ਭਾਗ -੧
ਬੇਬੇ ਬੇਬੇ ਅੱਜ ਬਾਪੂ ਸਵੇਰੇ ਹੀ ਕਿੱਥੇ ਚਲਾ ਗਿਆ ਤਾਏ ਬਲਕਾਰ ਨਾਲ, ਝਲਾਨੀ ਵਿਚ ਕੰਮ ਕਰਦੀ ਚਰਨੀ ਨੇ ਪੁੱਛਿਆ। ਤੇਰੇ ਲਈ ਰਿਸਤਾ ਵੇਖਣ ਗਿਆ ਏ, ਤਾਂ ਸੰਗਦੀ ਹੋਈ ਚਰਨੀ ਨੇ ਆਖਿਆ ਅਜੇ ਨੀ ਮੈਂ ਕਰਵਾਉਣਾ ਵਿਆਹ ਵਿਊਹ ਅਜੇ ਤਾਂ ਮੈਂ ਹੋਰ ਪੜ੍ਹਨਾ ਏ। ਚਰਨੀ ਦਾ ਬਾਪੂ ਇੱਕ ਜ਼ਿਮੀਦਾਰ ਹੈ ਜਿਸ ਕੋਲ ਚੰਗੀ ਜਮੀਨ ਹੈ ਅਤੇ ਦੋ ਧੀਆਂ ਦਾ ਬਾਪ ਹੈ ਓਸਨੇ ਦੋਵਾਂ ਨੂੰ ਪੁੱਤਾਂ ਵਾਂਗ ਪਾਲਿਆ ਹੈ ਤੇ ਚਰਨੀ ਨੇ ਲਾਹੌਰ ਤੋਂ 12 ਪਾਸ ਕਰ ਲਈਆਂ ਹਨ। ਲੈ ਪੁੱਤ ਹੋਰ ਪੜ੍ਹ ਕੇ ਕੀ ਕਰਨਾ ਏ ਤੂੰ? ਸੁਖ ਨਾਲ 12 ਕਰ ਲਈਆਂ ਨੇ ਸਾਰੇ ਪਿੰਡ ਚ ਇੱਕ ਤੂੰ ਹੀ ਤੇ ਹੈ ਜਿਸਨੇ 12 ਕੀਤੀਆਂ ਹਨ। ਓਧਰੋਂ ਚਰਨੀ ਦਾ ਬਾਪੂ ਬਿਸ਼ਨ ਸਿਉਂ ਆ ਜਾਂਦਾ ਹੈ। ਚਰਨੀ ਦੇ ਬਾਪੂ ਕੀ ਬਣਿਆ? ਚਰਨੋ ਦੀ ਮਾਂ ਲੱਸੀ ਦਾ ਗਿਲਾਸ ਫੜਾਉਂਦੀ ਪੁੱਛਦੀ ਹੈ। ਕਰਤਾਰ ਕੁਰੇ ਮੁੰਡਾ ਤਾਂ ਵਧੀਆ ਏ! ਖੇਤੀ ਕਰਦਾ ਏ ਚੰਗਾ ਛੈਲ ਛਬੀਲਾ ਗੱਭਰੂ...
ਬਣਦਾ ਤਣਦਾ ਏ ਪਰ ਜ਼ਮੀਨ ਬਹੁਤ ਥੋੜ੍ਹੀ ਏ ਇੱਕ ਭਾਈ ਏ ਤੇ ਇੱਕ ਭੈਣ ਏ ਓਸਦੇ। ਉਂਝ ਮੁੰਡਾ ਮਿਹਨਤੀ ਏ। ਛੱਡੋ ਜੀ ਆਪਾਂ ਆਪਣੀਆਂ ਧੀਆਂ ਪੁੱਤ ਵਰਗੇ ਲਾਡ ਲਡਾ ਕੇ ਪਾਲੀਆਂ ਹਨ। ਆਪਾਂ ਕੋਈ ਵਧੀਆ ਜਮੀਨ ਜਇਦਾਦ ਕੋਈ ਸਰਕਾਰੀ ਅਫ਼ਸਰ ਨਾਲ ਕਰਾਂਗੇ। ਤੇ ਇਸ ਰਿਸ਼ਤੇ ਬਾਰੇ ਗੱਲ ਏਥੇ ਹੀ ਰੁਕ ਗਈ।
– ਚਲਦਾ
ਨਿਰਮਲਜੀਤ ਸਿੰਘ ਆਲਮ
Access our app on your mobile device for a better experience!
Amandeep Kaur
when u upload part 2….?