ਪ੍ਰਾਹੁਣਿਆਂ ਦੁਪਹਿਰੇ ਆਉਣਾ ਸੀ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ..
ਆਂਢਗਵਾਂਢ,ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਕੁਰਸੀਆਂ ਮੇਜ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..!
ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਅਤੇ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਕਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਅੰਦਰ ਵੜ ਜਾਣਾ..!
ਅਚਾਨਕ ਕਿਸੇ ਨੇ ਉੱਚੀ ਸਾਰੀ ਹਾਕ ਮਾਰੀ..ਰਾਣੀ ਕਿਥੇ ਏ..ਸੁਵੇਰ ਦੀ ਦਿੱਸੀ ਨਹੀਂ..!
ਮਾਂ ਓਸੇ ਵੇਲੇ ਨੱਸੀ ਗਈ..ਅੰਦਰ ਗੋਡਿਆਂ ਵਿਚ ਸਿਰ ਦੇ ਕੇ ਬੈਠੀ ਨੂੰ ਝਿੜਕਾਂ ਦੇਣੀਆਂ ਸ਼ੁਰੂ ਕਰ ਦਿੱਤਾ..ਤੂੰ ਅੱਜ ਫੇਰ ਲੇਟ ਕਰਵਾ ਦੇਣਾ..ਵੇਲੇ ਸਿਰ ਠੀਕ ਤਰਾਂ ਬਣ ਫੱਬ ਕੇ ਹੀ ਬਾਹਰ ਆਵੀਂ..!
ਉਹ ਸਾਰੇ ਸੂਟ ਆਪਣੇ ਸਾਮਣੇ ਖਿਲਾਰੀ ਬੈਠੀ ਚੁੱਪ ਚਾਪ ਸੁਣੀ ਗਈ..ਫੇਰ ਆਖਣ ਲੱਗੀ ਹੁਣ ਤੇ ਸਿਰਫ ਉਹ ਫਿਰੋਜੀ ਸੂਟ ਹੀ ਬਚਿਆ ਏ..ਬਾਕੀ ਸਾਰੇ ਤਾਂ ਪਹਿਲੋਂ ਵੇਖਣ ਆਇਆਂ ਵੇਲੇ ਪਾ ਕੇ ਵੇਖ ਲਏ..ਜੇ ਇਹ ਵੀ ਨਾ..!
ਮਾਂ ਨੇ ਛੇਤੀ ਨਾਲ ਮੂੰਹ ਅੱਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ