਾ ਖਤਮ ਕਰ ਦੇਣਾ ਚਾਹੀਦਾ ਹੈ…ਜੇ ਆਪਾਂ ਐਦਾਂ ਨਹੀਂ ਕਰਦੇ…ਤਾਂ ਸਾਨੂੰ ਕੋਈ ਹੱਕ ਨਹੀਂ ਕਿਸੇ ਵੀ ਬਲਾਤਕਾਰ ਲਈ ਹੰਝੂ ਵਗਾਉਣ ਦਾ…
…
ਬਲਾਤਕਾਰ ਤੋਂ ਬਾਦ ਮੋਮਬੱਤੀਆਂ ਜਗਾਉਣ ਦਾ ਕੋਈ ਮਤਲਬ ਨਹੀਂ….ਜੇ ਅਸੀਂ ਇਕੱਠੇ ਹੋ ਕੇ ਕਿਸੇ ਜਿਉਂਦੇ ਨੂੰ ਗੰਦੇ ਲੋਕਾਂ ਤੋਂ ਸੁਰੱਖਿਅਤ ਨਹੀਂ ਰੱਖ ਸਕਦੇ…ਤਾਂ ਉਸਦੇ ਕਤਲ ਤੋਂ ਬਾਦ ਇਕੱਠੇ ਹੋ ਕੇ ਰੋਸ਼ਨੀਆਂ ਕਰਨੀਆਂ ਬੇਅਸਰ ਨੇ….ਜਿਸਦੇ ਨਾਲ ਕਿਸੇ ਦਾ ਜੀਵਨ ਰੋਸ਼ਨ ਨਹੀਂ ਹੁੰਦਾ….ਜੋ ਚਲਾ ਜਾਂਦਾ ਹੈ ਵਾਪਸ ਨਹੀਂ ਆਂਦਾ..
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਨਿਹੰਗ ਸਿੰਘ ਗਧੇ ਨੂੰ ‘ਠਾਣੇਦਾਰ’ ਪਤਾ ਕਿਉਂ ਕਹਿੰਦੇ ਨੇ ? * ਗਧਿਆਂ ‘ਤੇ ਇੱਟਾਂ ਵਗੈਰਾ ਢੋਹਣ ਵਾਲ਼ਾ ਵਿਚਾਰਾ ਅਨਪੜ੍ਹ ਬੰਦਾ ਇਕ ਦਿਨ ਸਕੂਲ ਦੇ ਬਗਲ਼ ਲਾਗਿਉਂ ਗਧੇ ਲੈ ਕੇ ਲੰਘ ਰਿਹਾ ਸੀ। ਕੋਈ ਮਾਸਟਰ ਨਿਆਣਿਆਂ ਨੂੰ ਝਿੜਕਦਾ ਕਹਿ ਰਿਹਾ ਸੀ- ‘ਉਏ ਮੈਂ ਤਾਂ ਹੁਣ ਤੱਕ ਤੁਹਾਡੇ ਵਰਗੇ ਕਈ ਗਧੇ ‘ਬੰਦੇ’ Continue Reading »
** ਕੋਠੀ ਦੀ ਮਾਲਕਣ** ਬਿਨਾ ਦਰਵਾਜੇ ਤੋਂ ਘਰ ਦੀ ਦਹਲੀਜ ਦੇ ਬਾਹਰ ਬਹੁਤ ਮੁਸ਼ਕਿਲ ਨਾ ਘਰ ਦੀ ਕੰਧ ਨਾਲ ਲੱਗ ਖੜੀ ਇੱਕ ਬਜ਼ੁਰਗ ਮਾਈ ਤੇ ਮੇਰੀ ਨਜ਼ਰ ਪਈ। ਮੈਂ ਆਪਣਾ ਸਾਇਕਲ ਇੱਕ ਪਾਸੇ ਖੜ ਵੇਖਣ ਲੱਗਾ । ਉਹ ਕਦੇ ਸੜਕ ਦੇ ਆਸ਼ੇ ਪਾਸੇ ਵੇਖਦੀ ਤੇ ਪੂਰੇ ਜ਼ੋਰ ਨਾਲ ਘਰ ਚ Continue Reading »
ਹੁਣ ਤਾਂ ਕਿਹੜੀਆਂ ਪੜ੍ਹਾਈਆਂ ਪੜ੍ਹਾਈਆਂ ਤਾਂ ਸਾਡੇ ਵੇਲੇ ਹੁੰਦੀਆਂ ਸੀ ਜਦੋਂ ਸਕੂਲ ਦੀ ਸੁਰਆਤ ਹੀ ਲੱਫੜ ਤੋਂ ਹੁੰਦੀ ਸੀ ਸਾਡੇ ਸਮਿਆ ਚ ਜੇਕਰ ਪੰਜ ਚਾਰ ਦਿਨ ਸਕੂਲੋਂ ਕੁੱਟ ਨਾ ਪੈਣੀ ਤਾਂ ਘਰ-ਦੇ ਮਾਸਟਰਾਂ ਕੋਲ ਪਹੁੰਚ ਜਾਂਦੇ ਸੀ ਤੁਸੀ ਤਾਂ ਜਵਾਕਾਂ ਨੂੰ ਕੁਝ ਕਹਿੰਦੇ ਹੀ ਨਹੀਂ ਇਹ ਤਾਂ ਸ਼ਰਾਰਤਾਂ ਹੀ ਬਹੁਤ Continue Reading »
ਤਪਦੀ ਦੁਪਿਹਰ ਚ ਕਾਂ ਦੀ ਅੱਖ ਨਿੱਕਲ ਰਹੀ ਸੀ । ਚਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ । ਕਹੀ ਚੁੱਕੀ ਅਜੇ ਵੀ ਵੱਟੋ ਵੱਟ ਘੁੰਮਦਾ ਸੋਚ ਰਿਹਾ ਸੀ ਕਿ ਕਿਤੇ ਕੋਈ ਕਿਆਰਾ ਖ਼ਾਲੀ ਨਾ ਰਹਿ ਜਾਏ । ਦੂਰੋਂ ਦੇਖਿਆ ਸੜਕ ਨਾਲ ਲਗਦੇ ਚਰੀ ਦੇ Continue Reading »
ਚੋਰ ਅੱਖੀਏ- (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ ਦਿਵਾਲੀ ‘ਚ ਥੋੜੇ ਦਿਨ ਬਾਕੀ ਸਨ। ਕਿਸੇ ਨੇ ਬਾਹਰਲੇ ਦਰਵਾਜੇ ਤੋਂ ਘੰਟੀ ਦਾ ਸਵਿੱਚ ਨੱਪਿਆ। ਖਿੜਕੀ ਚੋਂ ਵੇਖਿਆ, ਰੱਦੀ ਵਾਲਾ ਸੀ। ਉਥੋਂ ਹੀ ਅਵਾਜ ਦਿਤੀ, “ਭਾਈ ਦੋ ਘੰਟੇ ਬਾਦ ਆ ਜਾਈਂ ਉਦੋਂ ਤਕ ਇਕੱਠੀ ਕਰ ਲਵਾਂਗਾ ਤੇ ਨਾਲ ਕਿਸੇ ਕਬਾੜ ਵਾਲੇ ਨੂੰ ਵੀ ਲੈ Continue Reading »
ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ Continue Reading »
ਮੇਰਾ ਨਾਮ ਰੀਤ (ਕਾਲਪਨਿਕ ਨਾਮ) ਹੈ। ਇਸ ਪਿਆਰ ਦੇ ਤਜੁਬਰਬੇ ਨੇ ਮੈਨੂੰ ਬਹੁਤ ਕੁੱਝ ਸਿੱਖਾ ਦਿੱਤਾ। ਮੈਂ ਨਾਲ਼ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਮੈਂ ਅੱਠਵੀਂ ਵਿੱਚ ਹੋਈ ਇਹ ਗੱਲ ਉਸ ਸਮੇਂ ਦੀ ਹੈ। ਉਥੇ ਦੀਪ ਨਾਮ ਦਾ ਮੁੰਡਾ ਦਸਵੀਂ ਵਿੱਚ ਪੜਦਾ ਸੀ। ਉਹ ਦੇਖਣ ਨੂੰ ਬਹੁਤ ਸੋਹਣਾ Continue Reading »
ਉਸ ਦਿਨ ਹਨੇਰਾ ਹੋਣ ਹੀ ਵਾਲਾ ਸੀ ਸ਼ਾਇਦ ਆਖਰੀ ਬੱਸ ਲੰਘ ਚੁੱਕੀ ਸੀ | ਕਿਰਨ ਪਿੰਡ ਜਾਣ ਲਈ ਅੱਡੇ ਚ ਖੜੀਆਂ ਇੱਕਾ ਦੁੱਕਾ ਸਵਾਰੀਆਂ ਵੱਲ ਘਬਰਾਈ ਹੋਈ ਦੇਖ ਰਹੀ ਸੀ । ਉਸ ਨੇ ਨਾਲ ਹੀ ਖੜੇ ਮੁੰਡੇ ਨੂੰ ਝਾਕਦਿਆਂ ਹੋਈਆਂ ਸਮਾਂ ਪੁੱਛਿਆ । ਸੁੱਖ ਨੇ ਫੋਨ ਕੱਢਿਆ ਅਤੇ ਨੌਂ ਵੱਜਣ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)